ਅਨਾਜਮੰਡੀ ਭਵਾਨੀਗੜ ਚ ਸੈਕਟਰੀ ਪੰਜਾਬ ਮੰਡੀਕਰਣ ਬੋਰਡ ਰਾਮਬੀਰ ਸਿੰਘ ਨੇ ਕੀਤਾ ਦੌਰਾ
ਆੜਤੀ ਅੇਸ਼ੋਸ਼ੀਏਸਨ ਦੇ ਪ੍ਰਧਾਨ ਪਰਦੀਪ ਮਿੱਤਲ ਤੇ ਸਾਥੀਆ ਨੇ ਕੀਤਾ ਸਵਾਗਤ

ਭਵਾਨੀਗੜ (ਯੁਵਰਾਜ ਹਸਨ)
ਮੋਸਮ ਦੇ ਬਦਲਦੇ ਮਿਜਾਜ ਨੇ ਜਿਥੇ ਜਿਲਾ ਸੰਗਰੂਰ ਅੰਦਰ ਵੱਡਾ ਨੁਕਸਾਨ ਕੀਤਾ ਹੈ ਓੁਥੇ ਹੀ ਕਣਕ ਦੀ ਫਸਲ ਦੀ ਆਮਦ ਵੀ ਪੂਰੇ ਜੋਰਾ ਤੇ ਹੈ ਅਤੇ ਅਨਾਜਮੰਡੀਆ ਕਣਕ ਨਾਲ ਭਰੀਆ ਪਈਆ ਹਨ । ਬਿਤੇ ਦਿਨੀ ਮੋਸਮ ਅਤੇ ਤੇਜ ਝੱਖੜ ਕਾਰਨ ਕਾਰਨ ਭਾਵੇ ਕਿ ਕਣਕ ਦੀ ਵਾਢੀ ਦਾ ਕੰਮ ਰੋਕਣਾ ਪਿਆ ਹੈ ਪਰ ਇਸ ਦੇ ਖਰੀਦ ਪ੍ਰਬੰਧਾ ਨੂੰ ਲੈਕੇ ਸੂਬਾ ਸਰਕਾਰ ਪੂਰੀ ਤਰਾ ਪੱਬਾ ਭਾਰ ਨਜਰ ਆ ਰਹੀ ਹੈ ਜਿਸ ਦੇ ਚਲਦਿਆ ਸਵੇਰੇ ਹੀ ਏ ਡੀ ਸੀ ਸੰਗਰੂਰ .ਅੇਸ ਡੀ ਅੇਮ ਸਾਹਿਬਾ .ਤਹਿਸੀਲਦਾਰ ਸਾਹਿਬਾ ਨੇ ਭਵਾਨੀਗੜ ਅਤੇ ਆਲੇ ਦੁਆਲੇ ਪਿੰਡਾ ਦੀਆ ਮੰਡੀਆ ਦੇ ਦੋਰੇ ਕੀਤੇ ਅਤੇ ਓੁਥੇ ਹੀ ਸ਼ਾਮ ਪੈਦਿਆ ਹੀ ਰਾਮਬੀਰ ਸਿੰਘ ਸੈਕਟਰੀ ਪੰਜਾਬ ਮੰਡੀਕਰਨ ਬੋਰਡ ਨੇ ਵੀ ਅਨਾਜ ਮੰਡੀ ਭਵਾਨੀਗੜ ਪੁੱਜਕੇ ਖਰੀਦ ਪ੍ਰਬੰਧਾ ਦੇ ਨਾਲ ਨਾਲ ਅਨਾਜਮੰਡੀਆ ਦੇ ਪ੍ਰਬੰਧ ਦੇ ਨਰੀਖਣ ਵੀ ਕੀਤੇ । ਅਨਾਜ ਮੰਡੀ ਭਵਾਨੀਗੜ ਵਿਖੇ ਪੁੱਜਣ ਤੇ ਓੁਹਨਾ ਦਾ ਸੁਆਗਤ ਪਰਦੀਪ ਮਿੱਤਲ ਪ੍ਰਧਾਨ ਆੜਤੀਆ ਐਸੋਸੀਏਸ਼ਨ ਅਨਾਜ਼ ਮੰਡੀ ਭਵਾਨੀਗੜ੍ਹ ਅਸ਼ੋਕ ਮਿੱਤਲ, ਜਗਦੇਵ ਬੁੱਟਰ, ਦੇਵਿਸ਼ ਗੋਇਲ, ਮੰਗਤ ਸ਼ਰਮਾਂ, ਦੀਪਕ ਮਿੱਤਲ ਸਰਬਜੀਤ ਸਿੰਘ ਟੋਨੀ, ਮਹੇਸ਼ ਵਰਮਾਂ, ਸਤੀਸ਼ ਕੁਮਾਰ ਹੈਪੀ ਯੇਤਿੰਦਰ ਮਿੱਤਲ, ਤਰਸੇਮ ਸਿੰਘ ਤੂਰ, ਵਿਜੇ ਕੁਮਾਰ ਈਸ਼ਵਰ ਬਾਂਸਲ ਅਮਨ ਗੋਇਲ ਹਰਬੰਸ ਮਿੱਤਲ ਅਤੇ ਆੜਤੀਆ ਐਸੋਸੀਏਸ਼ਨ ਦੇ ਵਰਕਰ ਸੀਤਾ ਰਾਮ ਕੇਸਰੀ ਲੱਕੀ ਸ਼ਰਮਾਂ ਨੇ ਕੀਤਾ।