ਭਵਾਨੀਗੜ (ਯੁਵਰਜ ਹਸਨ) :
ਸੂਬੇ ਅੰਦਰ ਪੰਚਾਇਤੀ ਚੋਣਾ ਨਿਬੜਨ ਤੋ ਬਾਦ ਪਿੰਡਾ ਦੇ ਲੋਕ ਹੁਣ ਖੇਤਾ ਚ ਰੁੱਝਣ ਦੀ ਤਿਆਰੀ ਕਰ ਰਹੇ ਹਨ ਅਤੇ ਕਈ ਲੋਕ ਖੇਤਾ ਚੋ ਝੋਨਾ ਵੱਡ ਰਹੇ ਨੇ ਪਰ ਜਦੋ ਅਨਾਜ ਮੰਡੀਆ ਚ ਝਾਤ ਮਾਰਦੇ ਹਾ ਤਾ ਗੱਲ ਸਮਝ ਤੋ ਪਰੇ ਹੋ ਜਾਦੀ ਹੈ ਕਿ ਅਨਾਜ ਮੰਡੀਆ ਚ ਝੋਨੇ ਦੇ ਅੰਬਾਰ ਲੱਗੇ ਹੋਏ ਹਨ ਅਤੇ ਕਿਸਾਨ ਮੰਡੀਆ ਚ ਰੁਲ ਰਹੇ ਨੇ ਤੇ ਸਰਕਾਰ ਘੂਕ ਸੁੱਤੀ ਪਈ ਹੈ । ਇਹਨਾ ਵਿਚਾਰਾ ਦਾ ਪ੍ਰਗਟਾਵਾ ਅੱਜ ਗੱਲਬਾਤ ਕਰਦਿਆ ਗੁਰਪ੍ਰੀਤ ਸਿੰਘ ਕੰਧੋਲਾ ਸਪੋਕਸਮੈਨ ਜਿਲਾ ਕਾਗਰਸ ਕਮੇਟੀ ਸੰਗਰੂਰ ਨੇ ਕੀਤੇ। ਓੁਹਨਾ ਕਿਹਾ ਕਿ ਅਨਾਜ ਮੰਡੀ ਦੇ ਆੜਤੀਆ ਦੀਆ ਮੰਗਾ ਵੱਲ ਵੀ ਸਰਕਾਰ ਨੇ ਕੋਈ ਧਿਆਨ ਨਹੀ ਦਿੱਤਾ ਤੇ ਓੁਪਰੋ ਅਨਾਜ ਮੰਡੀਆ ਚ ਕੰਮ ਕਰਦੀ ਲੇਬਰ ਦੀਆ ਮੰਗਾ ਪਿਛਲੇ ਕਈ ਸਾਲਾ ਤੋ ਲਟਕਦੀਆ ਆ ਰਹੀਆ ਨੇ ਤੇ ਅਨਾਜ ਸਾਭਣ ਲਈ ਸਰਕਾਰੀ ਪੱਧਰ ਤੇ ਘੱਟੋ ਘੱਟ ਤਿੰਨ ਮਹਿਨੇ ਪਹਿਲਾ ਤੋ ਤਿਆਰੀਆ ਹੋਣੀਆ ਚਾਹੀਦੀਆ ਨੇ ਪਰ ਇਸ ਵਾਰ ਤਾ ਸਰਕਾਰ ਦੀ ਕਾਰਗੁਜਾਰੀ ਬਹੁਤ ਹੀ ਢਿੱਲੀ ਨਜਰ ਆ ਰਹੀ ਹੈ ਓੁਹਨਾ ਦੱਸਿਆ ਕਿ ਮੰਡੀਆ ਵਿਚ ਸਿਰਫ ਅਗੇਤੀ ਫਸਲ ਹੀ ਪੁੱਜੀ ਹੈ ਬਾਕੀ ਤਾ ਸਾਰਾ ਝੋਨਾ ਹਾਲੇ ਖੇਤਾ ਚੋ ਆਓੁਣਾ ਹੈ ਜੇਕਰ ਏਹੀ ਚਾਲ ਰਹੀ ਤੇ ਅਨਾਜ ਮੰਡੀਆ ਚੋ ਝੋਨੇ ਦੀ ਚਕਾਈ ਨਾ ਹੋਈ ਤਾ ਆਓੁਦੇ ਦਿਨਾ ਵਿਚ ਵੱਡੀਆ ਦਿੱਕਤਾ ਦਾ ਸਾਹਮਣੇ ਕਰਨਾ ਪਵੇਗਾ ਕਿਓੁਕਿ ਜਦੋ ਖੇਤਾ ਚੋ ਫਸਲ ਵੱਡ ਲਈ ਤਾ ਕਿਸਾਨ ਸਿੱਧਾ ਮੰਡੀ ਚ ਟਰਾਲੀ ਲੈਕੇ ਆਓੁਦੇ ਹਨ ਪਰ ਜੇਕਰ ਅਨਾਜ ਮੰਡੀ ਚ ਪਹਿਲਾ ਤੋ ਪਈ ਫਸਲ ਚੱਕੀ ਨਾ ਗਈ ਤਾ ਕਿਸਾਨ ਝੋਨਾ ਕਿਥੇ ਲਾਹੇਗਾ ਜਿਸ ਲਈ ਸਰਕਾਰ ਹੁਣੇ ਤੋ ਪੁਖਤਾ ਪ੍ਰਬੰਧ ਕਰੇ। ਗੱਲਬਾਤ ਕਰਦਿਆ ਓੁਹਨਾ ਦੱਸਿਆ ਕਿ ਇਸ ਤੋ ਪਹਿਲਾ ਕਾਗਰਸ ਪਾਰਟੀ ਦੀ ਸਰਕਾਰ ਵੇਲੇ ਕਦੇ ਵੀ ਇਸ ਤਰਾ ਕਿਸਾਨ ਨੂੰ ਮੰਡੀਆ ਚ ਰੁਲਣਾ ਨਹੀ ਪਿਆ ਤੇ ਸਰਕਾਰ ਤੇ ਪ੍ਰਸਾਸਨਿਕ ਅਧਿਕਾਰੀ ਪਹਿਲਾ ਤੋ ਹੀ ਸਾਰੀਆ ਤਿਆਰੀਆ ਕਰ ਲੈਦੇ ਸਨ ਪਰ ਇਸ ਵਾਰ ਸਿਰਫ ਅਗੇਤਾ ਝੋਨਾ ਹੀ ਹਾਲੇ ਸਾਭ ਨਹੀ ਹੋਇਆ ਤੇ ਜਦੋ ਖੇਤਾ ਖੜੀ ਫਸਲ ਵੱਡੀ ਜਾਵੇਗੀ ਤੇ ਮੰਡੀਆ ਚ ਇੱਕਦਮ ਜੋਰ ਪਵੇਗਾ ਤਾ ਓੁਸ ਨਾਲ ਆੜਤੀਆ.ਲੇਬਰ ਅਤੇ ਕਿਸਾਨ ਤਿੰਨਾ ਨੂੰ ਦਿੱਕਤਾ ਆਓੁਣਗੀਆ ਜਿਸ ਲਈ ਕੇਦਰ ਸਰਕਾਰ ਹੋਵੇ ਭਵਾ ਸੂਬਾ ਸਰਕਾਰ ਦੋਵੇ ਹੀ ਜੁੰਮੇਵਾਰ ਹੋਣਗੀਆ ।