ਸ: ਸਮਾਰਟ ਸਕੂਲ ਬਲਿਆਲ ਦਿੱਲੀ ਵਿਖੇ ਰਾਸ਼ਟਰੀ ਪੱਧਰ 'ਤੇ ਗਰੀਨ ਸਕੂਲ ਅਵਾਰਡ 2025 ਨਾਲ ਸਨਮਾਨਿਤ

ਭਵਾਨੀਗੜ (ਗੁਰਵਿੰਦਰ ਸਿੰਘ ) ਜ਼ਿਲ੍ਹਾ ਸੰਗਰੂਰ ਬਲਾਕ ਭਵਾਨੀਗੜ ਦੇ ਪਿੰਡ ਬਲਿਆਲ ਦੇ ਸਰਕਾਰੀ ਹਾਈ ਸਮਾਰਟ ਸਕੂਲ ਨੂੰ ਅੱਜ (ਮਿਤੀ 04/02/2025) ਨੂੰ ਨਵੀਂ ਦਿੱਲੀ ਵਿਖੇ ਹੋਏ ਜੀ ਐਸ ਪੀ ਕਾਰਨੀਵਾਲ ਅਤੇ ਐਵਾਰਡ ਸੈਰੇਮਨੀ 2025 ਵਿੱਚ ਰਾਸ਼ਟਰੀ ਪੱਧਰ 'ਤੇ ਗ੍ਰੀਨ ਸਕੂਲ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ । ਸਮਾਰੋਹ ਵਿੱਚ ਸਕੂਲ ਨੂੰ ਇਹ ਸਨਮਾਨ ਡਾਇਰੈਕਟਰ ਜਨਰਲ ਆਫ ਸੀ. ਐਸ. ਈ (ਸੈਂਟਰ ਫਾਰ ਸਾਇੰਸ ਅਤੇ ਐਨਵਾਇਰਨਮੈਂਟ) ਨਵੀਂ ਦਿੱਲੀ ਮੈਡਮ ਸੁਨੀਤਾ ਨਰੈਣ ਵੱਲੋਂ ਦਿੱਤਾ ਗਿਆ । ਸਕੂਲ ਮੁਖੀ ਸ਼੍ਰੀਮਤੀ ਸ਼ੀਨੂੰ ਵੱਲੋਂ ਕਿਹਾ ਗਿਆ ਕਿ ਸਕੂਲ ਦੀ ਇਸ ਪ੍ਰਾਪਤੀ ਲਈ ਸਕੂਲ ਦੀ ਸਮੁੱਚੀ ਟੀਮ ਵਧਾਈ ਦੀ ਪਾਤਰ ਹੈ ਅਤੇ ਉਹਨਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਪੂਰੇ ਦੇਸ਼ ਵਿੱਚੋਂ ਵੱਖ ਵੱਖ ਸਕੂਲਾਂ ਨੇ ਗਰੀਨ ਸਕੂਲ ਪ੍ਰੋਗਰਾਮ ਲਈ ਅਪਲਾਈ ਕੀਤਾ ਸੀ ਪਰੰਤੂ ਪੂਰੇ ਦੇਸ਼ ਵਿੱਚੋਂ ਅਪਲਾਈ ਕੀਤੇ ਸਕੂਲਾਂ ਵਿੱਚੋਂ ਸਿਰਫ 5% ਸਕੂਲਾਂ ਨੂੰ ਇਸ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ ।ਸਰਕਾਰੀ ਹਾਈ ਸਕੂਲ ਬਲਿਆਲ ਦੇਸ਼ ਦੇ ਵੱਡੇ ਸਕੂਲਾਂ ਵਿਚਕਾਰ ਜਗ੍ਹਾ ਬਣਾਉਣ ਵਿੱਚ ਕਾਮਯਾਬ ਹੋਇਆ ਹੈ ਜੋ ਕਿ ਸੰਸਥਾ ਲਈ ਬਹੁਤ ਹੀ ਮਾਣ ਦੀ ਗੱਲ ਹੈ।