ਨੀਲ ਕੰਠ ਕਲੋਨੀ ਵਾਸੀਆ ਵਲੋ ਠੰਡੇ ਮਿੱਠੇ ਜਲ ਦੀ ਛਬੀਲ ਲਾਈ
ਕੜਾਕੇ ਦੀ ਗਰਮੀ ਚ ਬੀਬੀਆ ਨੇ ਕੀਤੀ ਮਿੱਠੇ ਜਲ ਦੀ ਸੇਵਾ

ਭਵਾਨੀਗੜ੍ਹ, 17 ਜੂਨ ( ਗੁਰਵਿੰਦਰ ਸਿੰਘ )
ਇੱਥੇ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇਅ ਤੇ ਸਥਿੱਤ ਨੀਲ ਕੰਠ ਕਲੋਨੀ ਦੀਆਂ ਔਰਤਾਂ ਵੱਲੋਂ ਤਪਦੀ ਗਰਮੀ ਤੋਂ ਰਾਹਤ ਦਿਵਾਉਣ ਲਈ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ।ਇਸ ਮੌਕੇ ਨੇਹਾ ਸਿੰਗਲਾ, ਸੁਸ਼ਮਾ ਕਾਂਸਲ, ਮੀਨੂ ਰਤਨ, ਮਨਜੀਤ ਕੌਰ, ਮਧੂਬਾਲਾ, ਦਵਿੰਦਰ ਕੌਰ, ਸਤਿੰਦਰ ਕੌਰ, ਰੁਪਿੰਦਰ ਕੌਰ, ਮਨਦੀਪ ਕੌਰ, ਜਤਿੰਦਰ ਕੌਰ,ਮੀਨੂ ਮਿੱਤਲ, ਨੀਤੂ ਸਲਦੀ, ਮੋਨਿਕਾ ਸਿੰਗਲਾ,ਸਾਨੀਆ ਗਰਗ, ਦੀਪਤੀ ਗਰਗ, ਦਰਸ਼ਨਾਂ ਰਾਣੀ , ਨਿਸ਼ੂ ਸਿੰਗਲਾ ਆਦਿ ਨੇ ਦੱਸਿਆ ਕਿ ਇਸ ਵਾਰ ਜ਼ਿਆਦਾ ਗਰਮੀ ਪੈਣ ਕਾਰਣ ਰਾਹਗੀਰਾਂ ਅਤੇ ਆਮ ਲੋਕਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਉਕਤ ਔਰਤਾਂ ਵੱਲੋਂ ਪਹਿਲ ਕਦਮੀ ਕਰਕੇ ਸਮੂਹ ਕਲੋਨੀ ਵਾਸੀਆਂ ਦੇ ਸਹਿਯੋਗ ਨਾਲ ਪਾਣੀ ਦੀ ਛਬੀਲ ਲਗਾਈ ਗਈ। ਪਾਣੀ ਪੀਣ ਵਾਲੇ ਲੋਕਾਂ ਵੱਲੋਂ ਸ਼ਹਿਰ ਵਿੱਚ ਪਹਿਲੀ ਵਾਰ ਔਰਤਾਂ ਵੱਲੋਂ ਲਗਾਈ ਗਈ ਛਬੀਲ ਦੀ ਸ਼ਲਾਘਾ ਕੀਤੀ ਗਈ। ਇਸੇ ਤਰ੍ਹਾਂ ਕਾਕੜਾ ਰੋਡ ਦੇ ਦੁਕਾਨਦਾਰਾਂ ਵੱਲੋਂ ਵੀ ਛਬੀਲ ਲਗਾਈ ਗਈ।