ਬੀਬੀ ਜਗੀਰ ਕੋਰ ਨੂੰ ਓੁਮੀਦਵਾਰ ਅੇਲਾਨਣ ਦੇ ਫੈਸਲੇ ਦੀ ਸ਼ਲਾਘਾ
ਤਨਖਾਹੀਆ ਕਰਾਰ ਦਿੱਤੇ ਜਾਣ ਤੋ ਬਾਦ ਵੀ ਸਿਆਸੀ ਪ੍ਰੋਗਰਾਮਾ ਚ ਸ਼ਾਮਲ ਹੋ ਰਹੇ ਨੇ ਸੁਖਬੀਰ ਬਾਦਲ : ਗਰਗ

ਭਵਾਨੀਗੜ (ਯੁਵਰਾਜ ਹਸਨ)ਭਵਾਨੀਗੜ੍ਹ -
ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਸੀਨੀਅਰ ਆਗੂ ਸ੍ਰੀ ਪ੍ਰਕਾਸ਼ ਚੰਦ ਗਰਗ ਸਾਬਕਾ ਮੁੱਖ ਸੰਸਦੀ ਸਕੱਤਰ ਨੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਵਲੋਂ ਅਜੋਕੇ ਸਮੇਂ ਵਿੱਚ ਜਦੋਂ ਸ੍ਰੀ ਅਕਾਲ ਤਖ਼ਤ ਵਰਗੀਆਂ ਸਿਰਮੌਰ ਸੰਸਥਾਵਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਿਰਸਾ ਸਿੰਘ ਵਲਟੋਹੇ ਵਰਗੇ ਹੰਕਾਰੇ ਹੋਏ ਆਗੂਆਂ ਵਲੋਂ ਵੰਗਾਰਿਆ ਜਾ ਰਿਹਾ ਅਜਿਹੀ ਹਿਮਾਕਤ ਕਾਰਨ ਕੌਮ ਦੁਬਿਧਾ ਵਿੱਚ ਫਸੀ ਹੋਈ ਹੈ ਅਜਿਹੇ ਸਮੇਂ ਵਿੱਚ ਦ੍ਰਿੜਤਾ ਅਤੇ ਬੇਬਾਕੀ ਨਾਲ ਫ਼ੈਸਲੇ ਲੈਣ ਅਤੇ ਮਰਿਆਦਾ ਦੀ ਪਾਲਣਾ ਕਰਵਾਉਣ ਦੇ ਸਮਰੱਥ ਬੀਬੀ ਜੰਗੀਰ ਕੌਰ ਜੀ ਨੂੰ ਪ੍ਰਧਾਨਗੀ ਪਦ ਲਈ ਉਮੀਦਵਾਰ ਐਲਾਨ ਕਰਨ ਦੇ ਫੈਸਲੇ ਦੀ ਜ਼ੋਰਦਾਰ ਸ਼ਬਦਾਂ ਵਿੱਚ ਸ਼ਲਾਘਾ ਕਰਦਿਆਂ ਵਧਾਈ ਦਿੰਦੇ ਕਿਹਾ ਬੀਬੀ ਜੀ ਸਮੁੱਚੀ ਕੌਮ ਨੂੰ ਭਰੋਸਾ ਦਿਵਾਉਣ ਕਿ ਸੇਵਾ ਮਿਲ਼ਣ ਉਪਰੰਤ ਮਰਿਆਦਾ ਤੋੜਨ ਵਾਲੇ ਅਜਿਹੇ ਅਨਸਰਾਂ ਖਿਲਾਫ਼ ਸਖ਼ਤ ਕਾਰਵਾਈ ਕਰਨਗੇ ਕਿਉਂਕਿ ਸ੍ਰ ਸੁਖਬੀਰ ਸਿੰਘ ਬਾਦਲ ਵਲੋਂ ਪਿਛਲੇ ਕੁਝ ਦਿਨਾਂ ਤੋਂ ਤਨਖਾਹੀਆ ਕਰਾਰ ਦੇਣ ਦੇ ਬਾਵਜੂਦ ਸਿੱਖ ਕੌਮ ਦੀ ਸਿਰਮੌਰ ਹਸਤੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਵਲੋਂ ਸਥਾਪਤ ਕੀਤੇ ਮੀਰੀ ਪੀਰੀ ਨੂੰ ਪਰਨਾਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਦੀ ਪਾਲਣਾ ਨਾਂ ਕਰਕੇ ਸਿਆਸੀ ਪ੍ਰੋਗਰਾਮਾਂ ਵਿੱਚ ਸ਼ਮੂਲੀਅਤ ਕਰਕੇ ਨੈਤਿਕਤਾ ਦਾ ਘਾਣ ਕਰ ਰਿਹਾ ਅਤੇ ਹੁਣ ਤਾਂ ਹੱਦਾਂ ਬੰਨੇ ਟੱਪ ਕੇ ਸ੍ਰ ਸੁਖਬੀਰ ਸਿੰਘ ਬਾਦਲ ਦੀ ਸ਼ਹਿ ਤੇ ਉਨ੍ਹਾਂ ਦੇ ਚਹੇਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸ੍ਰ ਵਿਰਸਾ ਸਿੰਘ ਵਲਟੋਹਾ ਵਲੋਂ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਭਾਈ ਰਘਬੀਰ ਸਿੰਘ ਜੀ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਹਰਪ੍ਰੀਤ ਸਿੰਘ ਜੀ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਮੰਦੀ ਭਾਸ਼ਾ ਬੋਲ ਕੇ ਧਮਕਾਉਣ ਅਤੇ ਬਲੈਕਮੇਲ ਕਰਨ ਦੀ ਸ਼ਰਮਨਾਕ ਹਰਕਤ ਨਾਲ ਸੰਸਾਰ ਵਿੱਚ ਵਸਦੀਆਂ ਸਿੱਖ ਸੰਗਤਾਂ ਦੇ ਹਿਰਦੇ ਵਲੂੰਧਰੇ ਗਏ ਅਤੇ ਸ਼ਰਮ ਨਾਲ ਸਿਰ ਝੁਕ ਗਿਆ ਇਸ ਮਾੜੀ ਹਰਕਤ ਦੀ ਸਖ਼ਤ ਸ਼ਬਦਾਂ ਵਿੱਚ ਘੋਰ ਨਿੰਦਾ ਕਰਦਿਆਂ ਨੈਤਿਕਤਾ ਤੋਂ ਗਿਰੇ ਅਜਿਹੇ ਲੋਕਾਂ ਨੂੰ ਮਿਸਾਲੀ ਸਜ਼ਾ ਮਿਲਣੀ ਚਾਹੀਦੀ ਹੈ ਅਤੇ ਇਸ ਘਿਨਾਉਣੀ ਸਾਜਸ਼ ਰੱਚਨ ਵਾਲੇ ਦੋਖੀਆਂ ਨੂੰ ਸੰਗਤਾਂ ਸਾਹਮਣੇ ਨੰਗਾ ਕਰਨਾ ਚਾਹੀਦਾ ਤਾਂ ਜੋ ਕੋਈ ਸੁਪਣੇ ਵਿੱਚ ਵੀ ਅਜਿਹੀ ਘਿਣੌਨੀ ਹਰਕਤ ਬਾਰੇ ਸੋਚ ਨਾਂ ਸਕੇ ਅਜਿਹੇ ਘੋਰ ਸੰਕਟ ਵਿਚੋਂ ਕੌਮ ਨੂੰ ਬਾਹਰ ਕੱਢਣ ਲਈ ਅਤਿ ਜ਼ਰੂਰੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀ ਸਿਰਮੌਰ ਸੰਸਥਾ ਨੂੰ ਬਾਦਲ ਪਰਿਵਾਰ ਅਤੇ ਅਜਿਹੇ ਹੰਕਾਰੇ ਹੋਏ ਆਗੂਆਂ ਦੀ ਗ੍ਰਿਫ਼ਤ ਵਿਚੋਂ ਕੱਢਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਆਪਣੀ ਜ਼ਮੀਰ ਜਗਾ ਕੇ ਸਿਖਾਂ ਦੀ ਸਿਰਮੌਰ ਸੰਸਥਾ ਨੂੰ ਆਜ਼ਾਦ ਕਰਵਾਉਣ ਲਈ ਆਪਣੀ ਜ਼ਿਮੇਵਾਰੀ ਨਿਭਾਉਂਦੇ ਹੋਏ 28 ਅਕਤੂਬਰ 2024 ਨੂੰ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਵਲੋਂ ਪ੍ਰਧਾਨਗੀ ਪਦ ਲਈ ਉਤਾਰੇ ਉਮੀਦਵਾਰ ਬੀਬੀ ਜੰਗੀਰ ਕੌਰ ਨੂੰ ਇਸ ਸੰਸਥਾ ਦੀ ਸੇਵਾ ਸੋਂਪਣ ਉਪਰੰਤ ਤਖਤਾਂ ਦੇ ਸਤਿਕਾਰਯੋਗ ਤਖਤਾਂ ਦੇ ਜੱਥੇਦਾਰਾਂ ਦੀਆਂ ਨਿਯੁਕਤੀਆਂ ਲਈ ਅਜਿਹਾ ਵਿੱਧੀ ਵਿਧਾਨ ਬਨਵਾਉਣ ਕਿ ਕਦੇ ਵੀ ਕੌਮ ਨੂੰ ਅਜਿਹੀ ਨਮੋਸ਼ੀ ਦਾ ਸਾਹਮਣਾ ਨਾ ਕਰਨਾ ਪਵੇ।