ਭਵਾਨੀਗੜ (ਯੁਵਰਾਜ ਹਸਨ) :
ਅਨਾਜ ਮੰਡੀਆ ਚ ਝੋਨੇ ਦੇ ਅੰਬਾਰ ਲੱਗੇ ਹੋਏ ਨੇ ਤੇ ਸਾਰੀ ਫਸਲ ਹਾਲੇ ਖੇਤਾ ਚ ਖੜੀ ਹੈ ਤੇ ਕਿਸਾਨਾ ਦੀ ਪੁੱਤਾ ਵਾਗ ਪਾਲੀ ਫਸਲ ਦੀ ਖਰੀਦ ਲਈ ਸੂਬਾ ਸਰਕਾਰ ਅਤੇ ਕੇਦਰ ਸਰਕਾਰ ਦੋਵੇ ਹੀ ਸੁਹਿਰਦ ਨਜਰ ਨਹੀ ਆ ਰਹੇ ਭਾਵੇ ਕਿ ਕੇਦਰੀ ਮੰਤਰੀਆ ਦੇ ਬਿਆਨ ਜਰੂਰ ਆਓੁਦੇ ਹਨ ਪਰ ਫੇਰ ਵੀ ਹਾਲੇ ਤੱਕ ਸਰਕਾਰੀ ਖਰੀਦ ਸ਼ੁਰੂ ਨਹੀ ਹੋ ਰਹੀ ਜੋ ਕਿ ਚਿੰਤਾ ਦਾ ਵਿਸ਼ਾ ਹੈ ਓੁਪਰੋਕਤ ਵਿਚਾਰਾ ਦਾ ਪ੍ਰਗਟਾਵਾ ਗੱਲਬਾਤ ਕਰਦਿਆ ਅੱਜ ਕਾਗਰਸ ਪਾਰਟੀ ਦੇ ਭਵਾਨੀਗੜ ਦੇ ਬਲਾਕ ਪ੍ਰਧਾਨ ਗੁਰਦੀਪ ਸਿੰਘ ਘਰਾਚੋ ਨੇ ਕੀਤੇ ਓੁਹਨਾ ਹੈਰਾਨੀ ਪ੍ਰਗਟ ਕੀਤੀ ਕਿ ਸੂਬਾ ਸਰਕਾਰ ਦੇ ਇੱਕ ਕੈਬਨਿਟ ਮੰਤਰੀ ਦਾ ਬਿਆਨ ਆਇਆ ਸੀ ਕਿ ਝੋਨੇ ਦੇ ਖਰੀਦ ਪ੍ਰਬੰਧ ਬਿਲਕੁਲ ਮੁਕੰਮਲ ਕੀਤੇ ਹੋਏ ਹਨ ਤੇ ਕੋਈ ਵੀ ਦਿੱਕਤ ਨਹੀ ਆਵੇਗੀ ਪਰ ਹਲਾਤ ਇਸ ਦੇ ਓੁਲਟ ਬਣੇ ਹੋਏ ਹਨ ਜਿਹੜਾ ਅਗੇਤਾ ਝੋਨਾ ਯਾ ਬਾਸਮਤੀ ਪਹਿਲਾ ਤੋ ਹੀ ਅਨਾਜ ਮੰਡੀਆ ਚ ਆਈ ਹੋਈ ਹੈ ਹਾਲੇ ਓੁਸ ਦੀ ਲਿਫਟਿੰਗ ਵੀ ਨਹੀ ਹੋਈ ਹੇ ਇਹ ਵੀ ਪਤਾ ਲੱਗ ਰਿਹਾ ਹੈ ਕਿ ਸੈਲਰਾ ਅਤੇ ਗੋਦਾਮਾ ਵਿਚ ਪਹਿਲਾ ਵਾਲਾ ਅਨਾਜ ਵੀ ਪਿਆ ਹੈ ਤੇ ਜਿਸ ਦੇ ਚਲਦਿਆ ਖੇਤਾ ਚ ਖੜੀ ਜੀਰੀ ਜਦੋ ਅਨਾਜ ਮੰਡੀਆ ਚ ਪੁੱਜੇਗੀ ਤਾ ਹਲਾਤ ਹੋਰ ਵੀ ਖਰਾਬ ਹੋਣਗੇ ਜਿਸ ਨੂੰ ਲੈਕੇ ਪਹਿਲਾ ਤੋ ਹੀ ਸੈਲਰ ਮਾਲਕ ਅਤੇ ਆੜਤੀਆ ਨੇ ਸਰਕਾਰ ਨੂੰ ਅਗਾਹ ਕਰ ਦਿੱਤਾ ਹੈ ਤੇ ਪਿਛਲੇ ਸਮਿਆ ਤੋ ਕਹਿੰਦੇ ਆ ਰਹੇ ਹਨ ਪਰ ਸਰਕਾਰ ਦੇ ਕੰਨੀ ਜੂੰ ਨਹੀ ਸਰਕ ਰਹੀ ਓੁਹਨਾ ਦੱਸਿਆ ਕਿ ਜਦੋ ਤੋ ਪੰਜਾਬ ਅੰਦਰ ਮਾਨ ਸਰਕਾਰ ਬਣੀ ਹੈ ਓੁਦੋ ਤੋ ਹੀ ਵਪਾਰੀ .ਸੈਲਰ ਮਾਲਕ ਅਤੇ ਮੰਡੀਆ ਦੀ ਲੇਬਰ ਆਪੋ ਆਪਣੀਆ ਮੰਗਾ ਸਬੰਧੀ ਰੋਸ ਪ੍ਰਦਰਸ਼ਨ ਕਰਦੇ ਆ ਰਹੇ ਹਨ ਪਰ ਦੋਵੇ ਸਰਕਾਰਾ ਇਹਨਾ ਦੀਆ ਜਾਇਜ ਮੰਗਾ ਵੱਲ ਵੀ ਧਿਆਨ ਨਹੀ ਦੇ ਰਹੇ ਜਿਸ ਨੂੰ ਲੈਕੇ ਹੁਣ ਸਥਿਤੀ ਬਦ ਤੋ ਬਦਤਰ ਹੋਣ ਵੱਲ ਵੱਧ ਰਹੀ ਹੈ ਤੇ ਸੂਬੇ ਦਾ ਕਿਸਾਨ ਆਪਣੀ ਪੁੱਤਾ ਵਾਗ ਪਾਲੀ ਫਸਲ ਨੂੰ ਲੈਕੇ ਚਿੰਤਾ ਵਿਚ ਨਜਰ ਆ ਰਿਹਾ ਹੈ ਜਿਸ ਨੂੰ ਲੈਕੇ ਕਾਗਰਸ ਪਾਰਟੀ ਤੇ ਹਾਈਕਮਾਡ ਵਲੋ ਵੀ ਪੰਜਾਬ ਤੇ ਪੂਰੀ ਨਜਰ ਬਣਾਈ ਹੋਈ ਹੈ ਤੇ ਪਿਛਲੇ ਦਿਨੀ ਹੀ ਸਰਦਾਰ ਪ੍ਰਤਾਪ ਸਿੰਘ ਬਾਜਵੇ ਵਲੋ ਪਟਿਆਲਾ ਦੇ ਸਨੋਰ ਹਲਕੇ ਦਾ ਦੋਰਾ ਕੀਤਾ ਸੀ ਅਤੇ ਸੂਬਾ ਸਰਕਾਰ ਅਤੇ ਕੇਦਰ ਸਰਕਾਰ ਨੂੰ ਤਾੜਨਾ ਕੀਤੀ ਸੀ । ਬਲਾਕ ਪ੍ਰਧਾਨ ਗੁਰਦੀਪ ਸਿੰਘ ਘਰਾਚੋ ਨੇ ਕਿਹਾ ਕਿ ਅਗਰ ਕਿਸਾਨ ਇਸੇ ਤਰਾ ਅਨਾਜ ਮੰਡੀਆ ਚ ਰੁਲਦਾ ਰਿਹਾ ਤਾ ਕਾਗਰਸ ਪਾਰਟੀ ਇਸ ਦਾ ਮੂੰਹ ਤੋੜਵਾ ਜੁਆਬ ਦੇਣ ਲਈ ਤਿਆਰ ਬੈਠੀ ਹੈ ਤੇ ਕਿਸਾਨਾ ਨਾਲ ਡਟਕੇ ਖੜੇਗੀ ।