ਨੂਰਪੁਰਾ ਪੰਚਾਇਤ ਵਲੋ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਨਾਲ ਕੀਤੀ ਮੁਲਾਕਾਤ

ਭਵਾਨੀਗੜ੍ਹ (ਗੁਰਵਿੰਦਰ ਸਿੰਘ) : ਪੰਜਾਬ ਭਰ ਦੇ ਵਿੱਚ ਹੋਈਆਂ ਪੰਚਾਇਤੀ ਚੋਣਾਂ ਦੇ ਵਿੱਚ ਪਿੰਡਾਂ ਦੇ ਲੋਕਾਂ ਨੇ ਵੱਖ-ਵੱਖ ਆਪਣੇ ਸਰਪੰਚਾਂ ਤੇ ਮੋਹਰ ਲਾਈ ਜਿਸਨੂੰ ਲੈ ਕੇ ਨੂਰਪੁਰਾ ਪਿੰਡ ਦੇ ਵਿੱਚ ਵੀ ਲੋਕਾਂ ਦੇ ਸਹਿਯੋਗ ਦੇ ਨਾਲ ਨਵੀਂ ਪੰਚਾਇਤ ਚੁਣੀ ਗਈ ਅਤੇ ਜਿਸ ਨੂੰ ਲੈ ਕੇ ਅੱਜ ਨਵੀਂ ਪੰਚਾਇਤ ਦੇ ਵੱਲੋਂ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਦੇ ਨਾਲ ਮੁਲਾਕਾਤ ਕੀਤੀ ਗਈ ਅਤੇ ਪਿੰਡ ਦੀ ਤਰੱਕੀ ਦੇ ਲਈ ਗੱਲਬਾਤ ਕੀਤੀ ਇਸ ਮੌਕੇ ਜਾਣਕਾਰੀ ਦਿੰਦਿਆਂ ਗੁਰਦੀਪ ਸਿੰਘ ਨੇ ਦੱਸਿਆ ਕਿ ਸਮੂਹ ਪਿੰਡ ਦੇ ਸਹਿਯੋਗ ਨਾਲ ਨਵੀ ਪੰਚਾਇਤ ਚੁਣੀ ਗਈ ਅਤੇ ਜਿਸ ਨੂੰ ਲੈ ਕੇ ਉਨਾਂ ਹਲਕਾ ਵਿਧਾਇਕ ਨਾਲ ਮੁਲਾਕਾਤ ਕੀਤੀ ਅਤੇ ਪਿੰਡ ਦੇ ਵਿਕਾਸ ਕਾਰਜ ਕੰਮਾਂ ਨੂੰ ਲੈ ਕੇ ਚਰਚਾ ਕੀਤੀ। ਜਿਸ ਨਾਲ ਪਿੰਡ ਦੀ ਤਰੱਕੀ ਹੋਰ ਵੀ ਹੋ ਸਕੇ ਇਸ ਮੌਕੇ ਖਾਸ ਤੌਰ ਤੇ ਰਣਧੀਰ ਸਿੰਘ, ਜਸਵੀਰ ਸਿੰਘ, ਹਰਦੀਪ ਸਿੰਘ, ਕੁਲਵਿੰਦਰ ਸਿੰਘ, ਰਾਣਾ ਸਿੰਘ ਤੋਂ ਇਲਾਵਾ ਸਮੂਹ ਪੰਚਾਇਤ ਅਤੇ ਪਿੰਡ ਵਾਸੀ ਮੌਜੂਦ ਸਨ।