ਸਰਕਾਰੀ ਹਾਈ ਸਕੂਲ ਬਲਿਆਲ ਦੀ ਵਿਦਿਆਰਥਣ ਜੈਸਮੀਨ ਕੌਰ ਨੇ ਨੈਸ਼ਨਲ ਪੱਧਰੀ ਕੁੰਗ- ਫੂ - ਵੁਸ਼ੂ ਚ ਮਾਰੀ ਬਾਜੀ
ਮੈਡਮ ਸ਼ੀਨੂ ਅਤੇ ਸਮੂਹ ਸਟਾਫ਼ ਨੇ ਜੈਸਮੀਨ ਕੌਰ ਦਾ ਸਕੂਲ 'ਚ ਕੀਤਾ ਸਨਮਾਨ

ਭਵਾਨੀਗੜ (ਯੁਵਰਾਜ ਹਸਨ) :
ਜ਼ਿਲ੍ਹਾ ਸੰਗਰੂਰ ਦੇ ਬਲਾਕ ਭਵਾਨੀਗੜ੍ਹ ਦੇ ਪਿੰਡ ਬਲਿਆਲ ਦੇ ਸਰਕਾਰੀ ਹਾਈ ਸਕੂਲ ਚ ਪੜ੍ਹਨ ਵਾਲੀ ਵਿਦਿਆਰਥਣ ਜੈਸਮੀਨ ਕੌਰ (ਕਲਾਸ ਨੌਵੀਂ) ਨੇ ਵਾਰਾਨਸੀ ( ਉੱਤਰ ਪ੍ਰਦੇਸ਼) ਵਿੱਚ ਹੋਈ ਨੈਸ਼ਨਲ ਪੱਧਰੀ ਕੁੰਗ- ਫੂ - ਵੁਸ਼ੂ ਚੈਂਪੀਅਨਸ਼ਿਪ ਵਿੱਚ ਪੰਜਾਬ ਰਾਜ ਦੀ ਨੁਮਾਇੰਦਗੀ ਕਰਦਿਆਂ ਸਿਲਵਰ ਮੈਡਲ ਹਾਸਿਲ ਕੀਤਾ ਹੈ ,ਜਿਸ ਤੋਂ ਬਾਅਦ ਸਕੂਲ ਦੇ ਹੈੱਡਮਿਸਟ੍ਰੈਸ ਸ਼੍ਰੀਮਤੀ ਸ਼ੀਨੂ ਅਤੇ ਸਮੂਹ ਸਟਾਫ਼ ਨੇ ਮੈਡਲ ਹਾਸਲ ਕਰਨ ਵਾਲੀ ਵਿਦਿਆਰਥਣ ਜੈਸਮੀਨ ਕੌਰ ਅਤੇ ਉਸਦੇ ਕੋਚ ਸ. ਗੁਰਤੇਜ ਸਿੰਘ ਨੂੰ ਸਕੂਲ ਵਿੱਚ ਸਨਮਾਨਿਤ ਕੀਤਾ । ਸਕੂਲ ਹੈੱਡਮਿਸਟ੍ਰੈਸ ਸ਼੍ਰੀਮਤੀ ਸ਼ੀਨੂ ਨੇ ਉਸਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਜੈਸਮੀਨ ਕੌਰ ਜਿੱਥੇ ਖੇਡਾਂ ਦੇ ਵਿੱਚ ਨੈਸ਼ਨਲ ਪੱਧਰ ਤੇ ਮੈਡਲ ਹਾਸਿਲ ਕਰਕੇ ਆਈ ਹੈ ਉੱਥੇ ਹੀ ਪੜ੍ਹਾਈ ਦੇ ਵਿੱਚ ਵੀ ਜੈਸਮੀਨ ਕੌਰ ਚੰਗੇ ਅੰਕ ਪ੍ਰਾਪਤ ਕਰਦੀ ਹੈ । ਵਿਦਿਆਰਥਣ ਦੀ ਇਸ ਪ੍ਰਾਪਤੀ ਨੇ ਆਪਣੇ ਪਰਿਵਾਰ ਅਤੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ ।