ਪਾਰਟੀ ਦੇ ਮੋਜੂਦਾ ਹਾਲਾਤ ਤੇ ਬਾਬੂ ਪ੍ਰਕਾਸ਼ ਚੰਦ ਗਰਗ ਵਲੋ ਚਿੰਤਾ ਦਾ ਪ੍ਰਗਟਾਵਾ
ਹਾਰ ਸਵੀਕਾਰ ਕਰਦਿਆ ਆਪਣੇ ਅੋਹਦੇ ਤੋ ਅਸਤੀਫਾ ਦੇਣ ਸੁਖਬੀਰ ਬਾਦਲ : ਗਰਗ

ਭਵਾਨੀਗੜ (ਯੁਵਰਾਜ ਹਸਨ) ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸ੍ਰੀ ਪ੍ਰਕਾਸ਼ ਚੰਦ ਗਰਗ ਸਾਬਕਾ ਮੁੱਖ ਸੰਸਦੀ ਸਕੱਤਰ ਮੈਂਬਰ ਕੋਰ ਕਮੇਟੀ ਨੇ ਪਾਰਟੀ ਦੀ ਮੋਜੂਦਾ ਹਾਲਾਤ ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ
ਸ਼੍ਰੋਮਣੀ ਅਕਾਲੀ ਦਲ ਦੇਸ਼ ਦੀ ਸਭ ਤੋਂ ਪੁਰਾਣੀ ਅਤੇ ਕੁਰਬਾਨੀਆਂ ਭਰੇ ਇਤਿਹਾਸ ਅਤੇ ਪੰਜਾਬ ਦੇ ਹੱਕਾਂ ਲਈ ਸਘੰਰਸ਼ ਕਰਨ ਵਾਲੀ ਅਜਿਹੀ ਖੇਤਰੀ ਪਾਰਟੀ ਹੈ ਜਿਸ ਨੇ ਦੇਸ਼ ਦੀ ਆਜ਼ਾਦੀ ਅਤੇ ਸੰਵਿਧਾਨ ਨੂੰ ਬਚਾਉਣ ਲਈ ਐਮਰਜੈਂਸੀ ਵਰਗੇ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਦੇਸ਼ ਦੀ ਅਗਵਾਈ ਕਰਦਿਆਂ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ ਅਜਿਹੀ ਸ਼ਾਨਾਮੱਤੇ ਇਤਿਹਾਸ ਵਾਲੀ ਪਾਰਟੀ ਦਾ ਲਗਾਤਾਰ ਸਿਆਸੀ ਗ੍ਰਾਫ ਡਿੱਗਣਾ ਸਮੁੱਚੇ ਪੰਜਾਬੀਆਂ ਲਈ ਵੱਡੀ ਚਿੰਤਾ ਦਾ ਵਿਸ਼ਾ ਹੈ ਪਾਰਟੀ ਦੇ ਇਹ ਹਾਲਾਤ ਕਿਉਂ ਬਣੇ ਇਸ ਦੀ ਗੰਭੀਰਤਾ ਨਾਲ ਸੀਮਿਖਿਆ ਕਰਨਾ ਜ਼ਰੂਰੀ ਸੀ ਕਿਉਂਕਿ ਸਰਕਾਰ ਸਮੇਂ ਪੰਥਕ ਸੰਸਥਾਵਾਂ ਨੂੰ ਕੰਮਜੋਰ ਕਰਕੇ ਸਿਆਸੀ ਹਿੱਤਾਂ ਲਈ ਵਰਤਨਾ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਅਤੇ ਪੁਲਿਸ ਫਾਇਰਿੰਗ ਨਾਲ ਸ਼ਹੀਦ ਹੋਏ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਦੀ ਬਜਾਏ ਦੋਸ਼ੀ ਪੁਲਿਸ ਅਫਸਰਾਂ ਖਿਲਾਫ ਕਾਰਵਾਈ ਨਾਂ ਕਰਨਾਂ ਸਿੱਖ ਵਿਰੋਧੀ ਪੁਲਿਸ ਅਫਸਰਾਂ ਦੀ ਪੁਸ਼ਤਪਨਾਹੀ ਕਰਨਾ ਬਲਕਿ ਉਨ੍ਹਾਂ ਨੂੰ ਵੱਡੇ ਅਹੁਦੇ ਦੇ ਕੇ ਸਿੱਖ ਮਾਨਸਿਕਤਾ ਨੂੰ ਝਿੰਜੋੜਨਾ ਅਤੇ ਰੇਤਾ, ਬਜਰੀ, ਸ਼ਰਾਬ, ਲੈਂਡ ਅਤੇ ਕੇਬਲ ਮਾਫੀਆ ਨਾਲ ਜੁੜੇ ਲੋਕਾਂ ਨੂੰ ਆਪਣੇ ਨਜ਼ਦੀਕੀ ਘੇਰੇ ਵਿੱਚ ਲੈ ਕੇ ਰੱਖਣਾ ਕਿਸਾਨਾਂ ਪ੍ਰਤੀ ਆਪਣੀ ਨੀਤੀ ਸਪੱਸ਼ਟ ਨਾਂ ਕਰਨਾਂ ਅਤੇ ਬਾਅਦ ਵਿੱਚ ਕਿਸਾਨ ਵਿਰੋਧੀ ਤਿੰਨ ਕਾਲੇ ਕਾਨੂੰਨਾਂ ਪ੍ਰਤੀ ਆਪਣਾ ਸਟੈਂਡ ਬਦਲਨਾ ਵਰਗੀਆਂ ਕੀਤੀਆਂ ਵੱਡੀਆਂ ਗਲਤੀਆਂ ਬੱਜਰ ਗੁਨਾਹਾਂ ਪ੍ਰਤੀ ਸੰਜੀਦਗੀ ਨਾਲ ਪੰਥਕ ਮਰਿਆਦਾ ਅਨੁਸਾਰ ਪਸ਼ਚਾਤਾਪ ਨਾਂ ਕਰਕੇ ਪਾਰਟੀ ਦਾ ਪਿਛਲੀਆਂ ਪੰਜ ਵਿਧਾਨਸਭਾ ਅਤੇ ਪਾਰਲੀਮੈਂਟ ਦੀਆਂ ਜਨਰਲ ਚੋਣਾਂ ਵਿੱਚ ਧਰਾਤਲ ਵਿੱਚ ਚਲੇ ਜਾਣਾ ਪੰਜਾਬ ਅਤੇ ਪੰਜਾਬੀਆਂ ਲਈ ਅਤਿ ਚਿੰਤਾਜਨਕ ਹੈ ਅਜਿਹੇ ਅਜੌਕੇ ਸਮੇਂ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਹੋਂਦ ਬਚਾਉਣ ਲਈ ਪਾਰਟੀ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਪਾਰਟੀ ਦੇ ਵਡੇਰੇ ਹਿੱਤਾਂ ਲਈ ਆਪਣੇ ਆਲੇ ਦੁਆਲੇ ਕੇਵਲ ਨਿੱਜੀ ਸਵਾਰਥਾਂ ਲਈ ਘੇਰਾ ਬਨਾਉਣ ਵਾਲੇ ਜੀ ਹਜ਼ੂਰੀਏ ਅਤੇ ਚਾਪਲੂਸ ਸਲਾਹਕਾਰਾਂ ਨੂੰ ਪਾਸੇ ਕਰਕੇ ਪੰਥ ਦੇ ਵਡੇਰੇ ਹਿੱਤਾਂ ਲਈ ਪ੍ਰਧਾਨਗੀ ਦਾ ਅਹੁਦਾ ਛੱਡ ਦੇਣਾ ਚਾਹੀਦਾ ਕਿਉਂਕਿ ਭਾਵੇਂ ਦੋ ਸਾਲ ਪਹਿਲਾਂ ਝੂੰਦਾਂ ਕਮੇਟੀ ਵਲੋਂ ਵੀ ਹਰ ਹਲਕੇ ਵਿੱਚ ਜਾ ਕੇ ਜ਼ਮੀਨੀ ਹਕੀਕਤ ਬਾਰੇ ਪਾਰਟੀ ਲੀਡਰਸ਼ਿਪ ਨੂੰ ਜਾਣੂ ਕਰਵਾਇਆ ਗਿਆ ਪ੍ਰੰਤੂ ਕੋਈ ਅਮਲ ਨਹੀਂ ਹੋਇਆ ਇਸ ਨਕਾਰਾਤਮਕ ਵਰਤਾਰੇ ਕਾਰਨ ਪੰਜਾਬ ਦੀ ਸਮੁੱਚੀ ਸੰਗਤ ਨੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਪੰਜ ਵਾਰ ਸ਼ੀਸ਼ਾ ਦਿਖਾਇਆ ਅਤੇ ਕੰਧ ਤੇ ਲਿੱਖ ਕੇ ਦੱਸ ਦਿੱਤਾ ਕਿ ਮੌਜੂਦਾ ਲੀਡਰਸ਼ਿਪ ਉਪਰ ਕੋਈ ਭਰੋਸਾ ਨਹੀਂ ਇਸ ਲਈ ਪਾਰਟੀ ਨੂੰ ਬਚਾਉਣ ਲਈ ਸ੍ਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਹਾਰ ਦੀ ਜ਼ਿੰਮੇਵਾਰੀ ਲੈ ਕੇ ਨੈਤਿਕਤਾ ਆਧਾਰ ਤੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਲੋਕਾਂ ਦਾ ਵਿਸ਼ਵਾਸ ਜਿੱਤ ਕੇ ਦੁਬਾਰਾ ਅੱਗੇ ਆਇਆ ਜਾ ਸਕਦਾ।