ਭਵਾਨੀਗੜ (ਯੁਵਰਾਜ ਹਸਨ) ਸਿਹਤ ਅਤੇ ਸਰੀਰ ਨੂੰ ਚੁਸਤ ਦਰੁਸਤ ਰੱਖਣ ਲਈ ਪ੍ਰਾਚੀਨ ਸਮਿਆ ਤੋ ਭਾਰਤ ਅੰਦਰ ਰਿਸ਼ੀਆ ਮੂੰਨੀਆ ਦੇ ਸਮਿਆ ਤੋ ਹੀ ਯੋਗਾ ਕੀਤਾ ਜਾ ਰਿਹਾ ਹੈ ਅਤੇ ਪਿਛਲੇ ਸਮਿਆ ਤੋ ਵੱਖ ਵੱਖ ਸਰਕਾਰਾ ਵਲੋ ਵੀ ਆਮ ਲੋਕਾ ਨੂੰ ਸਿਹਤ ਅਤੇ ਸਰੀਰ ਦੀ ਸੰਭਾਲ ਲਈ ਯੋਗਾ ਨਾਲ ਜੋੜਨ ਲਈ ਵੱਖ ਵੱਖ ਓੁਪਰਾਲੇ ਕੀਤੇ ਜਾ ਰਹੇ ਹਨ ਜਿਸ ਦੇ ਚਲਦਿਆ ਮਿਤੀ 21 ਜੂਨ ਨੂੰ ਦੇਸ਼ ਭਰ ਵਿੱਚ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ ਅਤੇ ਇਸੇ ਦੇ ਚਲਦਿਆ ਅੱਜ ਰਿਪੁਦਮਨ ਕਾਲਜ ਨਾਭਾ ਵਿਖੇ 150 ਐਨਸੀਸੀ ਕੈਡਿਟਸ ਨੇ ਯੋਗਾ ਦਿਵਸ ਮਨਾਓੁਦਿਆ ਵਿਸੇਸ ਯੋਗਾ ਐਕਟੀਵਿਟੀ ਵਿਚ ਭਾਗ ਲਿਆ ਜਿਸ ਵਿਚ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਬਲਦ ਖੁਰਦ ਦੇ 40 ਐਨਸੀਸੀ ਕੈਡਿਡੇਟਸ ਨੇ ਭਾਗ ਲਿਆ ਐਨਸੀਸੀ ਕੈਡਿਟਸ ਦੇ ਐਨਸੀਸੀ ਅਫਸਰ ਸਲੀਮ ਮੁਹੰਮਦ ਨੇ ਦੱਸਿਆ ਕਿ ਯੋਗਾ ਕਰਨ ਨਾਲ ਸਾਡੇ ਸਰੀਰ ਨੂੰ ਤੰਦਰੁਸਤ ਰੱਖਿਆ ਜਾ ਸਕਦਾ ਹੈ ਅਤੇ ਬਿਮਾਰੀਆ ਤੋ ਬਚਿਆ ਜਾ ਸਕਦਾ ਹੈ ਸਾਨੂੰ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਰੋਜ਼ਾਨਾ ਯੋਗਾ ਕਰਨਾ ਚਾਹੀਦਾ ਹੈ । ਓੁਹਨਾ ਦੱਸਿਆ ਕਿ ਪ੍ਰਾਚੀਨ ਸਮਿਆ ਤੋ ਹੀ ਭਾਰਤ ਅੰਦਰ ਯੋਗਾ ਨੂੰ ਸਰੀਰਕ ਤੰਦਰੁਸਤੀ ਲਈ ਮਹੱਤਵ ਮਿਲਿਆ ਹੋਇਆ ਹੈ ਤੇ ਸਰੀਰਕ ਫਿੱਟਨੈਸ ਦੇ ਨਾਲ ਨਾਲ ਅਸੀ ਅਨੇਕਾ ਬਿਮਾਰੀਆ ਤੋ ਬਚਾ ਰੱਖ ਸਕਦੇ ਹਾ।