ਭਵਾਨੀਗੜ (ਗੁਰਵਿੰਦਰ ਸਿੰਘ) ਹਰ ਸਾਲ ਦੀ ਤਰਾ ਇਸ ਸਾਲ ਵੀ " ਪੜੋ ਜੁੜੋ ਸ਼ੰਘਰਸ਼ ਕਰੋ" ਯੂਥ ਕਲੱਬ (ਰਜਿ) ਭਵਾਨੀਗੜ ਵਲੋ ਪੁਸਤਕ ਪ੍ਰਤੀਯੋਗਤਾ ਕਰਵਾਈ ਜਾ ਰਹੀ ਹੈ ਇਸ ਸਬੰਧੀ ਗੱਕਬਾਤ ਕਰਦਿਆ ਕਲੱਬ ਦੇ ਸੈਟਰ ਇੰਚਾਰਜ ਰਾਜਵੀਰ ਸਿੰਘ ਰਾਜੂ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਬਾਬਾ ਸਾਹਬ ਭੀਮ ਰਾਓ ਅੰਬੇਡਕਰ ਜੀ ਵਲੋ ਦਲਿਤ ਸਮਾਜ ਨੂੰ ਓੁਚਾ ਚੱਕਣ ਲਈ ਸਮਾਜ ਅਤੇ ਸਮਾਜ ਦੀ ਨੋਜਵਾਨ ਪੀੜੀ ਨੂੰ ਪੜਾਈ ਨਾਲ ਜੋੜਨ ਲਈ ਪ੍ਰੇਰਿਤ ਕੀਤਾ ਅਤੇ ਓੁਹਨਾ ਦੀਆ ਸਿੱਖਿਆਵਾ ਤੇ ਪਹਿਰਾ ਦਿੰਦਿਆ ਓੁਹਨਾ ਦੀ ਸੰਸਥਾ ਵਲੋ 2009 ਤੋ ਸ਼ੁਰੂ ਕੀਤੇ ਇਸ ਓੁਪਰਾਲੇ ਦਾ ਸਮਾਜ ਦੇ ਹਰ ਵਰਗ ਦੇ ਬੱਚਿਆ ਲੱਖਾਂ ਬੱਚਿਆ ਵਲੋ ਫਾਇਦਾ ਲਿਆ ਗਿਆ ਓੁਹਨਾ ਦੱਸਿਆ ਕਿ ਇਸ ਵਾਰ 16ਵੀ ਪੁਸਤਕ ਪ੍ਰਤੀਯੋਗਤਾ ਆਓੁਣ ਵਾਲੀ 24 ਅਗਸਤ ਦਿਨ ਅੇਤਵਾਰ ਨੂੰ ਭਵਾਨੀਗੜ੍ ਦੇ ਕੂਲ ਬਰੀਜ ਪੈਲੇਸ ਵਿਖੇ ਕਰਵਾਈ ਜਾ ਰਹੀ ਹੈ ਜਿਸ ਵਿਚ ਪੰਜ ਸੋ ਦੇ ਕਰੀਬ ਵਿਦਿਆਰਥੀ ਹਿੱਸਾ ਲੈਣ ਦੀ ਓੁਮੀਦ ਕੀਤੀ ਹੈ ਇਸ ਮੋਕੇ ਵਿਦਿਆਰਥੀਆ ਲਈ ਚਾਹ ਪਾਣੀ ਅਤੇ ਖਾਣੇ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਓੁਹਨਾ ਦੱਸਿਆ ਕਿ ਲਏ ਜਾਣ ਵਾਲੇ ਪੇਪਰਾ ਵਿਚ ਬਾਬਾ ਸਾਹਬ ਦੀ ਜੀਵਨੀ ਅਤੇ ਜਰਨਲ ਨੋਲੇਜ ਦੇ ਸਵਾਲ ਹੀ ਹੋਣਗੇ। ਓੁਹਨਾ ਦੱਸਿਆ ਕਿ ਪ੍ਰਤੀਯੋਗਤਾ ਦੇ ਮੁੱਖ ਮਹਿਮਾਨ ਵਜੋ ਡਾ ਰਿਤੂ ਸਿੰਘ ਅਤੇ ਪੰਜਾਬ & ਹਰਿਆਣਾ ਹਾਈਕੋਰਟ ਦੇ ਵਕੀਲ ਨਵਰਾਜ ਸਿੰਘ ਓੁਚੇਚੇ ਤੋਰ ਤੇ ਸ਼ਿਰਕਤ ਕਰਨਗੇ।ਇਸ ਮੋਕੇ ਓੁਹਨਾ ਨਾਲ ਕਲੱਬ ਦੇ ਪ੍ਰਧਾਨ ਕੁਲਵੀਰ ਸਿੰਘ.ਸਲਾਹਕਾਰ ਅੰਮਰਿਤਪਾਲ ਸਿੰਘ.ਰੋਸ਼ਨ ਲਾਲ ਕਲੇਰ.ਗੁਰਵਿੰਦਰ ਸਿੰਘ.ਸੁਖਚੈਨ ਸਿੰਘ ਖਜਾਨਚੀ.ਨਿਰਭੈ ਸਿੰਘ.ਸਤਨਾਮ ਸਿੰਘ.ਮੇਜਰ ਸਿੰਘ ਰਾਏ.ਧਰਮਪ੍ਰੀਤ ਸਿੰਘ ਨੰਦਗੜ.ਰਣਧੀਰ ਸਿੰਘ ਮਾਝੀ.ਤਰਸੇਮ ਸਿੰਘ ਵੀ ਮੋਜੂਦ ਸਨ ।