ਭਵਾਨੀਗੜ (ਯੁਵਰਾਜ ਹਸਨ) : ਹਰ ਸਾਲ ਦੀ ਤਰਾ ਇਸ ਸਾਲ ਵੀ ਅਨਾਜ ਮੰਡੀ ਭਵਾਨੀਗੜ ਦੀ ਜਰਨਲ ਹਾਊਸ ਦੀ ਸਲਾਨਾਂ ਮੀਟਿੰਗ ਅੱਜ ਪਾਣੀ ਵਾਲੀ ਟੈਕੀ ਅਨਾਜਮੰਡੀ ਭਵਾਨੀਗੜ ਵਿਖੇ ਹੋਈ ਜਿਸ ਵਿੱਚ ਕਿ ਸਾਰੇ ਆੜਤੀ ਸਾਹਿਬਾਨ ਸ਼ਾਮਿਲ ਹੋਏ ਅਤੇ ਸਾਰੇ ਆੜਤੀ ਸਾਹਿਬਾਨ ਵੱਲੋਂ ਪਿਛਲੇ ਵਰੇ ਦਾ ਲੇਖਾ ਜੋਖਾ ਵੇਖਿਆ ਅਤੇ ਪਰਦੀਪ ਮਿੱਤਲ ਦੇ ਪਿਛਲੇ ਕਾਰਜਕਾਲ ਦੀ ਸ਼ਲਾਘਾ ਕੀਤੀ ਗਈ ਜਿਕਰਯੋਗ ਹੈ ਕਿ ਪਰਦੀਪ ਮਿੱਤਲ ਨਿਰਸੁਆਰਥ ਸੋਚ ਲੈਕੇ ਆਪਣੇ ਤਨੋਮਨੋ ਸਭ ਨੂੰ ਨਾਲ ਲੈਕੇ ਚੱਲਣ ਵਾਲੇ ਆਗੂ ਹਨ ਜਿਸ ਨੂੰ ਦੇਖਦਿਆ ਅਗਲੇ ਵਰੇ ਲਈ ਮੋਜੂਦ ਮੈਬਰਾ ਨੇ ਸਰਬਸੰਮਤੀ ਨਾਲ ਚੋਥੀ ਵਾਰ ਮੁੜ ਪਰਦੀਪ ਮਿੱਤਲ ਦੀਪਾ ਨੂੰ ਆੜਤੀਆ ਐਸੋਸੀਏਸ਼ਨ ਭਵਾਨੀਗੜ ਦਾ ਪ੍ਰਧਾਨ ਬਣਾਇਆ ਗਿਆ ਹੈ । ਇਸ ਮੋਕੇ ਪਰਦੀਪ ਮਿੱਤਲ ਵਲੋ ਸਮੂਹ ਆੜਤੀ ਭਾਈਚਾਰੇ ਦੇ ਧੰਨਵਾਦ ਕੀਤਾ। ਇਸ ਮੀਟਿੰਗ ਵਿੱਚ ਈਸ਼ਵਰ ਬਾਂਸਲ ਤਰਸੇਮ ਸਿੰਘ ਤੂਰ ਸਰਬਜੀਤ ਟੋਨੀ ਪਰਗਟ ਸਿੰਘ ਡਾਕਟਰ ਸਾਲਗ ਰਾਮ ਅਸ਼ੋਕ ਮਿੱਤਲ ਦੇਵਿਸ਼ ਗੋਇਲ ਮਹਿੰਦਰ ਸਿੰਘ ਗਰੇਵਾਲ ਹਰਬੰਸ ਮਿੱਤਲ ਪਰੇਮ ਚੰਦ ਮਿੱਤਲ ਯੇਤਿੰਦਰ ਮਿੱਤਲ ਰਛਪਾਲ ਸਿੰਘ ਢੀਂਡਸਾ ਸਤੀਸ਼ ਗਰਗ ਜਤਿੰਦਰ ਮਿੱਤਲ ਵਰਿੰਦਰ ਮਿੱਤਲ ਬਲਵਿੰਦਰ ਸਿੰਘ ਅਮਨ ਗੋਇਲ ਮੰਗਤ ਸ਼ਰਮਾਂ ਅਤੇ ਹੋਰ ਆੜਤੀ ਸਾਹਿਬਾਨ ਵੀ ਹਾਜਰ ਸਨ।