ਸੰਗਰੂਰ (ਯੁਵਰਾਜ ਹਸਨ) ਅਨੰਤਵੀਰ ਸਿੰਘ ਫੱਗੂਵਾਲਾ ਵੱਲੋਂ ਰਾਈਫ਼ਲ ਸ਼ੂਟਿੰਗ ਵਿੱਚ ਵੱਡੀਆਂ ਮੱਲਾਂ ਮਾਰਦੇ ਹੋਏ 68ਵੀਂ ਰਾਸ਼ਟਰੀ ਸਕੂਲ ਗੇਮਾਂ ਜੋ ਕਿ ਮੱਧ ਪ੍ਰਦੇਸ਼ ਦੇ ਸ਼ਹਿਰ ਭੋਪਾਲ ਵਿਖੇ 1-7ਜਨਵਰੀ ਤੱਕ ਸੰਪੰਨ ਹੋਈਆਂ ਦੇ ਵਿੱਚੋਂ ਪੰਜਾਬ ਟੀਮ ਵੱਲੋਂ ਖੇਡਦਿਆਂ ਵੱਡੀ ਜਿੱਤ ਦਰਜ ਕਰਦਿਆਂ ਦੇਸ ਭਰ ਵਿੱਚੋਂ ਪਹਿਲੇ ਸਥਾਨ ਤੇ ਰਹਿੰਦੇ ਹੋਏ ਗੋਲਡ ਮੈਡਲ ਜਿੱਤ ਕੇ ਪੰਜਾਬ ਅਤੇ ਆਪਣੇ ਪਿੰਡ ਫੱਗੂਵਾਲਾ ਦਾ ਨਾਮ ਰੋਸ਼ਨ ਕੀਤਾ। ਇਹ ਜਾਣਕਾਰੀ ਦਿੰਦਿਆਂ ਅਨੰਤਵੀਰ ਸਿੰਘ ਦੇ ਪਿਤਾ ਗੁਰਦੀਪ ਸਿੰਘ ਫੱਗੂਵਾਲਾ ਨੇ ਭੁਪਾਲ ਤੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਦੇਸ਼ ਭਰ ਤੋਂ 1400 ਦੇ ਕਰੀਬ ਵੱਖੋ ਵੱਖ ਇਵੈਂਟਸ ਦੇ ਖਿਡਾਰੀ ਆਏ ਹੋਏ ਸਨ। ਪੰਜਾਬ ਵੱਲੋਂ ਅੰਡਰ 19 ਲੜਕਿਆਂ ਓਪਨ ਸਾਈਟ ਰਾਈਫਲ ਸ਼ੂਟਿੰਗ ਵਿੱਚੋਂ ਪੰਜਾਬ ਦੀ ਟੀਮ ਪਹਿਲਾ ਸਥਾਨ ਪ੍ਰਾਪਤ ਕਰਕੇ ਭਾਰਤ ਚੈਂਪੀਅਨ ਰਹੀ। ਜਿਸ ਵਿੱਚ ਆਨੰਤਵੀਰ ਸਿੰਘ ਫੱਗੂਵਾਲਾ ਸਮੇਤ ਸ਼ਿਵਮ ਬਾਤਿਸ ਮਾਨਸਾ ਅਤੇ ਰਵੀ ਚੌਧਰੀ ਰੋਪੜ ਸਮੇਤ ਤਿੰਨ ਖਿਡਾਰੀ ਸਨ। ਪੰਜਾਬ ਦੀ ਟੀਮ ਨੇ 1023ਅੰਕ ਪ੍ਰਾਪਤ ਕਰਕੇ ਗੋਲਡ ਮੈਡਲ ਜਿੱਤਿਆ। ਮਹਾਰਾਸ਼ਟਰ ਦੀ ਟੀਮ ਨੇ 998 ਅੰਕ ਅਤੇ ਵਿਦਿਆ ਭਾਰਤੀ ਸਕੂਲ ਦੀ ਟੀਮ ਨੇ 945 ਅੰਕ ਪ੍ਰਾਪਤ ਕਰਕੇ ਤੀਸਰੇ ਨੰਬਰ ਤੇ ਰਹੀ। ਜਦੋਂ ਇਹ ਖ਼ਬਰ ਉਹਨਾਂ ਦੇ ਘਰ ਪਿੰਡ ਫੱਗੂਵਾਲਾ ਵਿਖੇ ਪਹੁੰਚੀ ਤਾਂ ਉਨਾਂ ਦੇ ਮੰਮੀ ਸਾਬਕਾ ਸਰਪੰਚ ਅਰਵਿੰਦਰ ਕੌਰ,ਸਮੁੱਚੇ ਪਰਿਵਾਰ ਅਤੇ ਪਿੰਡ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ।ਸਰਪੰਚ ਗੁਰਪ੍ਰੀਤ ਸਿੰਘ ਬਹਿਲਾ ਨੇ ਦੱਸਿਆ ਕਿ ਅਨੰਤਵੀਰ ਸਿੰਘ ਨੇ ਪਿੰਡ ਫੱਗੂਵਾਲਾ ਦਾ ਨਾਮ ਪੂਰੇ ਭਾਰਤ ਚ ਚਮਕਾਇਆ ਹੈ। ਪਿੰਡ ਪਹੁੰਚਣ ਤੇ ਹੋਣਹਾਰ ਖਿਡਾਰੀ ਦਾ ਭਰਵਾਂ ਸਵਾਗਤ ਕੀਤਾ ਜਾਵੇਗਾ। ਇਸ ਪ੍ਰਾਪਤੀ ਤੇ ਮੈਂਬਰ ਪਾਰਲੀਮੈਂਟ ਸਰਦਾਰ ਗੁਰਮੀਤ ਸਿੰਘ ਮੀਤ ਹੇਅਰ, ਵਿਧਾਇਕਾ ਬੀਬੀ ਨਰਿੰਦਰ ਕੌਰ ਭਰਾਜ, ਐਮਐਲਏ ਭਦੌੜ ਸਰਦਾਰ ਲਾਭ ਸਿੰਘ ਉਗੋਕੇ,ਐਮ ਐਲ ਏ ਸਰਦਾਰ ਚੇਤਨ ਸਿੰਘ ਜੌੜਾਮਾਜਰਾ, ਐਮ ਐਲ ਏ ਸਰਦਾਰ ਕੁਲਵੰਤ ਸਿੰਘ ਸ਼ਤਰਾਣਾ।ਸਾਬਕਾ ਮੈਂਬਰ ਪਾਰਲੀਮੈਂਟ ਸਰਦਾਰ ਸਿਮਰਨਜੀਤ ਸਿੰਘ ਮਾਨ, ਸਾਬਕਾ ਕੈਬਨਿਟ ਮੰਤਰੀ ਸ੍ਰੀ ਵਿਜੇਇੰਦਰ ਸਿੰਗਲਾ, ਸਾਬਕਾ ਮੈਂਬਰ ਪਾਰਲੀਮੈਂਟ ਸਰਦਾਰ ਸੁਖਦੇਵ ਸਿੰਘ ਢੀਡਸਾ, ਬਾਬੂ ਪ੍ਰਕਾਸ਼ ਚੰਦ ਗਰਗ ਸਾਬਕਾ ਐਮਐਲਏ ,ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਅਗਜੈਕਟਿਵ ਮੈਂਬਰ ਜਥੇਦਾਰ ਮਲਕੀਤ ਸਿੰਘ ਚੰਗਾਲ, ਜਥੇਦਾਰ ਜੋਗਾ ਸਿੰਘ ਫੱਗੂਵਾਲਾ,ਪਲਾਨਿੰਗ ਬੋਰਡ ਦੇ ਚੇਅਰਮੈਨ ਸਰਦਾਰ ਗੁਰਮੇਲ ਸਿੰਘ ਘਰਾਚੋਂ, ਮਾਰਕਿਟ ਕਮੇਟੀ ਸੰਗਰੂਰ ਦੇ ਚੇਅਰਮੈਨ ਸਰਦਾਰ ਅਵਤਾਰ ਸਿੰਘ ਈਲਵਾਲ,ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਗੁਰਪ੍ਰੀਤ ਸਿੰਘ ਆਲੋਅਰਖ, ਬਲਜਿੰਦਰ ਸਿੰਘ ਬਾਲਦ, ਭਾਜਪਾ ਆਗੂ ਗੁਰਤੇਜ ਸਿੰਘ ਝਨੇੜੀ, ਗੁਰਪ੍ਰੀਤ ਸਿੰਘ ਭੱਟੀਵਾਲ ਕਲਾਂ,ਬਲਾਕ ਸੰਮਤੀ ਦੇ ਸਾਬਕਾ ਚੇਅਰਮੈਨ ਕੁਲਵੰਤ ਸਿੰਘ ਜੋਲੀਆਂ, ਨੇ ਅਨੰਤਵੀਰ ਸਿੰਘ ਦੀ ਇਸ ਵੱਡੀ ਪ੍ਰਾਪਤੀ ਲਈ ਉਸ ਨੂੰ ਅਤੇ ਉਸਦੇ ਮਾਤਾ ਪਿਤਾ ਨੂੰ ਸ਼ੁਭਕਾਮਨਾਵਾਂ ਦਿੱਤੀਆਂ।ਉਸਦੇ ਉਜਵਲ ਭਵਿੱਖ ਦੀ ਕਾਮਨਾ ਕਰਦਿਆਂ ਉਮੀਦ ਕੀਤੀ ਹੈ ਕਿ ਉਹ ਹੋਰ ਵੀ ਅੰਤਰਰਾਸ਼ਟਰੀ ਪੱਧਰ ਤੇ ਦੇਸ਼ ਅਤੇ ਆਪਣੇ ਪਿੰਡ ਫੱਗੂਵਾਲਾ ਦਾ ਨਾਮ ਰੋਸ਼ਨ ਕਰੇਗਾ।