ਭਵਾਨੀਗੜ (ਯੁਵਰਾਜ ਹਸਨ) ਇਲਾਕਾ ਭਵਾਨੀਗੜ ਦੀ ਨਾਮਵਾਰ ਵਿੱਦਿਅਕ ਸੰਸਥਾ ਅਲਪਾਇਨ ਪਬਲਿਕ ਸਕੂਲ ਭਵਾਨੀਗੜ ਸਮੇ ਸਮੇ ਤੇ ਵੱਖ ਵੱਖ ਕਿਰਿਆਵਾ ਕਰਵਾਓੁਦੇ ਰਹਿੰਦੇ ਹਨ ਜਿਥੇ ਸਕੂਲ ਮੈਨੇਜਮੈਟ ਬੱਚਿਆ ਦੇ ਸਰੀਰਕ ਵਿਕਾਸ ਲਈ ਵੱਖ ਵੱਖ ਸਮਿਆ ਤੇ ਖੇਡਾ ਦਾ ਆਯੋਜਨ ਕਰਦੇ ਰਹਿੰਦੇ ਹਨ ਓੁਥੇ ਹੀ ਸਕੂਲ ਦੇ ਵਿਦਿਆਰਥੀਆ ਵਲੋ ਸੂਬਾ ਪੱਧਰੀ.ਜਿਲਾ ਪੱਧਰੀ ਮੱਲਾ ਵੀ ਮਾਰੀਆ ਹਨ ਓੁਥੇ ਹੀ ਵਿਦਿਆਰਥੀਆ ਦੇ ਮਾਨਸਿਕ ਵਿਕਾਸ ਲਈ ਵੀ ਸਕੂਲ ਵਲੋ ਵੱਖ ਵੱਖ ਓੁਪਰਾਲੇ ਕੀਤੇ ਜਾਦੇ ਹਨ ਅਤੇ ਇਸੇ ਲੜੀ ਦੇ ਚਲਦਿਆ ਸ਼ਹੀਦੀ ਦਿਹਾੜਿਆ ਦੇ ਚਲਦਿਆ ਪਿਛਲੇ ਵਰਿਆ ਦੋਰਾਨ ਵੀ ਸਕੂਲ ਮੈਨੇਜਮੈਟ ਵਲੋ ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓੁਟ ਆਸਰਾ ਲੈਕੇ ਲੰਗਰ ਚਲਾਓੁਦੇ ਰਹੇ ਨੇ ਤੇ ਇਸ ਵਰੇ ਵੀ ਪਾਤਸ਼ਾਹੀ ਦਸਵੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸ਼ਹਿਬਜਾਦਿਆ ਦੀ ਲਾਸਾਨੀ ਸ਼ਹਾਦਤ ਨੂੰ ਸਿਜਦਾ ਕਰਦਿਆ ਅਲਪਾਇਨ ਪਬਲਿਕ ਸਕੂਲ ਕਾਕੜਾ ਰੋਡ ਭਵਾਨੀਗੜ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠਾ ਦੇ ਭੋਗ ਪਾਏ ਗਏ ।ਇਸ ਮੋਕੇ ਸਕੂਲ ਦੇ ਸਮੂਹ ਸਟਾਫ ਅਤੇ ਬੱਚਿਆ ਨੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਹਜੂਰੀ ਵਿਚ ਮੱਥਾ ਟੇਕਿਆ ਅਤੇ ਗੁਰਬਾਣੀ ਤੇ ਕੀਰਤਨ ਸਰਵਣ ਕੀਤਾ । ਸਕੂਲ ਪਿੰਸੀਪਲ ਰੋਮਾ ਅਰੋੜਾ ਅਤੇ ਅਧਿਆਪਕਾ ਵਲੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ.ਮਾਤਾ ਗੁੱਜਰ ਕੋਰ ਜੀ ਅਤੇ ਚਾਰੇ ਸ਼ਹਿਬਜਾਦਿਆ ਦੀ ਲਾਸਾਨੀ ਸ਼ਹਾਦਤ ਸਬੰਧੀ ਬੱਚਿਆ ਨੂੰ ਜਾਣਕਾਰੀ ਦਿੱਤੀ ਤੇ ਸਰਬੱਤ ਦੇ ਭਲੇ ਲਈ ਅਰਦਾਸ ਵੀ ਕੀਤੀ ਗਈ ।