ਸਵਰਗੀ ਰਵੀ ਅਜਾਦ ਸ਼ਰਮਾ ਤੇ ਇਕਬਾਲ ਖਾਨ ਬਾਲੀ ਨੂੰ ਯਾਦ ਕਰਦਿਆ ਸ਼ਰਧਾਝਲੀ ਭੇਟ
ਪ੍ਰੈਸ ਕਲੱਬ ਰਜਿ ਭਵਾਨੀਗੜ ਵਲੋ ਪਰਿਵਾਰਕ ਮੈਬਰਾ ਦਾ ਕੀਤਾ ਸਨਮਾਨ

ਭਵਾਨੀਗੜ (ਯੁਵਰਾਜ ਹਸਨ)ਬਿਤੇ ਦਿਨੀ ਪ੍ਰੈਸ ਕਲੱਬ ਭਵਾਨੀਗੜ ਰਜਿ ਦੀ ਮਹੀਨਾਵਾਰ ਮੀਟਿੰਗ ਅਮਨਦੀਪ ਸਿੰਘ ਮਾਝਾ ਦੀ ਪ੍ਰਧਾਨਗੀ ਹੇਠ ਕੀਤੀ ਗਈ। ਮੀਟਿੰਗ ਵਿੱਚ ਦੋ ਸਾਲ ਪਹਿਲਾਂ ਸਾਥੋਂ ਵਿਛੋੜੇ ਦੇ ਗਏ ਸੀਨੀਅਰ ਪੱਤਰਕਾਰ ਰਵੀ ਅਜ਼ਾਦ ਅਤੇ ਡਾ ਇਕਬਾਲ ਬਾਲੀ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਮਰਹੂਮ ਰਵੀ ਅਜ਼ਾਦ ਦੇ ਪੁੱਤਰ ਰਾਜੀਵ ਸ਼ਰਮਾ ਅਤੇ ਮਰਹੂਮ ਡਾ ਬਾਲੀ ਦੀ ਧਰਮ ਪਤਨੀ ਬੀਬੀ ਪ੍ਰਵੀਨ ਤੇ ਉਨ੍ਹਾਂ ਦੇ ਪੁੱਤਰ ਗੁਲਫਾਮ ਗੈਫੀ ਦਾ ਸਨਮਾਨ ਕੀਤਾ ਗਿਆ।ਇਸ ਮੌਕੇ ਸਮੂਹ ਕਲੱਬ ਮੈਂਬਰਾਂ ਵੱਲੋਂ ਦੋਵੇਂ ਪਰਿਵਾਰਾਂ ਨੂੰ ਹਰ ਦੁਖ ਸੁਖ ਸਮੇਂ ਨਾਲ ਖੜਨ ਦਾ ਭਰੋਸਾ ਦਿੱਤਾ। ਮੀਟਿੰਗ ਵਿੱਚ ਡਾ ਬਾਲੀ ਦੇ ਪੁੱਤਰ ਗੁਲਫਾਮ ਗੈਫੀ ਨੇ ਆਪਣੇ ਪਿਤਾ ਜੀ ਦੀ ਯਾਦ ਵਿੱਚ ਲਿਖੇ ਬਹੁਤ ਭਾਵੁਕ ਹਰਫ਼ ਵੀ ਸਾਂਝੇ ਕੀਤੇ। ਇਸ ਮੌਕੇ ਡਾ ਬਾਲੀ ਦੇ ਨਜ਼ਦੀਕੀ ਰਿਸ਼ਤੇਦਾਰ ਹਾਕਮ ਖਾਂ ਨੇ ਭਵਾਨੀਗੜ੍ਹ ਦੇ ਸਮੂਹ ਪੱਤਰਕਾਰ ਭਾਈਚਾਰੇ ਦਾ ਧੰਨਵਾਦ ਕੀਤਾ। ਜਿਕਰਯੋਗ ਹੈ ਕਿ ਰਵੀ ਅਜਾਦ ਸ਼ਰਮਾ ਸਭ ਤੋ ਪੁਰਾਣੇ ਅਤੇ ਸੀਨੀਅਰ ਪੱਤਰਕਾਰ ਸਨ ਤੇ ਇਲਾਕਾ ਭਵਾਨੀਗੜ ਵਿਚ ਅੱਧੀ ਦਰਜਨ ਦੇ ਕਰੀਬ ਪੱਤਰਕਾਰਾ ਨੇ ਓੁਹਨਾ ਦੀ ਓੁਗਲੀ ਫੜਕੇ ਹੀ ਪੱਤਰਕਾਰਤਾ ਦੇ ਗੁਰ ਸਿੱਖੇ ਤੇ ਅੱਜ ਸਫਲ ਪੱਤਰਕਾਰ ਵੀ ਬਣੇ । ਕਰੋਨਾ ਕਾਲ ਦੇ ਚਲਦਿਆ ਓੁਹ ਦਿੱਲੀ ਵਿਖੇ ਕਵਰੇਜ ਕਰਨ ਗਏ ਤੇ ਓੁਥੋ ਹੀ ਠੰਡ ਜੁਕਾਮ ਲੱਗਣ ਕਾਰਨ ਥੋੜਾ ਜਿਹਾ ਬਿਮਾਰ ਹੋਏ ਤੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਓੁਥੇ ਹੀ ਇਕਬਾਲ ਖਾਨ ਬਾਲੀ ਨਦਾਮਪੁਰ ਵਿਖੇ ਇੱਕ ਹਾਦਸੇ ਦੋਰਾਨ ਸਦੀਵੀ ਵਿਛੋੜਾ ਦੇ ਗਏ ਸਨ ਜਿੰਨਾ ਨੂੰ ਯਾਦ ਕਰਦਿਆ ਪ੍ਰੈਸ ਕਲੱਬ ਰਜਿ ਭਵਾਨੀਗੜ ਵਲੋ ਦੋਵੇ ਵਿਛੜੇ ਸਾਥੀਆ ਨੂੰ ਭਾਵ ਭਿੰਨੀ ਸ਼ਰਧਾਜਲੀ ਭੇਟ ਕੀਤੀ ਗਈ ।ਮੀਟਿੰਗ ਵਿੱਚ ਗੁਰਦਰਸ਼ਨ ਸਿੰਘ ਸਿੱਧੂ, ਇਕਬਾਲ ਸਿੰਘ ਫੱਗੂਵਾਲਾ, ਗੁਰਵਿੰਦਰ ਸਿੰਘ ਰੋਮੀ, ਮਨਦੀਪ ਕੁਮਾਰ ਅੱਤਰੀ, ਵਿਜੈ ਕੁਮਾਰ ਸਿੰਗਲਾ, ਕ੍ਰਿਸ਼ਨ ਕੁਮਾਰ ਗਰਗ, ਸੋਹਣ ਸਿੰਘ ਸੋਢੀ, ਭੀਮਾ ਭੱਟੀਵਾਲ, ਰਸ਼ਪਿੰਦਰ ਪ੍ਰਿੰਸ,ਜਤਿੰਦਰ ਸੈਂਟੀ, ਹੈਪੀ ਸ਼ਰਮਾ ਅਤੇ ਮੇਜਰ ਸਿੰਘ ਮੱਟਰਾਂ ਹਾਜ਼ਰ ਸਨ।