ਭਵਾਨੀਗੜ (ਯੁਵਰਾਜ ਹਸਨ)
ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਸੀਨੀਅਰ ਆਗੂ ਸ੍ਰੀ ਪ੍ਰਕਾਸ਼ ਚੰਦ ਗਰਗ ਸਾਬਕਾ ਮੁੱਖ ਸੰਸਦੀ ਸਕੱਤਰ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਹਰਿਆਣਾ ਨੂੰ ਨਵੀਂ ਵਿਧਾਨ ਸਭਾ ਬਨਾਉਣ ਲਈ ਚੰਡੀਗੜ੍ਹ ਵਿੱਚ ਜਗ੍ਹਾ ਅਲਾਟ ਕਰਨ ਦਾ
ਕੇਂਦਰ ਸਰਕਾਰ ਦਾ ਫੁਰਮਾਨ ਗ਼ੈਰ ਇਖਲਾਕੀ ਨਾਦਰਸ਼ਾਹੀ ਅਤੇ ਪੰਜਾਬ ਦੇ ਹੱਕਾਂ ਨੂੰ ਮਧੋਲਨ ਵਾਲਾ ਹੈ ਜਿਸ ਨੂੰ ਪੰਜਾਬੀ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਨਗੇ ਉਨ੍ਹਾਂ ਕਿਹਾ ਚੰਡੀਗੜ੍ਹ ਪੰਜਾਬ ਦੇ ਪਿੰਡਾ ਨੂੰ ਉਜਾੜ ਕੇ ਵਸਾਇਆ ਗਿਆ ਇਸ ਉਪਰ ਕੇਵਲ ਤੇ ਕੇਵਲ ਪੰਜਾਬ ਦਾ ਹੱਕ ਹੈ ਇਸ ਨਾਲ ਸਮੂਹ ਪੰਜਾਬੀਆਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ ਕਿਉਂਕਿ ਕਿ ਉਸ ਸਮੇਂ ਦੀ ਕੇਂਦਰ ਵਿੱਚ ਰਾਜ ਕਰਦੀ ਕਾਂਗਰਸ ਸਰਕਾਰ ਨੇ ਪੰਜਾਬੀ ਸੂਬੇ ਦੇ ਪੁਨਰਗਠਨ ਸਮੇਂ ਚੰਡੀਗੜ੍ਹ ਨੂੰ ਸਟੇਟਸ ਕੋ ਰੱਖ ਕੇ ਪੰਜਾਬ ਨਾਲ ਘੋਰ ਬੇਇਨਸਾਫ਼ੀ ਕੀਤੀ ਇਹ ਗੈਰ ਸੰਵਿਧਾਨਕ ਫੈਸਲਾ ਵੀ ਉਸ ਤਰਜ਼ ਤੇ ਕੀਤਾ ਗਿਆ ਜਿਸ ਤਰ੍ਹਾਂ ਰਿਪਰੇਰੀਅਨ ਐਕਟ ਦੀਆਂ ਧੱਜੀਆਂ ਉਡਾ ਕੇ ਪਾਣੀ ਖੋਹਿਆ ਗਿਆ ਜਿਸ ਨਾਲ ਪੰਜਾਬ ਨੂੰ ਅੱਗ ਦੀ ਭੱਠੀ ਵਿੱਚ ਝੋਂਕ ਦਿੱਤਾ ਅਤੇ ਪੰਜਾਬ ਆਪਣੇ ਹੱਕਾਂ ਲਈ ਸਮੇਂ ਸਮੇਂ ਲੜਾਈ ਲੜਦਾ ਆ ਰਿਹਾ ਹੁਣ ਮੌਜੂਦਾ ਮੋਦੀ ਦੀ ਕੇਂਦਰ ਸਰਕਾਰ ਵਲੋ ਹਰਿਆਣਾ ਨੂੰ ਵਿਧਾਨ ਸਭਾ ਬਨਾਉਣ ਦੀ ਪ੍ਰਵਾਨਗੀ ਦਾ ਗੈਰ ਸੰਵਿਧਾਨਕ ਫੈਸਲਾ ਕਰਕੇ ਚੰਡੀਗੜ੍ਹ ਤੇ ਪੰਜਾਬ ਦਾ ਦਾਅਵਾ ਕਮਜ਼ੋਰ ਕਰਨ ਦੀ ਸਾਜ਼ਿਸ਼ ਰੱਚੀ ਜਾ ਰਹੀ ਹੈ ਕੇਂਦਰ ਸਰਕਾਰ ਇਸ ਸੰਵੇਦਨਸ਼ੀਲ ਮੁੱਦੇ ਨੂੰ ਦੁਬਾਰਾ ਭੜਕਾਉਣ ਦਾ ਯਤਨ ਨਾਂ ਕਰੇ ਪੰਜਾਬ ਇਸ ਬੇਇਨਸਾਫ਼ੀ ਦੇ ਖਿਲਾਫ ਹਰ ਫਰੰਟ ਤੇ ਲੜਾਈ ਲੜੇਗਾ ਅਤੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਕੇਂਦਰ ਸਰਕਾਰ ਦੇ ਇਸ ਫੈਸਲੇ ਦੀ ਜ਼ੋਰਦਾਰ ਸ਼ਬਦਾਂ ਨਿਖੇਧੀ ਕਰਦਾ ਹੈ ਇਸ ਲਈ ਲੋਕ ਸਘੰਰਸ਼ ਤੋਂ ਇਲਾਵਾ ਕਾਨੂੰਨੀ ਚਾਰਾਜੋਈ ਜ਼ਰੀਏ ਵੀ ਪੰਜਾਬ ਨਾਲ ਕੀਤੀ ਬੇਇਨਸਾਫ਼ੀ ਖਿਲਾਫ ਲੜੇਗਾ।