ਭਵਾਨੀਗੜ (ਯੁਵਰਾਜ ਹਸਨ)
ਇਥੋਂ ਦੇ ਇੰਟਰਨੈਸ਼ਨਲ ਸਕੂਲ ਏ ਬੀ ਸੀ ਮੋਂਟੇਸਰੀ ਭਵਾਨੀਗੜ੍ਹ ਵਿਖੇ ਮਦਰ ਡੇਅ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਇਸ ਪ੍ਰੋਗਰਾਮ ਵਿੱਚ ਬੱਚਿਆਂ ਦੀਆਂ ਮਦਰਜ਼ ਨੇ ਵੱਧ ਚੜ ਕੇ ਹਿੱਸਾ ਲਿਆ। ਇਸ ਪ੍ਰੋਗਰਾਮ ਵਿੱਚ ਸੁਪਰ ਹੀਰੋ ਮਦਰ, ਸੇਮ ਆਊਟਫਿੱਟ ਟਵੀਨਿੰਗ ਵਿਦ ਮਮ, ਡਾਂਸ ਵਿਦ ਚਾਇਲਡ ਐਂਡ ਗੇਮਜ਼ ਆਦਿ ਕਰਵਾਈਆਂ ਗਈਆਂ। ਇਸ ਫੰਕਸ਼ਨ ਵਿੱਚ ਦਨੀਕਸ਼ਾ ਨਾਂ ਦੇ ਬੱਚੇ ਦੇ ਮਦਰ ਸੁਖਮਨੀ ਸ਼ਰਮਾ ਨੇ ਸੁਪਰ ਹੀਰੋ ਮਦਰ ਦਾ ਖਿਤਾਬ ਜਿੱਤਿਆ। ਸੌਰਿਸ਼ ਗੋਇਲ ਦੇ ਮਦਰ ਨੈਨਸੀ ਗੋਇਲ, ਗੁਰਫਰਿਆਦ ਸਿੰਘ ਦੇ ਮਦਰ ਰਮਨਦੀਪ ਕੌਰ ਅਤੇ ਲਕਸ਼ਦੀਪ ਬਾਤਿਸ਼ ਦੇ ਮਦਰ ਅਕਵਿੰਦਰ ਕੌਰ ਨੇ ਬੈਸਟ ਮਦਰ ਦਾ ਖ਼ਿਤਾਬ ਜਿੱਤਿਆ। ਬੱਚਿਆਂ ਅਤੇ ਉਹਨਾਂ ਦੇ ਮਦਰਸ ਵਿੱਚ ਬਹੁਤ ਉਤਸ਼ਾਹ ਦੇਖਣ ਨੂੰ ਮਿਲਿਆ। ਹੋਰ ਅਲੱਗ ਅਲੱਗ ਗੇਮਸ ਵਿੱਚੋਂ ਜਿੱਤਣ ਵਾਲੀਆਂ ਮਦਰਜ਼ ਨੂੰ ਇਨਾਮ ਵੰਡੇ ਗਏ। ਅਖੀਰ ਵਿੱਚ ਸਕੂਲ ਦੇ ਪ੍ਰਿੰਸੀਪਲ ਮੈਡਮ ਲਵਲੀਨ ਕੌਰ ਵੱਲੋਂ ਇਸ ਫੰਕਸ਼ਨ ਵਿੱਚ ਪਹੁੰਚੇ ਬੱਚਿਆਂ ਅਤੇ ਉਹਨਾਂ ਦੇ ਮਦਰਸ ਨੂੰ ਮਦਰ ਡੇਅ ਦੀ ਵਧਾਈ ਦਿੱਤੀ ਗਈ ਅਤੇ ਉਹਨਾਂ ਦਾ ਧੰਨਵਾਦ ਕੀਤਾ ਗਿਆ।