ਭਾਜਪਾ ਵੱਲੋਂ ਗੁਰਤੇਜ ਸਿੰਘ ਝਨੇੜੀ ਨੂੰ ਐਫ.ਸੀ.ਆਈ ਪੰਜਾਬ ਦਾ ਚੁਣਿਆ ਮੈਂਬਰ
ਗੁਰਤੇਜ ਸਿੰਘ ਝਨੇੜੀ ਨੂੰ ਐਫ.ਸੀ.ਆਈ ਦਾ ਮੈਂਬਰ ਬਣਾਉਣ ਤੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ:- ਭਾਜਪਾ ਆਗੂ

ਭਵਾਨੀਗੜ੍ਹ 25 ਨਵੰਬਰ ( ਯੁਵਰਾਜ ਹਸਨ) :
ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਅਤੇ ਸਮੁੱਚੀ ਲੀਡਰਸ਼ਿਪ ਵੱਲੋਂ ਗੁਰਤੇਜ ਸਿੰਘ ਝਨੇੜੀ ਕਨਵੀਨਰ ਟਰਾਂਸਪੋਰਟ ਸੈਲ ਪੰਜਾਬ ਨੂੰ ਐਫ.ਸੀ.ਆਈ ਪੰਜਾਬ ਦਾ ਮੈਂਬਰ ਚੁਣਿਆ ਗਿਆ. ਇਸ ਮੌਕੇ ਗੁਰਤੇਜ ਸਿੰਘ ਝਨੇੜੀ ਨੇ ਭਾਜਪਾ ਹਾਈ ਕਮਾਂਡ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਅਤੇ ਪਾਰਟੀ ਨੂੰ ਵਿਸ਼ਵਾਸ ਦਵਾਇਆ ਕਿ ਉਹ ਦਿਨ ਰਾਤ ਮਿਹਨਤ ਕਰਕੇ ਪੰਜਾਬ ਵਿੱਚ ਭਾਜਪਾ ਨੂੰ ਹੋਰ ਵੀ ਮਜਬੂਤ ਕਰਨਗੇ ਤੇ 2027 ਦੀਆਂ ਚੋਣਾਂ ਵਿੱਚ ਭਾਜਪਾ ਨੂੰ ਪੰਜਾਬ ਵਿੱਚ ਜਿਤਾਉਣ ਲਈ ਦਿਨ ਰਾਤ ਇੱਕ ਕਰਨਗੇ. ਜਿਕਰਯੋਗ ਹੈ ਕਿ ਕਿਸਾਨੀ ਸੰਘਰਸ਼ ਤੋ ਬਾਦ ਪੰਜਾਬ ਅਤੇ ਭਾਜਪਾ ਦੇ ਰਿਸ਼ਤੇ ਕੋਈ ਬਹੁਤੇ ਵਧੀਆ ਤਾ ਨਹੀ ਰਹੇ ਪਰ ਫਿਰ ਵੀ ਭਾਜਪਾ ਪੰਜਾਬ ਚ ਪੈਰ ਟਿਕਾਓੁਣ ਚ ਕੱਛੂ ਚਾਲ ਚੱਲਦੀ ਹੋਈ ਅੱਗੇ ਵੱਧ ਰਹੀ ਹੈ ਤੇ ਹੁਣ ਇੱਕ ਸਿੱਖ ਚੇਹਰੇ ਨੂੰ ਸੂਬਾ ਪੱਧਰੀ ਵੱਡੀ ਜੁੰਮੇਵਾਰੀ ਦੇਕੇ ਭਾਜਪਾ ਨੇ ਸਿੱਖਾ ਚ ਮਜਬੂਤ ਅਧਾਰ ਬਣਾਓੁਣ ਦਾ ਇੱਕ ਵੱਡਾ ਓੁਪਰਾਲਾ ਕੀਤਾ ਹੈ । ਜਿਓ ਹੀ ਗੁਰਤੇਜ ਸਿੰਘ ਝਨੇੜੀ ਨੂੰ ਅੇਫ ਸੀ ਆਈ ਦੇ ਮੈਬਰ ਬਣਾਓੁਣ ਦੀ ਖਬਰ ਲੋਕਾ ਤੱਕ ਪੁੱਜਦੀ ਹੈ ਤਾ ਸ਼ੋਸਲ ਮੀਡੀਆ ਤੇ ਵਧਾਈਆ ਦੇਣ ਵਾਲੀਆ ਪੋਸਟਾ ਦੀ ਹਨੇਰੀ ਆ ਜਾਦੀ ਹੈ ਤੇ ਮੁਬਾਰਕਾ ਦੇਣ ਵਾਲਿਆ ਦਾ ਤਾਤਾ ਲੱਗ ਜਾਦਾ ਹੈ। ਇਸ ਮੌਕੇ ਵਿਸ਼ੇਸ਼ ਤੌਰ ਤੇ ਨਰਿੰਦਰ ਕੁਮਾਰ ਸ਼ੈਲੀ,ਰਿੰਕੂ ਗੋਇਲ, ਆਂਚਲ ਗਰਗ, ਪਰਮਿੰਦਰ ਸਿੰਘ ਘਰਾਂਚੋਂ ਕੁਲਦੀਪ ਸਿੰਘ ਗਰੇਵਾਲ. ਵੱਲੋਂ ਗੁਰਤੇਜ ਸਿੰਘ ਝਨੇੜੀ ਨੂੰ ਐਫ.ਸੀ.ਆਈ ਪੰਜਾਬ ਦਾ ਮੈਂਬਰ ਬਣਨ ਤੇ ਮੁਬਾਰਕਬਾਦ ਵੀ ਦਿੱਤੀ ਗਈ ਅਤੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਵੀ ਕੀਤਾ ਗਿਆ।