ਭਵਾਨੀਗੜ੍ਹ, 27 ਅਕਤੂਬਰ (ਗੁਰਵਿੰਦਰ ਸਿੰਘ)-ਰਹਿਬਰ ਫਾਊਡੇਸ਼ਨ ਭਵਾਨੀਗੜ੍ਹ ਵਿਖੇ ਰੈੱਡ ਰੀਬਨ ਕਲੱਬ ਦੇ ਸਹਿਯੋਗ ਨਾਲ ਬ੍ਰੈਸਟ ਕੈਂਸਰ ਅਤੇ ਰਿਟ ਸਿਨਡਰੋਮ ਜਾਗਰੂਕ ਕੈਂਪ ਲਗਾਇਆ ਗਿਆ। ਜਿਸ ਵਿੱਚ ਜਾਗਰੂਕ ਗਤੀਵਿਧੀਆਂ ਜਿਵੇਂ ਕਿ ਪੋਸਟਰ ਮੇਕਿੰਗ, ਸਕਿੱਟ, ਭਾਸ਼ਣ ਅਤੇ ਕਵਿਜ਼ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਵਿਦਿਆਰਥੀਆਂ ਵੱਲੋਂ ਭਾਗ ਲਿਆ ਗਿਆ। ਇਸ ਕੈਂਪ ਦੌਰਾਨ ਰਹਿਬਰ ਫਾਊਡੇਸ਼ਨ ਦੇ ਚੈਅਰਮੈਨ ਡਾ. ਐਮ.ਐਸ ਖਾਨ ਅਤੇ ਚੇਅਰਪਰਸਨ ਡਾ. ਕਾਫਿਲਾ ਖਾਨ ਨੇ ਵਿਦਿਆਰਥੀਆਂ ਵੱਲੋਂ ਕੀਤੇ ਜਾਗਰੂਕ ਪ੍ਰਦਰਸ਼ਨ ਲਈ ਉਹਨਾਂ ਨੂੰ ਉਤਸ਼ਾਹਿਤ ਕੀਤਾ। ਇਸ ਕੈਂਪ ਦੁਆਰਾ ਜੋ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਜੇਤੂ ਵਿਦਿਆਰਥੀਆਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਭਾਸ਼ਣ ਮੁਕਾਬਲੇ ਵਿੱਚ ਬਿਪਨਪ੍ਰੀਤ ਕੌਰ ਅਤੇ ਪੋਸਟਰ ਮੇਕਿੰਗ ਵਿੱਚ ਹੁਸਨਪ੍ਰੀਤ ਕੌਰ ਤੇ ਮਹਿਕਪ੍ਰੀਤ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਨਰਿਸੰਗ ਕਾਲਜ ਦੇ ਪ੍ਰਿੰਸੀਪਲ ਰਮਨਦੀਪ ਕੌਰ ਨੇ ਵਿਦਿਆਰਥੀਆਂ ਨੂੰ ਬ੍ਰੈਸਟ ਕੈਂਸਰ ਅਤੇ ਰਿਟ ਸਿਨਡਰੋਮ ਦੇ ਕਾਰਨ, ਲੱ ਛਣ ਅਤੇ ਇਲਾਜ ਬਾਰੇ ਜਾਣੂ ਕਰਵਾਇਆ। ਜਿਸ ਵਿੱਚ ਬੀ. ਯੂ. ਐਮ. ਐਸ. ਦੇ ਪ੍ਰਿੰਸੀਪਲ ਡਾ. ਸਿਰਾਜੂਨਬੀ ਜਾਫਰੀ, ਸਾਰੇ ਟੀਚਿੰ ਅਤੇ ਨਾਨ ਟੀਚਿੰਗ ਸਟਾਫ਼ ਮੌਜੂਦ ਰਹੇਇਸੇ ਤਰ੍ਹਾਂ ਐਚ ਆਈ ਵੀ/ਏਡਜ਼ ਦੇ ਕਾਰਨ, ਲੱਛਣ, ਇਲਾਜ ਬਾਰੇ ਅਤੇ ਪੋਸਟ ਐਕਸਪੋਜ਼ਰ ਪ੍ਰੋਫਾਈਲੈਕਿਸਸ ਬਾਰੇ ਸਾਈਟ ’ਤੇ ਸਿਖਲਾਈ ਦਿੱਤੀ ਗਈ। ਰਹਿਬਰ ਫਾਊਡੇਸ਼ਨ ਦੇ ਚੇਅਰਮੈਨ ਡਾ. ਐਮ ਐਸ ਖਾਨ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ ਅਤੇ ਉਹਨਾਂ ਦੁਆਰਾ ਕੀਤੇ ਜਾ ਰਹੇ ਕੰਮ ਦੀ ਸ਼ਲਾਘਾ ਕੀਤੀ। ਚੇਅਰਪਰਸਨ ਡਾ. ਕਾਫਿਲਾ ਖਾਨ ਨੇ ਵਿਦਿਆਰਥੀਆਂ ਨੂੰ ਏਡਜ਼ ਦੇ ਕਾਰਨ ਅਤੇ ਇਸ ਦੇ ਸੰਬੰਧ ਵਿੱਚ ਬਣੇ ਹੋਏ ਵਹਿਮਾ ਬਾਰੇ ਖੁਲਾਸਾ ਕੀਤਾ। ਇਸ ਮੌਕੇ ਡਾ. ਰਣਜੀਤ ਸਿੰਘ ਮੈਡੀਕਲ ਅਫਸਰ ਏ. ਆਰ. ਟੀ. ਸਟਰ, ਸੰਗਰੂਰ ਨੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਇਸ ਦੇ ਵੱਧ ਰਹੇ ਕੇਸ ਦੇ ਅੰਕਿੜਆਂ ਬਾਰੇ ਦੱਸਿਆ। ਇਸ ਵਿੱਚ ਕਾਲਜ ਦੇ ਪ੍ਰਿੰਸੀਪਲ ਡਾ. ਸਿਰਾਜੂਨਬੀ ਜਾਫਰੀ, ਰਮਨਦੀਪ ਕੌਰ, ਸਮੂਹ ਟੀਚਿੰਗ ਅਤੇ ਸਾਰੇ ਵਿਦਆਰਥੀ ਮੌਜੂਦ ਰਹੇ।