ਗੁਰੂਦੁਆਰਾ ਪਾਤਸ਼ਾਹੀ ਨੋਵੀ ਭਵਾਨੀਗੜ ਵਿਖੇ ਗੁਰਮਿੱਤ ਸਮਾਗਮ ਕਰਵਾਇਆ
110 ਪ੍ਰਾਣੀਆ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ: ਮੈਨੇਜਰ ਜਗਜੀਤ ਸਿੰਘ

ਭਵਾਨੀਗੜ (ਯੁਵਰਾਜ ਹਸਨ) :
ਸ਼੍ਰੀ ਗੁਰੂ ਰਾਮਦਾਸ ਜੀ ਦੇ 450 ਸਾਲਾ ਗੁਰਿਆਈ ਤੇ ਸ਼੍ਰੀ ਗੁਰੂ ਅਮਰਦਾਸ ਜੀ ਦੇ 450 ਸਾਲਾ ਜੋਤੀ ਦਿਵਸ ਨੂੰ ਸਮਰਪਿਤ ਗੁਰਮਤਿ ਸਮਾਗਮ ਤੇ ਅੰਮ੍ਰਿਤ ਸੰਚਾਰ ਗੁ: ਸਾਹਿਬ ਪਾਤਸ਼ਾਹੀ ਨੌਵੀਂ ਭਵਾਨੀਗੜ੍ਹ ਵਿਖੇ ਪ੍ਰਧਾਨ ਸ਼੍ਰੀ ਹਰਜਿੰਦਰ ਸਿੰਘ ਧਾਮੀ ਤੇ ਹਲਕਾ ਮੈਂਬਰ ਸਾਹਿਬਾਨ ਸ਼ਰੋਮਣੀ ਗੁ: ਪ੍ਰਬੰਧਕ ਕਮੇਟੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਕਰਵਾਇਆ ਗਿਆ। ਗੁ: ਸਾਹਿਬ ਦੇ ਮੈਨੇਜਰ ਜਗਜੀਤ ਸਿੰਘ ਸੰਗਤਪੁਰਾ ਨੇ ਦੱਸਿਆ ਕਿ ਤਖਤ ਸ਼੍ਰੀ ਦਮਦਮਾ ਸਾਹਿਬ ਤੋਂ ਪੁੱਜੇ ਪੰਜ ਪਿਆਰੇ ਸਹਿਬਾਨ ਵਜੋਂ 110 ਪ੍ਰਾਣੀਆਂ ਵਲੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਇਸ ਸਮਾਗਮ ਲਈ ਭਾਈ ਗੁਰਸੇਵ ਸਿੰਘ ਘਰਾਚੋਂ ਪ੍ਰਚਾਰਕ, ਭਾਈ ਜੀਵਨ ਸਿੰਘ ਘਰਾਚੋਂ ਕਵੀਸ਼ਰੀ ਜਥਾ ਧਰਮ ਪ੍ਰਚਾਰ ਕਮੇਟੀ ਵਲੋਂ ਵਿਸ਼ੇਸ਼ ਸਹਿਯੋਗ ਕੀਤਾ ਗਿਆ। ਇਸ ਸਮੇਂ ਭਾਈ ਮਨਜੀਤ ਸਿੰਘ ਨਾਗਰਾ, ਭਾਈ ਜਗਵੀਰ ਸਿੰਘ ਗ੍ਰੰਥੀ, ਭਾਈ ਸਤਿੰਦਰਪਾਲ ਸਿੰਘ ਗ੍ਰੰਥੀ, ਭਾਈ ਅਮਨਿੰਦਰ ਸਿੰਘ, ਭਾਈ ਮਨਦੀਪ ਸਿੰਘ, ਭਾਈ ਗੁਰਤੇਜ ਸਿੰਘ ਸਾਬਕਾ ਐਮ. ਸੀ. ਤੇ ਵੱਖ ਵੱਖ ਪਿੰਡਾਂ ਦੇ ਪ੍ਰਧਾਨ ਤੇ ਗ੍ਰੰਥੀ ਸਿੰਘ ਮੌਜੂਦ ਰਹੇ। ਸ਼ਰੋਮਣੀ ਕਮੇਟੀ ਵਲੋਂ ਅੰਮ੍ਰਿਤ ਛਕਣ ਵਾਲੇ ਸਿੰਘਾਂ ਨੂੰ ਕਰਾਰ ਫਰੀ ਦਿੱਤੇ ਗਏ।