ਮੀਤ ਹੇਅਰ ਦੀ ਇਤਿਹਾਸਕ ਜਿੱਤ ਦੀ ਖੁਸ਼ੀ 'ਚ ਹਲਕਾ ਵਿਧਾਇਕ ਨੇ ਲੱਡੂਆਂ ਦੀ ਥਾਂ ਬੂਟੇ ਵੰਡੇ
ਹਲਕਾ ਸੰਗਰੂਰ ਤੋ ਵੋਟਾ ਵਧਾਓੁਣ ਲਈ ਸੰਗਤਾ ਦਾ ਕੀਤਾ ਧੰਨਵਾਦ

ਭਵਾਨੀਗੜ ( ਗੁਰਵਿੰਦਰ ਸਿੰਘ) ਬੀਤੇ ਕੱਲ੍ਹ ਘੋਸਿ਼ਤ ਕੀਤੇ ਗਏ ਲੋਕ ਸਭਾ ਚੋਣਾਂ ਦੇ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਕੈਬਨਿਟ ਮੰਤਰੀ ਸ਼੍ਰੀ ਗੁਰਮੀਤ ਸਿੰਘ ਮੀਤ ਹੇਅਰ ਜੀ ਨੂੰ ਵੱਡੀ ਲੀਡ ਨਾਲ ਹਾਸਲ ਹੋਈ ਜਿੱਤ ਦੀ ਖੁਸ਼ੀ ਵਿੱਚ ਅੱਜ ਸੰਗਰੂਰ ਹਲਕੇ ਤੋਂ ਵਿਧਾਇਕ ਨਰਿੰਦਰ ਕੌਰ ਭਰਾਜ ਜੀ ਦੀ ਅਗਵਾਈ ਹੇਠ ਨਾਨਕਿਆਣਾ ਚੌਕ ਵਿੱਚ ਵਿਲੱਖਣ ਢੰਗ ਨਾਲ ਖੁਸ਼ੀ ਮਨਾਈ ਗਈ।ਇਸ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਨਰਿੰਦਰ ਕੌਰ ਭਰਾਜ ਜੀ ਨੇ ਕਿਹਾ ਕਿ ਅਕਸਰ ਲੋਕ ਵਧਾਈ ਦੇ ਮੌਕਿਆਂ ਤੇ ਲੱਡੂ ਜਾਂ ਮਿਠਾਈ ਵੰਡ ਕੇ ਇਜਹਾਰ ਕਰਦੇ ਹਨ ਪਰ ਅੱਜ ਪੂਰੀ ਦੁਨੀਆਂ ਵਿੱਚ ਵਾਤਾਵਰਨ ਦਿਵਸ ਮਨਾਇਆ ਜਾ ਰਿਹਾ ਹੈ ਅਤੇ ਇਸ ਦਿਵਸ ਦੇ ਮੌਕੇ ਤੇ ਆਪਣੀ ਖੁਸੀ ਦਾ ਪ੍ਰਗਟਾਓ ਬੂਟੇ ਵੰਡ ਕੇ ਅਤੇ ਬੂਟਿਆਂ ਦੀ ਸਾਂਭ ਦਾ ਪ੍ਰਣ ਕਰਕੇ ਕਰਨ ਨੂੰ ਚੁਣਿਆ ਹੈ ਤਾਂ ਜ਼ੋ ਹਰ ਘਰ ਵਿੱਚ ਇਹ ਬੂਟੇ ਖੁਸ਼ੀ ਤੇ ਮਹਿਕਾਂ ਖਿਲਾਰ ਸਕਣ ਅਤੇ ਹਰਿਆਲੀ ਵਿੱਚ ਵੀ ਵਾਧਾ ਕਰ ਸਕਣ। ਵਿਧਾਇਕ ਨਰਿੰਦਰ ਕੌਰ ਭਰਾਜ ਜੀ ਦੀ ਅਗਵਾਈ ਹੇਠ ਸੈੈਕੜੇ ਲੋਕਾਂ ਨੂੰ ਵਿਭਿੰਨ ਕਿਸਮਾਂ ਦੇ ਬੂਟਿਆਂ ਦੀ ਵੰਡ ਕੀਤੀ ਗਈ ਤਾਂ ਜ਼ੋ ਅੱਜ ਦੇ ਦਿਨ ਨੂੰ ਵਿਸਵ ਵਾਤਾਵਰਨ ਦਿਵਸ ਦੇ ਮੌਕੇ ਵਜੋ ਮਨਾਉਣ ਦੇ ਨਾਲ ਨਾਲ ਸ਼੍ਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋ ਦਰਜ ਕੀਤੀ ਗਈ ਇਤਿਹਾਸਕ ਜਿੱਤ ਨੂੰ ਇੱਕ ਅਹਿਮ ਸੁਨੇਹੇ ਵਜੋਂ ਹਰ ਪ੍ਰਕਾਰ ਦੇ ਬੂਟਿਆਂ ਦੀ ਵੰਡ ਨਾਲ ਘਰ ਘਰ ਤੱਕ ਪਹੁੰਚਾਇਆ ਜਾ ਸਕੇ। ਇਸ ਦੌਰਾਨ ਵਿਧਾਇਕ ਨਰਿੰਦਰ ਕੌਰ ਭਰਾਜ ਜੀ ਨੇ ਕਿਹਾ ਕਿ ਲੋਕ ਸਭਾ ਹਲਕਾ ਸੰਗਰੂਰ ਦੇ ਲੱਖਾਂ ਵੋਟਰਾਂ ਨੇ ਸ਼੍ਰੀ ਗੁਰਮੀਤ ਸਿੰਘ ਮੀਤ ਹੇਅਰ ਜੀ ਨੂੰ ਜਿਤਾ ਕੇ ਆਮ ਆਦਮੀ ਪਾਰਟੀ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਦੁਆਰਾ ਸੰਗਰੂਰ ਤੇ ਬਰਨਾਲਾ ਵਿੱਚ ਪਿਛਲੇ ਦੋ ਸਾਲਾਂ ਵਿੱਚ ਕੀਤੇ ਗਏ ਲੋਕਪੱਖੀ ਕੰਮਾਂ ਪ੍ਰਤੀ ਆਪਣਾ ਆਭਾਰ ਪ੍ਰਗਟਾਇਆ ਹੈ ਜਿਸ ਲਈ ਉਹ ਖੁਦ ਵੀ ਵੋਟਰਾਂ ਦੇ ਤਹਿ ਦਿਲ ਤੋ ਧੰਨਵਾਦੀ ਹਨ ਅਤੇ ਲੋਕਾਂ ਨੂੰ ਵੀ ਵਧਾਈ ਦਿੰਦੇ ਹਨ। ਉਹਨਾਂ ਨੇ ਇਸ ਕਾਰਜ ਲਈ ਸਹਿਯੋਗ ਦੇਣ ਲਈ ਆੜ੍ਹਤੀ ਆਗੂ ਸੁਖਵਿੰਦਰ ਸਿੰਘ ਦਾ ਵਿਸ਼ੇਸ ਤੌਰ ਤੇ ਧੰਨਵਾਦ ਕੀਤਾ।