ਗੁਰਦੁਆਰਾ ਸੰਗਤਸਰ ਸਾਹਿਬ ਪਿੰਡ ਬਖਤੜਾ ਵਿਖੇ ਕਰਵਾਇਆ ਗਿਆ ਸਲਾਨਾ ਗੁਰਮਤਿ ਸਮਾਗਮ

ਭਵਾਨੀਗੜ੍ਹ (ਗੁਰਵਿੰਦਰ ਸਿੰਘ) ਭਵਾਨੀਗੜ੍ਹ ਦੇ ਨਜ਼ਦੀਕੀ ਪਿੰਡ ਬਖਤੜਾ ਦੀਆਂ ਸਮੂਹ ਸੰਗਤਾਂ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡਪਾਠ ਸਾਹਿਬ ਪ੍ਰਕਾਸ਼ ਕਰਵਾਏ, ਭੋਗ ਉਪਰੰਤ ਕਥਾ ਕੀਰਤਨ ਸਮਾਗਮ ਵਿੱਚ ਸੰਤ ਬਾਬਾ ਰਣਜੀਤ ਸਿੰਘ ਮਹਾਲੀ ਵਾਲਿਆਂ ਅਤੇ ਪ੍ਰਸਿੱਧ ਕਥਾਵਾਚਕ ਗਿਆਨੀ ਰਜਿੰਦਰਪਾਲ ਸਿੰਘ ਨਾਭਾ ਨੇ ਸੰਤ ਸ਼੍ਰੋਮਣੀ ਗੁਰੂ ਰਵਿਦਾਸ ਜੀ ਦੇ ਜੀਵਨ ਫਲਸਫੇ ਅਤੇ ਗੁਰਬਾਣੀ ਵਿੱਚ ਦਰਜ ਸ਼ਬਦਾਂ ਦੀ ਸਰਲ ਵਿਆਖਿਆ ਕਰਦਿਆਂ ਬੇਨਤੀ ਕੀਤੀ ਕਿ ਗੁਰਬਾਣੀ ਸਰਬ ਸਾਂਝੀ ਸਮੁੱਚੀ ਮਾਨਵਤਾ ਦੇ ਭਲੇ ਵਾਸਤੇ ਹੈ। ਮਹਾਨ ਰਹਿਬਰਾਂ ਨੇ ਕੁਰਾਹੇ ਪਏ ਲੋਕਾਂ ਨੂੰ ਸਿੱਧੇ ਰਾਹ ਪਾਇਆ ਤਾਂ ਕਿ ਉਹ ਇੱਕ ਵਧੀਆ ਇਨਸਾਨ ਬਣ ਕੇ ਆਪਣਾ ਮਨੁੱਖਾ ਜੀਵਨ ਸਫਲਾ ਕਰ ਸਕਣ ਕਿਉਂਕਿ ਗੁਰਬਾਣੀ ਪਖੰਡਾਂ ਅਤੇ ਵਿਤਕਰੇ ਦਾ ਜ਼ੋਰਦਾਰ ਖੰਡਨ ਕਰਦੀ ਹੈ ਅਤੇ ਇਕ ਸੱਚੇ ਸੁੱਚੇ ਮਾਰਗ ਤੇ ਚੱਲਣ ਦਾ ਉਪਦੇਸ਼ ਦ੍ਰਿੜ ਕਰਵਾਉਂਦੀ ਹੈ। ਇਸ ਲਈ ਸਭ ਨੂੰ ਬਾਣੀ ਅਤੇ ਬਾਣੇ ਦੇ ਧਾਰਨੀ ਬਣਨਾ ਚਾਹੀਦਾ ਹੈ। ਇਸ ਮੌਕੇ ਭਾਈ ਨਿਰਮਲ ਸਿੰਘ ਚੀਮਾ ਵਾਲੇ ਨੇ ਅਤੇ ਭਾਈ ਕਰਨੈਲ ਸਿੰਘ ਮੁਖ ਸੇਵਾਦਾਰ ਪਾਤਸ਼ਾਹੀ ਨੌਵੀਂ ਗੁਣੀਕੇ ਨੇ ਵੀ ਵਿਸ਼ੇਸ਼ ਤੌਰ ਤੇ ਹਾਜਰੀ ਭਰੀ। ਸਮਾਗਮ ਪ੍ਰਬੰਧਕ ਕਮੇਟੀ ਦੇ
ਮੇਜਰ ਸਿੰਘ ਫੌਜੀ, ਗੁਰਪਿਆਰ ਸਿੰਘ, ਹਰਜਿੰਦਰ ਸਿੰਘ ਪ੍ਰਧਾਨ, ਬਿਕਰਮਜੀਤ ਸਿੰਘ ਗੁਣੀਕੇ, ਨੇਤਰ ਸਿੰਘ ਸਾਹਿਬ ਸਰਪੰਚ, ਕ੍ਰਿਸ਼ਨ ਸਿੰਘ ਰਾਣਾ, ਡਾ਼ ਜਿੰਦਰ ਸਿੰਘ ਰਾਣਾ, ਸੋ਼ਕਾ ਸਿੰਘ ਰਾਣਾ, ਅਵਤਾਰ ਸਿੰਘ, ਸੋਨੀ ਸਿੰਘ ਨੇ ਸੰਗਤਾਂ ਦੇ ਸਹਿਯੋਗ ਨਾਲ ਸਮਾਗਮ ਦੀ ਸਫਲਤਾ ਵਾਸਤੇ ਤਨ ਦੇਹੀ ਨਾਲ ਸੇਵਾ ਨਿਭਾਈ। ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।