ਭਵਾਨੀਗੜ੍ਹ (ਯੁਵਰਾਜ ਹਸਨ) ਪਿੱਛਲੇ ਦਿਨ ਹੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਤੀਜੇ ਆਏ ਹਨ ਜਿਨਾਂ ਵਿੱਚੋਂ ਗੁਰੁ ਰਾਮ ਦਾਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਘਰਾਚੋਂ ਦੀ ਵਿਦਿਆਰਥਣ ਦਮਨਪ੍ਰੀਤ ਕੌਰ ਝਨੇੜੀ ਨੇ ਅੱਠਵੀਂ ਜਮਾਤ ਵਿੱਚੋਂ 600 ਵਿੱਚੋ 593 ਅੰਕ ਹਾਸਲ ਕੀਤੇ ਹਨ .ਜਾਣਕਾਰੀ ਅਨੁਸਾਰ ਦਮਨਪ੍ਰੀਤ ਕੌਰ ਨੇ ਦੱਸਿਆ ਗਿਆ ਕਿ ਪੰਜਾਬ ਵਿੱਚ ਉਸ ਨੇ ਅੱਠਵਾਂ ਸਥਾਨ ਹਾਸਲ ਕੀਤਾ ਹੈ ਅਤੇ ਓਥੇ ਹੀ ਅਪਣੇ ਪਿੰਡ,ਸਕੂਲ ਅਤੇ ਮਾਪਿਆ ਦਾ ਨਾਮ ਰੌਸ਼ਨ ਕੀਤਾ ਹੈ.ਦਮਨਪ੍ਰੀਤ ਕੌਰ ਨੇ ਕਿਹਾ ਕਿ ਹਰ ਵਿਦਿਆਰਥੀ ਨੂੰ ਪੜਾਈ ਵਿੱਚ ਮਿਹਨਤ ਕਰਨੀ ਚਾਹੀਦੀ ਹੈ ਤੇ ਇਮਾਨਦਾਰੀ ਨਾਲ ਪੜ੍ਹ ਕੇ ਚੰਗੇ ਅੰਕ ਹਾਸਲ ਕਰਨੇ ਚਾਹੀਦੇ ਹਨ ਦਮਨਪ੍ਰੀਤ ਕੌਰ ਨੇ ਸਕੂਲ ਦੇ ਅਧਿਆਪਕਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਕਿਉ ਕਿ ਅਪਣੇ ਅਧਿਆਪਕਾ ਦੀ ਬਦੋਲਤ ਹੀ ਅੱਜ ਚੰਗੇ ਅੰਕ ਹਾਸਲ ਕੀਤੇ ਹਨ ਅਤੇ ਕਿਹਾ ਕਿ ਅੱਗੇ ਵੀ ਇਮਾਨਦਾਰੀ ਤੇ ਲੱਗਣ ਨਾਲ ਅਪਣੀ ਅਗਲੀ ਪੜ੍ਹਾਈ ਕਰਾਂਗੀ।