ਮਰਨ ਵਰਤ
ਫਿਰ ਮਰਨ ਵਰਤ ਤੇ ਬੈਠੇ ਤਿੰਨ ਮਿੱਤਰ ਪਿਆਰੇ ਨੀ

ਜਦ ਰਸਤੇ ਸਾਰੇ ਬੰਦ ਹੋ ਗਏ
1158 ਵਾਲੇ ਕਈ ਕੰਧ ਹੋ ਗਏ
ਜਦ ਵਾਅਦੇ ਤੇਰੇ ਨਿੱਕਲੇ ਝੂਠੀਏ ਝੂਠੇ ਲਾਰੇ ਨੀ
ਫਿਰ ਮਰਨ ਵਰਤ ਤੇ ਬੈਠੇ ਤਿੰਨ ਮਿੱਤਰ ਪਿਆਰੇ ਨੀ
ਪਰ ਤੈਨੂੰ ਸ਼ਰਮ ਨਾ ਆਈ ਜ਼ਾਲਮ ਸਰਕਾਰੇ ਨੀ..........

ਪਰਮਜੀਤ ਤਾਂ ਸਾਰਾ ਹੀ ਕੁੱਝ ਦਾਅ ਤੇ ਲਾ ਬੈਠਾ
ਜਸਵੰਤ ਕਹਿੰਦਾ ਮੈਂ ਪਹਿਲਾਂ ਹੀ ਸਭ ਕੁੱਝ ਗਵਾ ਬੈਠਾ
ਸੁਰਿੰਦਰ ਦੇ ਜਿਊਂਦੇ ਸੁਪਨੇ ਕਾਤਿਲੇ ਤੈਨੇ ਮਾਰੇ ਨੀ
ਫਿਰ ਮਰਨ ਵਰਤ ਤੇ ਬੈਠੇ ਤਿੰਨ ਮਿੱਤਰ ਪਿਆਰੇ ਨੀ
ਪਰ ਤੈਨੂੰ ਸ਼ਰਮ ਨਾ ਆਈ ਕਾਤਿਲ ਸਰਕਾਰੇ ਨੀ...........

ਪੱਲੇਦਾਰ ਬਾਪ ਮੇਰੇ ਨੇ ਚੁੱਕ ਬੋਰੀਆਂ ਮੈਨੂੰ ਪੜਾਇਆ ਨੀ
ਕੈਰੀਅਰ ਦੀ ਗੱਡੀ ਮੇਰੀ ਨੂੰ ਲੀਅ ਤੇ ਕਿੰਝ ਚੜਾਇਆ ਨੀ
ਅਰਮਾਨ ਲਾਡੀ ਦੇ ਵਹਿ ਗਏ ਬਣ ਕੇ ਹੰਝੂ ਖਾਰੇ ਨੀ
ਫਿਰ ਮਰਨ ਵਰਤ ਤੇ ਬੈਠੇ ਤਿੰਨ ਮਿੱਤਰ ਪਿਆਰੇ ਨੀ
ਪਰ ਤੈਨੂੰ ਸ਼ਰਮ ਨਾ ਆਈ ਜਾਬਰ ਸਰਕਾਰੇ ਨੀ.............

ਮੰਗਣ ਗਏ ਸੀ ਹੱਕ ਆਪਣੇ ਅੱਗੋਂ ਮਿਲੀਆਂ ਡਾਂਗਾਂ ਨੀ
ਹੋਰ ਕਿਹੜੇ ਸ਼ਬਦਾਂ ਵਿੱਚ ਕਰਾਂ ਤੇਰੀਆਂ ਦੱਸ ਸ਼ਲਾਘਾ ਨੀ
ਅਜੇ ਤੱਕ ਰਿਸ ਰਹੇ ਨੇ ਮਾਸ ਹਿੱਕਾਂ ਦੇ ਪਾੜੇ ਨੀ
ਫਿਰ ਮਰਨ ਵਰਤ ਤੇ ਬੈਠੇ ਤਿੰਨ ਮਿੱਤਰ ਪਿਆਰੇ ਨੀ
ਪਰ ਤੈਨੂੰ ਸ਼ਰਮ ਨਾ ਆਈ ਕੋਈ ਸਰਕਾਰੇ ਨੀ.............

ਚੰਗੇ ਘਰਾਂ ਦੇ ਜਾਏ ਸਾਰੇ ਪੜਦੇ ਸਾ ਕਿਤਾਬਾਂ ਨੀ
ਦੱਸ ਕਰਦੇ ਸੀ ਬਲੈਕ ਨਸ਼ੇ ਦੀ ਜਾਂ ਕੱਢਦੇ ਸਾਂ ਸ਼ਰਾਬਾਂ ਨੀ
ਜਿਹੜੇ ਇਕੱਤੀ ਸਾਥੀ ਬੇਦੋਸ਼ੇ ਜੇਲਾਂ ਦੇ ਵਿੱਚ ਵਾੜੇ ਨੀ
ਉਦੋਂ ਮਰਨ ਵਰਤ ਤੇ ਬੈਠੇ ਤਿੰਨ ਮਿੱਤਰ ਪਿਆਰੇ ਨੀ
ਪਰ ਤੈਨੂੰ ਸ਼ਰਮ ਨਾ ਆਈ ਪੰਜਾਬ ਸਰਕਾਰੇ ਨੀ..........


ਗੁਰਭਜਨ ਸਿੰਘ (ਲਾਡੀ)
ਵਿਸ਼ਾ -ਪੰਜਾਬੀ (1158)
98784-13261