ਭਵਾਨੀਗੜ੍ਹ ( ਗੁਰਵਿੰਦਰ ਸਿੰਘ) ਭਵਾਨੀਗੜ੍ਹ ਤੋ ਉੱਘੇ ਸਮਾਜ ਸੇਵੀ ਜਸਵਿੰਦਰ ਸਿੰਘ ਚੋਪੜਾ ਨੇ ਨਕਲੀ ਦੁੱਧ,ਪਨੀਰ ਅਤੇ ਹੋਰ ਮਿਲਾਵਟੀ ਚੀਜ਼ਾਂ (ਨਾਮੀ ਜ਼ਹਿਰ) ਤੋ ਕੀਮਤੀ ਇਨਸਾਨੀ ਜਾਨਾਂ ਬਚਾਉਣ ਦੇ ਮਕਸਦ ਨਾਲ ਸਰਕਾਰ ਅਤੇ ਪ੍ਰਸ਼ਾਸਨ ਤੋ ਮੰਗ ਕੀਤੀ ਹੈ ਕਿ ਸਰਕਾਰ ਦੀ ਬਹੁਤ ਵੱਡੀ ਉਪਲਬਧੀ “ਯੁੱਧ ਨਸਿਆਂ ਵਿਰੁੱਧ” ਦੀ ਤਰਜ਼ ਤੇ ਸਰਕਾਰ ਮਿਲਾਵਟੀ , ਨਕਲੀ ਚੀਜ਼ਾਂ ਤੇ ਨਕੇਲ ਪਾਵੇ । ਉਨਾਂ ਕਿਹਾ ਕਿ ਪੰਜਾਬ ਵਿੱਚ ਚੱਲ ਰਹੀਆਂ ਹਰ ਤਰਾਂ ਦੀਆਂ ਬੁਰਾਈਆਂ ਨੂੰ ਨੱਥ ਪਾਉਣ ਲਈ ਜਨਤਾ ਵੀ ਸਰਕਾਰ ਅਤੇ ਪ੍ਰਸ਼ਾਸਨ ਦਾ ਸਹਿਯੋਗ ਕਰੇ । ਉਨਾਂ ਕਿਹਾ ਕਿ ਪੰਜਾਬ ਵਿੱਚ ਦੁਧਾਰੂ ਪਸ਼ੂ ਬਹੁਤ ਘੱਟ ਹੋ ਗਏ ਹਨ ਪਰ ਪੰਜਾਬ ਵਿੱਚ ਦੁੱਧ ਪਨੀਰ ਦਾ ਇਸਤੇਮਾਲ ਵੱਡੀ ਮਾਤਰਾ ਹੁੰਦਾ ਹੈ , ਇਹ ਦੁੱਧ ਜਾਂ ਪਨੀਰ ਅਸਲੀ ਹੈ ਜਾਂ ਨਕਲੀ ਰੱਬ ਜਾਣੇ , ਜੋ ਕਿ ਸੋਚਣ ਦਾ ਵਿਸ਼ਾ ਹੈ । ਪੰਜਾਬ ਸਿਹਤ ਵਿਭਾਗ ਦੇ ਅਧੀਨ ਕੰਮ ਕਰਦਾ ਫੂਡ ਸੇਫਟੀ ਵਿਭਾਗ ਵੀ ਅਪਣੀ ਬਣਦੀ ਕਾਰਗੁਜ਼ਾਰੀ ਲਈ ਬਿਲਕੁਲ ਸੁਹਿਰਦ ਨਜ਼ਰ ਨਹੀਂ ਆ ਰਿਹਾ ਜਾ ਲੱਗਦਾ ਖਾਨਾਪੂਰਤੀ ਹੀ ਕਰ ਰਿਹਾ । ਅੰਤ ਉਨਾ ਸਰਕਾਰ , ਪ੍ਰਸ਼ਾਸਨ ਅਤੇ ਜਨਤਾ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਆਓ ਸਾਰੇ ਰਲ ਮਿਲ ਇਨਸਾਨੀਅਤ ਦੀ ਦੁਸ਼ਮਣ ਬੁਰਾਈਆਂ ਨੂੰ ਖ਼ਤਮ ਕਰੀਏ , ਨਹੀਂ ਤਾਂ ਪੰਜਾਬ ਵਿੱਚ ਹੋਰ ਵੀ ਗੰਭੀਰ ਬਿਮਾਰੀਆਂ ਜਨਮ ਲੈ ਲੈਣਗੀਆਂ ਕਹਾਵਤ ਹੈ ਫੇਰ ਪਛਤਾਉਣ ਦਾ ਕੋਈ ਫਾਇਦਾ ਨਹੀਂ ਜਬ ਚਿੜੀਆਂ ਚੁੰਗ ਹੀ ਖੇਤ ।