ਭਵਾਨੀਗੜ੍ਹ 9 ਅਗਸਤ (ਗੁਰਵਿੰਦਰ ਸਿੰਘ) ਬਲਾਕ ਭਵਾਨੀਗੜ੍ਹ ਚ ਪੈਂਦੇ ਪਿੰਡ ਬਾਲਦ ਖੁਰਦ ਦੇ ਨੌਜਵਾਨਾਂ ਵੱਲੋਂ ਹੜ ਪੀੜਤਾਂ ਲਈ ਵੱਡਾ ਉਪਰਾਲਾ ਕੀਤਾ ਗਿਆ ਹੈ। ਪਿੰਡ ਦੇ ਨੌਜਵਾਨ ਮੱਖਣ ਸਿੰਘ ਪ੍ਰਧਾਨ ਕੋਆਪ੍ਰੇਟਿਵ ਸੁਸਾਇਟੀ, ਬਲਜਿੰਦਰ ਸਿੰਘ, ਇੰਦਰਜੀਤ ਸਿੰਘ, ਤਲਵਿੰਦਰ ਸਿੰਘ ਪੰਚ, ਸਤਨਾਮ ਸਿੰਘ ਪੰਚ, ਭੁਪਿੰਦਰ ਸਿੰਘ, ਸੁਖਵਿੰਦਰ ਸਿੰਘ, ਯੁਵਰਾਜ ਸਿੰਘ, ਮਨਦੀਪ ਸਿੰਘ ਨੇ ਦੱਸਿਆ ਕਿ ਅਸੀਂ ਹੜ ਪੀੜਤਾਂ ਲਈ ਪਿੰਡ ਦੇ ਵਿੱਚੋਂ ਰਾਸਨ ਅਤੇ ਪੈਸੇ ਇਕੱਠੇ ਕੀਤੇ ਅਤੇ ਗੁਰਦਾਸਪੁਰ ਦੇ ਨੇੜੇ ਦੇ ਪਿੰਡਾਂ ਦੇ ਹੜ ਪੀੜਤਾਂ ਤੋਂ ਪੁੱਛ ਕੇ ਉਨਾਂ ਦੀ ਲੋੜ ਮੁਤਾਬਕ ਸੱਤ ਟਰਾਲੀਆਂ ਤੂੜੀ ਅਤੇ ਸੱਤ ਟਰਾਲੀਆਂ ਪਸ਼ੂਆਂ ਦਾ ਚਾਰਾ, 22 ਕੁਇੰਟਲ ਆਟਾ ਅਤੇ ਪਾਣੀ ਦੀਆਂ ਪੇਟੀਆਂ ਲੈ ਕੇ ਜਾ ਰਹੇ ਹਾਂ। ਉਹਨਾ ਦੱਸਿਆ ਕਿ ਪਿੰਡ ਨਿਵਾਸੀਆਂ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਵੱਧ ਚੜ ਕੇ ਹੜ ਪੀੜਤਾਂ ਲਈ ਦਾਨ ਕੀਤਾ। ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਅਸੀਂ ਹੜ ਪੀੜਤਾਂ ਲਈ ਰਾਹਤ ਸਮੱਗਰੀ ਭੇਜਾਂਗੇ।ਇਸ ਮੌਕੇ ਗੁਰਬਿੰਦਰ ਸਿੰਘ ਸੋਨੀ,ਪ੍ਰਤਾਪ ਸਿੰਘ,ਕਰਮਜੀਤ ਸਿੰਘ, ਰਣ ਸਿੰਘ, ਨਾਇਬ ਸਿੰਘ, ਗੁਰਜਿੰਦਰ ਸਿੰਘ, ਸੰਦੀਪ ਸਿੰਘ, ਨਵਜੋਤ ਸਿੰਘ, ਸੁਖਚੈਨ ਸਿੰਘ, ਗੁਰਬੀਰ ਸਿੰਘ, ਰਾਜੂ ਸਿੰਘ, ਤਰਨਵੀਰ ਸਿੰਘ, ਮਨਦੀਪ ਸਿੰਘ ਸਮੇਤ ਪਿੰਡ ਦੇ ਨੌਜਵਾਨਰਾਸਣ ਦੀਆਂ ਭਰੀਆਂ ਟਰਾਲੀਆਂ ਸਮੇਤ ਪਿੰਡ ਤੋਂ ਰਵਾਨਾ ਹੋਏ।