ਸਿਵਲ ਪਸ਼ੂ ਹਸਪਤਾਲ ਭਵਾਨੀਗੜ੍ਹ ਵਿਖੇ ਪਸ਼ੂ ਭਲਾਈ ਅਤੇ ਜਾਗਰੂਕਤਾ ਕੈਂਪ ਦਾ ਆਯੋਜਨ
ਪਸ਼ੂਆ ਨੂੰ ਹੋਣ ਵਾਲੀਆ ਵੱਖ ਵੱਖ ਬਿਮਾਰੀਆ ਤੋ ਬਚਾਅ ਸਬੰਧੀ ਜਾਣਕਾਰੀ ਕੀਤੀ ਸਾਝੀ

ਭਵਾਨੀਗੜ (ਯੁਵਰਾਜ ਹਸਨ) ਪੰਜਾਬ ਸਰਕਾਰ ਦੁਆਰਾ ਲਗਾਏ ਜਾ ਰਹੇ ਪਸ਼ੂ ਪਾਲਣ ਵਿਭਾਗ ਅਧੀਨ ਡਾਕਟਰ ਸੁਖਵਿੰਦਰ ਸਿੰਘ ਡਿਪਟੀ ਡਾਇਰੈਕਟਰ ਸੰਗਰੂਰ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਡਾ. ਗਗਨ ਬਜਾਜ ਸੀਨੀਅਰ ਵੈਟਰਨਰੀ ਅਫਸਰ ਭਵਾਨੀਗੜ੍ਹ ਜੀ ਦੀ ਦੇਖ ਰੇਖ ਹੇਠਾਂ ਅੱਜ ਸਿਵਲ ਪਸ਼ੂ ਹਸਪਤਾਲ ਭਵਾਨੀਗੜ੍ਹ ਵਿਖੇ ਬਲਾਕ ਪੱਧਰੀ ਪਸ਼ੂ ਭਲਾਈ ਅਤੇ ਜਾਗਰੂਕਤਾ ਕੈਂਪ (ਐਸਕਾਡ ਕੈਂਪ) ਲਗਾਇਆ ਗਿਆ। ਇਸ ਕੈਂਪ ਵਿੱਚ ਭਵਾਨੀਗੜ੍ਹ ਸ਼ਹਿਰ ਅਤੇ ਆਲੇ ਦੁਆਲੇ ਦੇ ਪਿੰਡਾਂ ਤੋਂ ਪਸ਼ੂ ਪਾਲਕ ਪਹੁੰਚੇ। ਇਸ ਕੈਂਪ ਦੀ ਸ਼ੁਰੂਆਤ ਡਾਕਟਰ ਗਗਨਦੀਪ ਸਿੰਘ ਵੈਟਰਨਰੀ ਅਫਸਰ ਘਰਾਚੋਂ ਨੇ ਕਰੀ। ਡਾਕਟਰ ਉਮੇਸ਼ ਕੁਮਾਰ ਪਾਹਵਾ ਵੈਟਨਰੀ ਅਫਸਰ ਨਦਾਮਪੁਰ ਨੇ ਪਸ਼ੂਆਂ ਵਿੱਚ ਤੂ ਜਾਣ ਦੀ ਬਿਮਾਰੀ, ਬਰੂਸੈਲਾ ਬਿਮਾਰੀ ਦੇ ਲੱਛਣ, ਰੋਕਥਾਮ, ਟੈਸਟ ਅਤੇ ਵੈਕਸੀਨੇਸ਼ਨ ਤੋਂ ਇਲਾਵਾ ਟੋਕਸੋਪਲਾਜਮਾ ਅਤੇ ਅਰਲੀ ਅੰਬ੍ਰਾਇਨਿਕ ਡੈਥ ਬਿਮਾਰੀਆਂ ਬਾਰੇ ਦੱਸਿਆ। ਡਾ. ਗਗਨਦੀਪ ਸਿੰਘ ਨੇ ਬਰੂਸੈਲਾ, ਮਾਨਤਾ ਪ੍ਰਾਪਤ ਸਰਕਾਰੀ ਸੀਮਨ ਸਟਰਾਵਾਂ ਬਾਰੇ, ਫੈਟੀ ਲੀਵਰ ਬਾਰੇ ਅਤੇ ਪਸ਼ੂਆਂ ਦੀ ਸੰਤੁਲਿਤ ਖੁਰਾਕ ਬਾਰੇ ਦੱਸਿਆ। ਡਾ. ਨਮਰਤਾ ਮਹਿਤਾ ਵੈਟਨਰੀ ਅਫਸਰ ਹਰਕਿਸ਼ਨਪੁਰਾ ਨੇ ਮਿਲਕ ਫੀਵਰ, ਕੀਟੋਸਿਸ, ਸੰਤੁਲਿਤ ਆਹਾਰ ਅਤੇ ਮਿਨਰਲਾਂ ਦੀ ਘਾਟ ਤੋਂ ਹੋਣ ਵਾਲੀਆਂ ਵਾਲੀਆਂ ਬਿਮਾਰੀਆਂ ਬਾਰੇ ਦੱਸਿਆ। ਡਾ. ਅਨੁਰਾਧਾ ਵੈਟਨਰੀ ਅਫਸਰ ਮਾਝੀ ਨੇ ਪਸ਼ੂਆਂ ਦੀ ਸੰਤੁਲਿਤ ਖੁਰਾਕ, ਕਟੜੂਆਂ ਅਤੇ ਵਛੜੂਆਂ ਦੀ ਖੁਰਾਕ, ਕਾਫ ਸਟਾਰਟਰ, ਗਰਮੀਆਂ ਦੀ ਫੀਡ, ਸਰਦੀਆਂ ਦੀ ਫੀਡ, ਅਚਾਰ ਬਣਾਉਣਾ ਅਤੇ ਤੂੜੀ ਦਾ ਯੂਰੀਆ ਟਰੀਟਮੈਂਟ ਕਰਨਾ ਆਦਿ ਬਾਰੇ ਦੱਸਿਆ। ਡਾ. ਜਸ਼ਨ ਸ਼ਰਮਾ ਵੈਟਰਨਰੀ ਅਫਸਰ ਭਵਾਨੀਗੜ੍ਹ ਨੇ ਕੁੱਤਿਆਂ ਵਿੱਚ ਹੋਣ ਵਾਲੀਆਂ ਪਾਰਵੋ ਵਾਇਰਸ, ਕਨਾਈਨ ਡਿਸਟੈਂਪਰ ਅਤੇ ਹਲਕਾਅ ਬਿਮਾਰੀਆਂ ਦੇ ਲੱਛਣ, ਕਾਰਨ, ਰੋਕਥਾਮ ਅਤੇ ਵੈਕਸੀਨੇਸ਼ਨ ਬਾਰੇ ਵਿਸਥਾਰ ਪੂਰਵਕ ਦੱਸਿਆ। ਅਖੀਰ ਵਿੱਚ ਡਾ. ਗਗਨ ਬਜਾਜ ਸੀਨੀਅਰ ਵੈਟਨਰੀ ਅਫਸਰ ਭਵਾਨੀਗੜ੍ਹ ਨੇ ਸਾਰੇ ਡਾਕਟਰ ਸਾਹਿਬਾਨਾਂ ਵੱਲੋਂ ਦੱਸੇ ਗਏ ਬਿਮਾਰੀਆਂ ਬਾਰੇ ਵਿਚਾਰਾਂ ਦੀ ਹੋਰ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਹਨਾ ਚੰਗੀ ਨਸਲ ਦੇ ਪਸ਼ੂ ਰੱਖਣ ਬਾਰੇ, ਪਸ਼ੂਆਂ ਦੀ ਖੁਰਾਕ ਬਾਰੇ, ਚਿੱਚੜਾਂ ਦੀ ਰੋਕਥਾਮ ਬਾਰੇ, ਮੈਨੇਜਮੈਂਟ ਬਾਰੇ, ਬਰੂਸੈਲਾ ਬਿਮਾਰੀ ਬਾਰੇ, ਆਈ.ਬੀ.ਆਰ. ਬਿਮਾਰੀ ਬਾਰੇ, ਥਨੈਲਾ ਰੋਗ ਬਾਰੇ ਅਤੇ ਹੋਰ ਕਈ ਬਿਮਾਰੀਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਨਾ ਪਸ਼ੂ ਪਾਲਣ ਵਿਭਾਗ ਵੱਲੋਂ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਜਿਵੇਂ ਮੂੰਹ ਖੁਰ ਵੈਕਸੀਨ, ਗਲਘੋਟੂ ਵੈਕਸੀਨ, ਐਲ ਐਸ ਡੀ ਵੈਕਸੀਨ, ਪਰੋਜਨੀ ਟੈਸਟਿੰਗ ਮੁਰਾਹ ਸਕੀਮ ਬਾਰੇ, ਸੈਕਸਡ ਸੀਮਨ ਬਾਰੇ, ਬੱਕਰੀ ਪਾਲਣ ਅਤੇ ਸੂਰ ਪਾਲਣ ਦੀ ਟ੍ਰੇਨਿੰਗ ਬਾਰੇ ਜਾਣਕਾਰੀ ਦਿੱਤੀ। ਪਸ਼ੂ ਪਾਲਕਾਂ ਨੇ ਮੌਕੇ ਤੇ ਆਪਣੇ ਪਸ਼ੂਆਂ ਬਾਰੇ ਡਾਕਟਰ ਸਾਹਿਬਾਨਾਂ ਤੋਂ ਪ੍ਰਸ਼ਨ ਪੁੱਛ ਕੇ ਜਾਣਕਾਰੀ ਪ੍ਰਾਪਤ ਕੀਤੀ। ਅਖੀਰ ਵਿੱਚ ਹਰਿੰਦਰ ਪਾਲ ਰਤਨ ਸੀਨੀਅਰ ਵੈਟਰਨਰੀ ਇੰਸਪੈਕਟਰ ਭਵਾਨੀਗੜ੍ਹ ਨੇ ਇਸ ਕੈਂਪ ਵਿੱਚ ਪਹੁੰਚੇ ਅਧਿਕਾਰੀਆਂ, ਕਰਮਚਾਰੀਆਂ, ਦਵਾਈ ਕੰਪਨੀਆਂ ਦੇ ਨੁਮਾਇੰਦਿਆਂ ਅਤੇ ਪਸ਼ੂ ਪਾਲਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਵੈਟਰਨਰੀ ਇੰਸਪੈਕਟਰ ਗੁਰਦੀਪ ਸਿੰਘ ਕਪਿਆਲ, ਰੱਜਤ ਕੁਮਾਰ ਲੱਖੇਵਾਲ ਤੋਂ ਇਲਾਵਾ ਕਰਮਜੀਤ ਸਿੰਘ, ਰਣਜੀਤ ਸਿੰਘ, ਧਰਮਿੰਦਰ ਸਿੰਘ, ਪ੍ਰਿੰਸ, ਸਿੰਦਰਪਾਲ (ਐਨ.ਜੀ. ਐਨੀਮਲ ਲਾਈਫ), ਰਵੀ ਕੁਮਾਰ (ਮੈਨਕਾਈਂਡ), ਦੀਪਕ ਮਲਹੋਤਰਾ (ਮੈਨਕਾਈਂਡ) ਅਤੇ ਰਾਜਪਾਲ (ਵੈਕਸਟਨ) ਆਦਿ ਹਾਜਰ ਸਨ।