ਏਬੀਸੀ ਮੋਂਟੇਸਰੀ ਭਵਾਨੀਗੜ ਵਿਖੇ ਮਾਂ ਦਿਵਸ ਮਨਾਇਆ
ਕਿਰਨਜੀਤ ਕੋਰ.ਰਮਨਦੀਪ ਕੋਰ ਅਤੇ ਪ੍ਰੀਤੀ ਰਾਣੀ ਨੇ ਜਿੱਤੇ ਖਿਤਾਬ

ਭਵਾਨੀਗੜ (ਗੁਰਵਿੰਦਰ ਸਿੰਘ)ਸਥਾਨਕ ਸਕੂਲ ਏ ਬੀ ਸੀ ਮੋਂਟੇਸਰੀ ਭਵਾਨੀਗੜ੍ਹ ਵਿਖੇ "ਮਾਂ ਦਿਵਸ" ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਪ੍ਰੋਗਰਾਮ ਵਿੱਚ ਬੱਚਿਆਂ ਦੀਆਂ ਮਾਵਾਂ ਨੂੰ ਕਈ ਤਰ੍ਹਾਂ ਦੀਆਂ ਗੇਮਸ, ਡਾਂਸ ਅਤੇ ਹੋਰ ਬਹੁਤ ਵਧੀਆ ਗਤੀਵਿਧੀਆਂ ਕਰਵਾ ਕੇ ਬੱਚਿਆਂ ਅਤੇ ਉਹਨਾਂ ਦੀਆਂ ਮਾਵਾਂ ਦਾ ਮਨ ਪਰਚਾਵਾ ਕੀਤਾ ਗਿਆ। ਹਰੇਕ ਗੇਮ ਦੇ ਜੇਤੂ ਨੂੰ ਇਨਾਮ ਵੰਡੇ ਗਏ। ਗੁਰਬਾਜ ਸਿੰਘ ਰਹਿਲ ਦੇ ਮਦਰ ਕਿਰਨਜੀਤ ਕੌਰ ਵਰਲਡ'ਜ਼ ਬੈਸਟ ਮੋਮ ਦਾ ਖਿਤਾਬ ਜਿੱਤ ਕੇ ਪਹਿਲੇ ਸਥਾਨ ਤੇ ਰਹੇ। ਗੁਰਫਰਿਆਦ ਸਿੰਘ ਖੱਟੜਾ ਦੇ ਮਦਰ ਰਮਨਦੀਪ ਕੌਰ ਖੱਟੜਾ ਨੇ ਦੂਜਾ ਅਤੇ ਦੀਆ ਸਿੰਗਲਾ ਦੇ ਮਦਰ ਪ੍ਰੀਤੀ ਰਾਣੀ ਨੇ ਤੀਸਰਾ ਸਥਾਨ ਹਾਸਿਲ ਕੀਤਾ। ਸਕੂਲ ਦੇ ਪ੍ਰਿੰਸੀਪਲ ਮੈਡਮ ਲਵਲੀਨ ਕੌਰ ਨੇ ਸਕੂਲ ਪਹੁੰਚਣ ਤੇ ਬੱਚਿਆਂ ਤੇ ਉਹਨਾਂ ਦੀਆਂ ਮਾਵਾਂ ਦਾ ਸਵਾਗਤ ਕੀਤਾ ਅਤੇ ਉਹਨਾਂ ਨੂੰ ਮਾਂ ਦਿਵਸ ਦੀ ਵਧਾਈ ਦਿੱਤੀ। ਇਸ ਪ੍ਰੋਗਰਾਮ ਵਿੱਚ ਸਕੂਲ ਦੇ ਬੋਰਡ ਮੈਂਬਰ ਮੈਡਮ "ਜੇਮੀ ਫਾਕਸ" ਯੂ ਐਸ ਏ ਤੋਂ ਉਚੇਚੇ ਤੌਰ ਤੇ ਪਹੁੰਚੇ। ਸਕੂਲ ਸਟਾਫ਼ ਵੱਲੋਂ ਉਹਨਾ ਦਾ ਨਿੱਘਾ ਸਵਾਗਤ ਕੀਤਾ ਗਿਆ। ਉਹਨਾ ਇਸ ਪ੍ਰੋਗਰਾਮ ਦਾ ਭਰਪੂਰ ਆਨੰਦ ਮਾਣਿਆ ਅਤੇ ਸਾਰਿਆਂ ਨੂੰ ਮਾਂ ਦਿਵਸ ਦੀ ਮਹੱਤਤਾ ਦੱਸੀ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਚੇਅਰ ਪਰਸਨ ਮੈਡਮ ਰਣਦੀਪ ਕੌਰ ਨੇ ਮਾਂ ਦਿਵਸ ਦੀ ਵਧਾਈ ਦਿੱਤੀ ਅਤੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸਕੂਲ ਦੇ ਡਾਇਰੈਕਟਰ ਹਰਿੰਦਰ ਪਾਲ ਰਤਨ, ਡਾਕਟਰ ਜਸ਼ਨ ਸ਼ਰਮਾ ਵੈਟਨਰੀ ਅਫਸਰ ਭਵਾਨੀਗੜ੍ਹ, ਗਿੰਦੀ ਸੱਗੂ ਅਤੇ ਹੋਰ ਉੱਘੀਆਂ ਸਖਸ਼ੀਅਤਾਂ ਹਾਜ਼ਰ ਸਨ।