ਕਾਂਵੜਸੰਘ ਭਵਾਨੀਗੜ ਵੱਲੋ ਡਾਕ ਕਾਂਵੜ ਰਵਾਨਾ

ਭਵਾਨੀਗੜ੍ਹ ,24ਫਰਵਰੀ (ਯੁਵਰਾਜ ਹਸਨ) :
ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਿਵ ਕਾਂਵੜ ਸੰਘ ਭਵਾਨੀਗੜ੍ਹ ਵੱਲੋਂ ਡਾਕ ਕਾਂਵੜ ਭਵਾਨੀਗੜ੍ਹ ਤੋਂ ਹਰਿਦੁਆਰ ਲੈਣ ਲਈ ਰਵਾਨਾ ਹੋਏ। ਇਸ ਮੌਕੇ ਪ੍ਰਧਾਨ ਸਤਪਾਲ ਗਰਗ ਨੇ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਸ਼ਿਵ ਭੋਲੇ ਦੀ ਕਿਰਪਾ ਨਾਲ ਜਿੱਥੇ ਭਵਾਨੀਗੜ੍ਹ ਤੋਂ ਸ਼ਿਵ ਭਗਤ ਕਾਂਵੜ ਲੈ ਕੇ ਆਉਂਦੇ ਹਨ ਉਥੇ ਹੀ ਇਸ ਸਾਲ ਵੀ ਕਰੀਬ 50 ਭਗਤਾਂ ਦਾ ਜਥਾ ਰਵਾਨਾ ਹੋਇਆ ਉਹਨਾਂ ਨੇ ਕਿਹਾ ਕਿ 48 ਘੰਟਿਆਂ ਵਿੱਚ ਹਰਿਦੁਆਰ ਤੋਂ ਰਵਾਨਾ ਹੋ ਕੇ ਭਵਾਨੀਗੜ੍ਹ ਪਹੁੰਚਣਗੇ ਉਨ੍ਹਾਂ ਕਿਹਾ ਕਿ ਇਹ ਡਾਕ ਕਾਂਵੜ ਦਿਨ ਰਾਤ ਚੱਲੂਗੀ ਇਸ ਮੌਕੇ ਤੇ ਰਵਾਨਾ ਹੁੰਦੇ ਹੋਏ ਅਜੇ ਗਰਗ,ਅਸ਼ਵਨੀ ਗਰਗ,ਭੁਪਿੰਦਰ ਗਰਗ,ਰਜੀਤ ਗਰਗ ,ਭੀਮ ਸ਼ਰਮਾ, ਹਨੀ ਗਰਗ,ਭੁਪਿੰਦਰ ਗਰਗ,ਸੁਨੀਲ ਗੋਇਲ, ਗਗਨਦੀਪ ਗਰਗ,ਨਿੰਦਰ ਪੰਡਤ ਰੋਪੜ ਵਾਲਾ, ਪ੍ਰੀਤ ਕੁਮਾਰ, ਅਵਤਾਰ ਸਿੰਘ, ਬਿੱਟੂ ਦਿਵਿਆਂਕ ਸ਼ਰਮਾਂ ਆਦਿ ਹਾਜਰ ਸਨ।