ਭਵਾਨੀਗੜ੍ਹ (ਗੁਰਵਿੰਦਰ ਸਿੰਘ) ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ ਪੰਥਕ ਆਗੂ ਲੋਕ ਸਭਾ ਸੰਗਰੂਰ ਤੋਂ ਦੋ ਵਾਰ ਮੈਂਬਰ ਪਾਰਲੀਮੈਂਟ ਰਹਿ ਚੁੱਕੇ ਸਰਦਾਰ ਸਿਮਰਨਜੀਤ ਸਿੰਘ ਮਾਨ ਵੱਲੋਂ ਜ਼ਿਲ੍ਹਾ ਸੰਗਰੂਰ ਵਿੱਚੋਂ ਤੀਸਰਾ ਅਤੇ ਪੰਜਾਬ ਵਿੱਚੋਂ 14ਵਾਂ ਸਥਾਨ ਹਾਸਿਲ ਕਰਨ ਵਾਲੀ ਹੋਣਹਾਰ ਵਿਦਿਆਰਥਣ ਅਮਾਨਤ ਕੌਰ ਸਕਰੌਦੀ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ। ਓਹਨਾਂ ਨਾਲ ਹੀ 96.8% ਪ੍ਰਾਪਤ ਕਰਨ ਵਾਲੀ ਅਰਸ਼ਪ੍ਰੀਤ ਕੌਰ ਘਰਾਚੋਂ, ਰਮਨਦੀਪ ਕੌਰ ਫ਼ਤਹਿਗੜ੍ਹ ਭਾਦਸੋਂ 95%, ਖੁਸ਼ਪ੍ਰੀਤ ਕੌਰ ਬਲਿਆਲ 94% ਨੂੰ ਵੀ ਸਨਮਾਨ ਅਤੇ ਹੌਂਸਲਾ ਅਫਜ਼ਾਈ ਦਾ ਮਾਣ ਦਿੱਤਾ। ਇਸ ਮੌਕੇ ਓਹਨਾਂ ਵਲੋਂ ਨਿਊ ਗਰੇਸੀਅਸ ਅਕੈਡਮੀ ਭਵਾਨੀਗੜ੍ਹ ਦੇ ਚੇਅਰਮੈਨ ਇੰਦਰਜੀਤ ਸਿੰਘ ਮਾਝੀ ਸਮੇਤ ਸਮੁੱਚੇ ਸਟਾਫ਼ ਨੂੰ ਇਲਾਕੇ ਦੇ ਬੱਚਿਆਂ ਨੂੰ ਲਗਾਤਾਰ ਚੰਗੀ ਵਿਦਿਅਕ ਅਤੇ ਨੈਤਿਕ ਕਦਰਾਂ ਕੀਮਤਾਂ ਦੀ ਸਿੱਖਿਆ ਦੇਣ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਵਿਸ਼ੇਸ਼ ਤੌਰ ਤੇ ਸਰਦਾਰ ਗੁਰਨੈਬ ਸਿੰਘ ਰਾਮਪੁਰਾ ਜਿਲ੍ਹਾ ਪ੍ਰਧਾਨ, ਬੀਬੀ ਹਰਪਾਲ ਕੌਰ ਜਨਰਲ ਸਕੱਤਰ ਪੰਜਾਬ, ਬੀਬੀ ਕੁਲਦੀਪ ਕੌਰ ਜੌਲੀਆਂ ਇੰਚਾਰਜ ਜੋਨ ਮਾਝੀ, ਜਥੇਦਾਰ ਹਰਜੀਤ ਸਿੰਘ ਸੰਜੂਮਾ, ਬਹਾਦੁਰ ਸਿੰਘ ਭਸੌੜ, ਗੁਰਜੰਟ ਸਿੰਘ ਕੱਟੂ, ਸਿੱਖ ਪ੍ਰਚਾਰਕ ਬਾਬਾ ਅਵਤਾਰ ਸਿੰਘ ਬਲਿਆਲ ਵਾਲੇ ਹਾਜ਼ਿਰ ਸਨ ਜਿਨ੍ਹਾਂ ਬੱਚਿਆਂ ਅਤੇ ਅਧਿਆਪਕਾਂ ਦੀ ਹੌਂਸਲਾ ਅਫਜ਼ਾਈ ਕੀਤੀ।