ਨਾਭਾ (ਬਿਓੂਰੋ)ਨਾਭਾ ਹਲਕਾ ਤੋ ਅਣਥੱਕ ਮਿਹਨਤਕਸ਼ ਜਨਤਾ ਦੇ ਹਰਮਨ ਪਿਆਰੇ ਆਗੂ ਜਸਵਿੰਦਰ ਸਿੰਘ ਨਾਭਾ ਸੂਬਾ ਜਨਰਲ ਸਕੱਤਰ ਪੰਚਾਇਤੀ ਰਾਜ ਸੈਲ ਭਾਜਪਾ ਪੰਜਾਬ ਸਾਡੇ ਪ੍ਰਤੀਨਿਧੀ ਨਾਲ ਗੱਲਬਾਤ ਕਰਦਿਆਂ ਭਾਜਪਾ ਆਗੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੱਬੇ ਕੁੱਚਲੇ ਲੋਕਾ ਨੂੰ ਉਨ੍ਹਾਂ ਦੇ ਹੱਕ ਦਿਵਾਉਣ ਲਈ ਬਹੁਤ ਸਾਰੀਆਂ ਸਕੀਮਾਂ ਚਲਾਈਆਂ ਹਨ ਅਤੇ ਉਨ੍ਹਾਂ ਨੂੰ ਆਨਲਾਈਨ ਕੀਤਾ ਹੈ ਤਾਂਕਿ ਲੋੜਵੰਦ ਦੇ ਸਿੱਧੇ ਬੈਂਕ ਖਾਤਿਆਂ ਵਿੱਚ ਜਿਵੇਂ ਪੱਕੇ ਮਕਾਨ ਈਸਰਮ ਕਾਰਡ ਵਰਗੀਆਂ ਅਨੇਕਾਂ ਸਕੀਮਾਂ ਦਾ ਲਾਭ ਕਿਸੇ ਦਲਾਲੀ ਤੋਂ ਬਿਨਾਂ ਮਿਲੇ ਉਨ੍ਹਾਂ ਕਿਹਾ ਕਿ ਮੈਂ ਵਿਧਾਨ ਸਭਾ ਹਲਕਾ ਨਾਭਾ ਚ ਦਿਨ ਰਾਤ ਹਲਕੇ ਦੇ ਲੋਕਾਂ ਦੀ ਸੇਵਾ ਲਈ ਹਾਜ਼ਰ ਹਾ ਕੋਈ ਵੀ ਲੋੜਵੰਦ ਵਿਅਕਤੀ ਮੈਨੂੰ ਸਿੱਧਾ ਆ ਕੇ ਮਿਲੇ ਸਕਦਾ ਵਿਧਾਨ ਸਭਾ 2027 ਵਿਧਾਨ ਸਭਾ ਚੋਣਾਂ ਨੂੰ ਲੈਕੇ ਭਾਜਪਾ ਆਗੂ ਜਸਵਿੰਦਰ ਸਿੰਘ ਨਾਭਾ ਨੇ ਕਿਹਾ ਕਿ ਇਹ ਫੈਸਲਾ ਹਾਈਕਮਾਂਡ ਨੇ ਕਰਨਾ ਹੈ ਜਿਸ ਨੂੰ ਨਾਭਾ ਵਿਧਾਨ ਸਭਾ ਹਲਕਾ ਤੋ ਟਿਕਟ ਮਿਲੇਗੀ ਮੈਂ ਉਨ੍ਹਾਂ ਲਾਈ ਦਿਨ ਰਾਤ ਮਿਹਨਤ ਕਰਾਗਾ ਉਨ੍ਹਾਂ ਕਿਹਾ ਕਿ ਮੇਰਾ ਮਕਸਦ ਹੈ ਕਿ ਗਰੀਬ ਵਰਗ ਦੇ ਲੋਕਾਂ ਨੂੰ ਉਨ੍ਹਾਂ ਦੇ ਹੱਕ ਮਿਲਣ ਪੰਜਾਬ ਵਿੱਚ ਭਾਜਪਾ ਦਾ ਭਵਿੱਖ ਭਾਜਪਾ ਆਗੂ ਜਸਵਿੰਦਰ ਸਿੰਘ ਨਾਭਾ ਸੂਬਾ ਜਨਰਲ ਸਕੱਤਰ ਪੰਚਾਇਤੀ ਰਾਜ ਸੈਲ ਭਾਜਪਾ ਪੰਜਾਬ ਨੇ ਕਿਹਾ ਕਿ ਆਉਣ ਵਾਲਾ ਸਮਾਂ ਭਾਰਤੀ ਜਨਤਾ ਪਾਰਟੀ ਦਾ ਕਿਉਂਕਿ ਲੋਕਾਂ ਨੇ ਹੁਣ ਮਨ ਬਣਾ ਲਿਆ ਹੈ ਕਿ ਪੰਜਾਬ ਵਿੱਚ ਅਤੇ ਕੇਂਦਰ ਵਿੱਚ ਡਬਲ ਇੰਜਨ ਸਰਕਾਰ ਨਾਲ ਪੰਜਾਬ ਨੂੰ ਮੁੜ ਲਹੀ ਤੇ ਖੜਾ ਕਰਨਾ ਹੈ ਤਾਂਕਿ ਪੰਜਾਬ ਦੇ ਹਰੇਕ ਲੋੜਵੰਦ ਦਾ ਬਣਦਾ ਮਾਨ ਸਨਮਾਨ ਹੋਵੇ।