ਭਵਾਨੀਗੜ੍ਹ (ਗੁਰਵਿੰਦਰ ਸਿੰਘ) ਅੱਜ 11ਵਾਂ ਅੰਤਰਰਾਸ਼ਟਰੀ ਯੋਗਾ ਡੇ ਮੌਕੇ ਭਵਾਨੀਗੜ੍ਹ ਦੇ ਵਿੱਚ ਸੀ.ਐਮ ਦੀ ਯੋਗਸ਼ਾਲਾ ਦੇ ਬੈਨਰ ਹੇਠ ਸ਼੍ਰੀ ਗੁਰੂ ਤੇਗ ਬਹਾਦਰ ਸਟੇਡੀਅਮ ਭਵਾਨੀਗੜ੍ਹ ਦੇ ਵਿੱਚ ਯੋਗਾ ਡੇਅ ਮਨਾਇਆ ਗਿਆ। ਜਿਸ ਦੇ ਵਿੱਚ ਸ਼ਹਿਰ ਵਾਸੀਆਂ ਦੇ ਭਰਮੇ ਇਕੱਠ ਨਾਲ ਸੀ.ਐਮ ਦੀ ਯੋਗਸ਼ਾਲਾ ਦੇ ਵਲੰਟੀਅਰਾਂ ਵੱਲੋਂ ਸ਼ਹਿਰ ਵਾਸੀਆਂ ਨੂੰ ਯੋਗਾ ਕਰਵਾਇਆ ਗਿਆ ਅਤੇ ਸਿਹਤ ਨੂੰ ਤੰਦਰੁਸਤ ਰੱਖਣ ਦੇ ਲਈ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਆਪਣੀ ਜ਼ਿੰਦਗੀ ਦੇ ਵਿੱਚੋਂ ਕੁਝ ਸਮਾਂ ਕੱਢ ਕੇ ਸਵੇਰੇ ਯੋਗਾ ਕੀਤਾ ਜਾਵੇ ਤਾਂ ਜੋ ਸਰੀਰ ਨੂੰ ਤੰਦਰੁਸਤ ਰੱਖਿਆ ਜਾ ਸਕੇ। ਇਸ ਮੌਕੇ ਇਸ ਯੋਗਸ਼ਾਲਾ ਦੇ ਵਿੱਚ ਖਾਸ ਤੌਰ ਤੇ ਮੁੱਖ ਮਹਿਮਾਨ ਮੈਡਮ ਰਾਜਵਿੰਦਰ ਕੌਰ ਤਹਿਸੀਲਦਾਰ, ਪੁਲਿਸ ਅਧਿਕਾਰੀ ਸਰਬਜੀਤ ਸਿੰਘ ਤੋਂ ਇਲਾਵਾ ਜ਼ਿਲ੍ਹਾ ਕੋਆਰਡੀਨੇਟਰ ਨਿਰਮਲ ਸਿੰਘ,ਯੋਗਾ ਟ੍ਰੇਨਰ ਮੈਡਮ ਇੰਦਰਜੀਤ ਕੌਰ, ਯੋਗਾ ਟ੍ਰੇਨਰ ਮੈਡਮ ਸੁਖਵਿੰਦਰ ਕੌਰ, ਮਨਿੰਦਰ ਸਿੰਘ, ਗੁਰਧਿਆਨ ਸਿੰਘ, ਡਾ. ਲਲਿਤ ਕਾਂਸਲ ਆਯੁਸ਼ਮਾਨ ਆਰੋਗਿਆ ਕੇਂਦਰ ਕਾਹਨਗੜ੍ਹ ਤੋਂ ਇਲਾਵਾ ਸ਼ਹਿਰ ਵਾਸੀ ਮੌਜੂਦ ਸਨ।