ਭਵਾਨੀਗੜ੍ਹ 14 ਨਵੰਬਰ (ਯੁਵਰਾਜ ਹਸਨ) ਦੇਸ਼ ਭਰ ਦੇ ਵਿੱਚ ਜਿੱਥੇ ਗੁਰੂ ਨਾਨਕ ਸਾਹਿਬ ਜੀ ਦਾ 555ਵਾਂ ਪ੍ਰਕਾਸ਼ ਪੁਰਬ ਬੜੀ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਉੱਥੇ ਹੀ ਸਥਾਨਕ ਸ਼ਹਿਰ ਭਵਾਨੀਗੜ੍ਹ ਦੇ ਨੇੜਲੇ ਪਿੰਡ ਬਲਦ ਖੁਰਦ ਚ ਆਦਰਸ਼ ਸੀਨੀਅਰ ਸੈਕੈਂਡਰੀ ਸਕੂਲ ਦੇ ਵਿੱਚ ਅਧਿਆਪਕ ਅਤੇ ਬੱਚਿਆਂ ਵੱਲੋਂ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਪੁਜੀ ਸਾਹਿਬ ਦੇ ਪਾਠ ਕੀਤੇ ਗਏ ਅਤੇ ਲੰਗਰ ਲਗਾਇਆ ਗਿਆ ਇਸ ਮੌਕੇ ਅਧਿਆਪਕ ਸਾਹਿਬਾਨਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਦੱਸਿਆ ਕਿ ਕਮੇਟੀ ਅਤੇ ਅਧਿਆਪਕਾਂ ਦੇ ਸਹਿਯੋਗ ਨਾਲ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰੂ ਨਾਨਕ ਸਾਹਿਬ ਜੀ ਨੂੰ ਯਾਦ ਕੀਤਾ ਗਿਆ ਅਤੇ ਬੱਚਿਆਂ ਨੂੰ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰੂ ਸਾਹਿਬ ਦੀ ਜੀਵਨੀ ਦਾ ਇਤਿਹਾਸ ਦੱਸਿਆ ਗਿਆ ਇਸ ਮੌਕੇ ਆਦਰਸ਼ ਸਕੂਲ ਦੀ ਕਮੇਟੀ ਅਤੇ ਅਧਿਆਪਕ ਸਾਹਿਬਾਨਾਂ ਵੱਲੋਂ ਪੂਰੇ ਜਗਤ ਨੂੰ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਮੁਬਾਰਕਬਾਦ ਦਿੱਤੀ ਗਈ ਅਤੇ ਅਰਦਾਸ ਕੀਤੀ ਗਈ ਕਿ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਅਤੇ ਤੰਦਰੁਸਤੀਆਂ ਬਖਸ਼ੇ. ਇਸ ਮੌਕੇ ਸਮੂਹ ਸਟਾਫ਼ ਰਮਨ ਸ਼ਰਮਾ , ਵਰਿੰਦਰਜੀਤ ਸਿੰਘ,ਲਖਵਿੰਦਰ ਕੌਰ,ਹਰਦੀਪ ਕੌਰ,ਕੁਲਜੀਤ ਕੌਰ,ਅਮਨ ਸ਼ਰਮਾ,ਲਵਪ੍ਰੀਤ ਸ਼ਰਮਾ,ਅਮਰਜੋਤ ਜੋਸ਼ੀ, ਸਲੀਮ ਮੁਹੰਮਦ ,ਨਵਜੋਤ ਸਿੰਘ,ਗਗਨਦੀਪ ਸਿੰਘ,ਪਰਦੀਪ ਸਿੰਘ ਤੋਂ ਇਲਾਵਾ ਸਕੂਲ ਦੇ ਬੱਚੇ ਹਾਜਰ ਸਨ.