ਭਾਈ ਗੁਰਦਾਸ ਕਾਲਜ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ
ਯੂਨੀਵਰਸਿਟੀ ਦੇ ਆਏ ਨਤੀਜਿਆਂ ਚ ਸ਼ਾਨਦਾਰ ਅੰਕ ਕੀਤੇ ਹਾਸਲ

ਭਵਾਨੀਗੜ੍ਹ, 24 ਫਰਵਰੀ (ਗੁਰਵਿੰਦਰ ਸਿੰਘ ਰੋਮੀ) : ਉੱਚ ਸਿੱਖਿਆ ਖੇਤਰ ’ਚ ਨਵੇਂ ਕੀਰਤੀਮਾਨ ਬਣੇ ਰਹੇ ਭਾਈ ਗੁਰਦਾਸ ਗਰੁੱਪ ਇੰਸਟੀਚਿਊਸ਼ਨਜ਼ ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਵੱਲੋਂ ਐਲਾਨੇ ਨਤੀਜਿਆਂ ਵਿੱਚ ਇੱਕ ਵਾਰ ਫਿਰ ਆਪਣਾ ਦਬਦਬਾ ਕਾਇਮ ਰੱਖਦਿਆਂ ਸ਼ਾਨਦਾਰ ਪ੍ਰਦਰਸ਼ਨ ਕੀਤਾ । ਆਈ.ਕੇ.ਜੀ. ਪੰਜਾਬ ਟੈਕਨੀਕਲ ਯੂਨੀਵਰਸਿਟੀ, ਜਲੰਧਰ ਵੱਲੋਂ ਐਲਾਨੇ ਨਤੀਜਿਆ ਵਿੱਚ ਕਾਲਜ ਦੇ 9 ਵਿਦਿਆਰਥੀਆਂ ਨੇ ਲਾਜਵਾਬ ਪ੍ਰਦਰਸ਼ਨ ਰਿਹਾ। ਨਤੀਜਿਆਂ ਵਿੱਚ ਐੱਮ.ਟੈਰੀਕਲ ਇੰਜੀਨਿਰਿੰਗ ਦੀ ਅਮਰਿੰਦਰਪਾਲ ਕੌਰ(8.25) , ਐਮ.ਟੈਕ ਇਲੈਕਟ?ਰੋਨਿਕਸ ਐਂਂਡ ਕਮਨੀਕੇਸਨ ਇੰਜੀਨੀਰਿੰਗ ਦੀ ਸੁਖਮਨੀ ਕੌਰ (8.44), ਐਮ ਟੈਕ ਸਿਵਲ ਇੰਜੀਨਰਿੰਗ ਦੀ ਦਿਲਜੀਤ ਕੁਮਾਰੀ (7.47) ਅਤੇ ਐਮ.ਐਸ.ਸੀ ਕਮੀਸਟਰੀ ਦੀਆਂ ਪ੍ਰਿੰਯਕਾ ਰਾਣੀ (8.02) ਅਤੇ ਸੁਨੈਨਾ ਰਾਣੀ (8.01), ਐਮ.ਐਸ.ਸੀ. ਫਿਜੀਕਸ ਦੀ ਮਨੀਸ਼ਾ ਰਾਣੀ (8.27), ਬੀ.ਕਾਮ ਦੀਆਂ ਗੁਰਵੀਰ ਕੌਰ (8.89) ਅਤੇ ਆਯੂਸੀ ਜੈਨ (8.82) ਬੀਸੀਏ ਦੀ ਚਿੰਕੀ (9.27) ਸੀਜੀਪੀਏ ਪ੍ਰਾਪਤ ਕਰਕੇ ਭਾਈ ਗੁਰਦਾਸ ਗਰੁੱਪ ਆਫ ਇੰਸਟੀਟਿਊਸ਼ਨ ਅਤੇ ਆਪਣੇ ਮਾਤਾ-ਪਿਤਾ ਦਾ ਨਾਮ ਰੋਸ਼ਨ ਕੀਤਾ ਹੈ। ਗਰੁੱਪ ਵਿਦਿਆਰਥੀਆਂ ਵੱਲੋਂ ਦਿੱਤੇ ਸ਼ਾਨਦਾਰ ਨਤੀਜਿਆਂ ’ਤੇ ਡਾ. ਗੁਨਿੰਦਰਜੀਤ ਸਿੰਘ ਜਵੰਧਾ, ਚੇਅਰਮੈਨ ਭਾਈ ਗੁਰਦਾਸ ਗਰੁੱਪ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇਣਾ ਸਾਡਾ ਮੁੱਖ ਟੀਚਾ ਹੈ ਤੇ ਸੰਸਥਾ ਦੇ ਕਾਬਲ ਅਧਿਆਪਕਾਂ ਅਤੇ ਮਿਹਨਤੀ ਸਟਾਫ਼ ਦੇ ਚਲਦਿਆਂ ਵਿਦਿਆਰਥੀਆਂ ਦੇ ਹਰ ਸਾਲ ਚੰਗੇ ਨਤੀਜੇ ਸਾਹਮਣੇ ਆਉਂਦੇ ਹਨ, ਸੰਸਥਾ ਵਿਦਿਆਰਥੀਆਂ ਦੇ ਸਰਵ ਪੱਖੀ ਵਿਕਾਸ ਉੱਤੇ ਪੂਰਾ ਜੋਰ ਦਿੰਦੀ ਹੈ ਉਹਨਾਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਕਾਲਜ ਕੈਂਪਸ ਵਿੱਚ ਸਮੇਂ ਸਮੇਂ ਤੇ ਲੋੜੀਂਦੀਆਂ ਐਕਟੀਵਿਟੀਆਂ ਨਿਰੰਤਰ ਜਾਰੀ ਰਹਿੰਦੀਆਂ ਹਨ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੇ ਬੀਤੇ 25 ਸਾਲ ਦੇ ਨਤੀਜਿਆਂ ਵਿੱਚ ਵਿਦਿਆਰਥੀਆਂ ਦਾ ਬੇਮਿਸਾਲ ਪ੍ਰਦਰਸ਼ਨ ਜਾਰੀ ਹੈ ਜੋ ਭਵਿੱਖ ’ਚ ਐਸੇ ਤਰ੍ਹਾਂ ਹੀ ਚਲਦਾ ਰਹੇਗਾ। ਭਾਈ ਗੁਰਦਾਸ ਗਰੁੱਪ ਇੰਸਟੀਟਿਊਸ਼ਨ ਹਮੇਸ਼ਾਂ ਤੋਂ ਹੀ ਵਿਦਿਆਰਥੀਆਂ ਨੂੰ ਹਾਈ ਕਲਾਸ ਐਜੂਕੇਸ਼ਨ ਦੀ ਤਰਜਮਾਨੀ ਕਰਦਾ ਹੈ। ਇਸ ਮੌਕੇ ਮੈਡਮ ਬਲਜਿੰਦਰ ਕੌਰ ਜਵੰਧਾ ਸੈਕਟਰੀ ਭਾਈ ਗੁਰਦਾਸ ਗਰੁੱਪ ਅਤੇ ਡਾ. ਸੁਵਰੀਤ ਕੌਰ ਜਵੰਧਾ ਐਮਡੀ ਭਾਈ ਗੁਰਦਾਸ ਗਰੁੱਪ ਵੱਲੋਂ ਵੀ ਸ਼ਾਨਦਾਰ ਨਤੀਜਿਆਂ ਲਈ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ ਗਈ। ਇਸ ਖੁਸ਼ੀ ਦੇ ਮੌਕੇ ਤੇ ਕਾਲਜ ਵਿੱਚ ਉਤਸਵ ਦਾ ਮਾਹੌਲ ਬਣ ਗਿਆ ਅਤੇ ਵਿਦਿਆਰਥੀਆਂ ਅਤੇ ਸਟਾਫ਼ ਦਾ ਮੂੰਹ ਮਿੱਠਾ ਕਰਵਾਇਆ। ਇਸ ਮੌਕੇ ਪ੍ਰਬੰਧਕਾਂ ਨੇ ਕਿਹਾ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਵੀ ਅਜਿਹੇ ਸ਼ਾਨਦਾਰ ਨਤੀਜਿਆਂ ਲਈ ਪ੍ਰੇਰਿਤ ਕੀਤਾ।