ਭਵਾਨੀਗੜ੍ਹ 8 ਮਈ (ਗੁਰਵਿੰਦਰ ਸਿੰਘ ਰੋਮੀ) ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਪਿੰਡ ਮਾਝੇ ਦੇ ਸਾਬਕਾ ਸਰਪੰਚ ਅਤੇ ਸਾਬਕਾ ਪੰਚ ਸਮੇਤ ਇੱਕ ਦਰਜਨ ਦੇ ਕਰੀਬ ਪਰਿਵਾਰ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸ਼੍ਰੀ ਵਿਜੇ ਇੰਦਰ ਸਿੰਗਲਾ ਦੀ ਮੌਜੂਦਗੀ ਵਿੱਚ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਏ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਸਿੰਗਲਾ ਨੇ ਕਿਹਾ ਕਿ ਪੰਜਾਬ ਦੇ ਲੋਕ ਕਾਂਗਰਸ ਪਾਰਟੀ ਦੇ ਕਾਰਜਕਾਲ ਮੌਕੇ ਕੀਤੇ ਕੰਮਾਂ ਨੂੰ ਯਾਦ ਕਰ ਰਹੇ ਹਨ ਅਤੇ ਵੱਡੀ ਗਿਣਤੀ ਵਿੱਚ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਹਨ। ਉਹਨਾਂ ਕਿਹਾ ਕਿਕਾਂਗਰਸ ਦੇ ਪਰਿਵਾਰ ਵਿੱਚ ਸ਼ਾਮਿਲ ਹੋਣ ਵਾਲੇ ਆਗੂਆਂ ਨੂੰ ਬਣਦਾ ਮਾਨ ਸਨਮਾਨ ਦਿੱਤਾ ਜਾਵੇਗਾ। ਇਸ ਮੌਕੇ ਪਿੰਡ ਮਾਝੇ ਦੇ ਸਾਬਕਾ ਸਰਪੰਚ ਸਮਸ਼ੇਰ ਸਿੰਘ, ਕਰਮ ਸਿੰਘ, ਸਤਿਗੁਰ ਸਿੰਘ ਸਾਬਕਾ ਪੰਚ, ਕਰਮਜੀਤ ਸਿੰਘ, ਪ੍ਰਗਟ ਸਿੰਘ ਪੱਗਾ, ਹਰਦੀਪ ਸਿੰਘ ਬੁੱਟਰ, ਗੁਰਸੇਵਕ ਸਿੰਘ ਸੇਬੀ ਸਾਬਕਾ ਪੰਚ, ਪਰਮਿੰਦਰ ਸਿੰਘ, ਸੰਦੀਪ ਸਿੰਘ, ਰਮਨਦੀਪ ਸਿੰਘ, ਹਰਪਾਲ ਸਿੰਘ ਪਾਲ, ਬਲਵਿੰਦਰ ਸਿੰਘ ਸਾਬਕਾ ਪੰਚ, ਭਰਭੂਰ ਸਿੰਘ, ਗੁਰਪ੍ਰੀਤ ਸਿੰਘ, ਹਰਵਿੰਦਰ ਸਿੰਘ ਸਮੇਤ ਪਰਿਵਾਰਾਂ ਨੂੰ ਸਿੰਗਲਾ ਨੇ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਕੀਤਾ। ਇਸ ਮੌਕੇ ਜਗਤਾਰ ਨਮਾਦਾ, ਰਣਜੀਤ ਤੂਰ, ਗੁਰਦੀਪ ਸਿੰਘ ਘਰਾਚੋਂ ਬਲਾਕ ਪ੍ਰਧਾਨ, ਗੁਰਪ੍ਰੀਤ ਕੰਧੋਲਾ,ਬਲਵਿੰਦਰ ਸਿੰਘ ਘਾਬਦੀਆ, ਕੁਲਵਿੰਦਰ ਮਾਝਾ, ਮੰਗਤ ਸ਼ਰਮਾ,ਮਹਿੰਦਰ ਸਿੰਘ ਸਾਬਕਾ ਸਰਪੰਚ ਮਾਝੀ, ਜੱਸੀ ਮਾਝੀ, ਜਸਪਾਲ ਸਿੰਘ ਸਾ. ਪੰਚ, ਮਹਿੰਦਰ ਸਿੰਘ ਟੋਬਾ,ਰਾਮ ਸਿੰਘ ਭਰਾਜ, ਮਹਿੰਦਰ ਸਿੰਘ ਮਾਟਾ, ਗੁਰਜਿੰਦਰ ਸਿੰਘ ਮਾਝੀ, ਬਲਕਾਰ ਸਿੰਘ ਵਾਰਾ, ਗੁਰਮੁਖ ਸਿੰਘ ਬੀਂਬੜ, ਬਚਿੱਤਰ ਸਿੰਘ ਰੂਪੀ, ਚਾਂਦੀ ਰਾਮ ਨੱਕਟੇ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਆਗੂ ਮੌਜੂਦ ਸਨ।