ਭਵਾਨੀਗੜ (ਗੁਰਵਿੰਦਰ ਸਿੰਘ) ਮਹਿਲਾ ਅਗਰਵਾਲ ਸਭਾ ਦੇ ਪ੍ਰਧਾਨ ਰੇਨੂੰ ਸਿੰਗਲਾ ਦੀ ਅਗਵਾਈ ਹੇਠ ਅੱਜ ਇੱਥੇ ਅਗਰਵਾਲ ਭਵਨ ਵਿਖੇ ਮਹਾਰਾਜਾ ਅਗਰਸੈਨ ਜੀ ਦੀ ਜਯੰਤੀ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ। ਇਸ ਮੌਕੇ ਵੱਡੀ ਗਿਣਤੀ 'ਚ ਅਗਰਵਾਲ ਭਾਈਚਾਰੇ ਦੇ ਲੋਕਾਂ ਨੇ ਸਮਾਗਮ ਵਿਚ ਹਾਜਰੀ ਲਗਾਈ। ਸਮਾਗਮ ਦੀ ਸ਼ੁਰੂਆਤ ਲਾਲਾ ਹੇਮਰਾਜ ਸਿੰਗਲਾ ਅਕਬਰਪੁਰ ਵਾਲੇ ਨੇ ਜਯੋਤੀ ਪ੍ਰਚੰਡ ਦੀ ਰਸਮ ਅਦਾ ਕਰਕੇ ਕੀਤੀ। ਉਨ੍ਹਾਂ ਮਹਾਰਾਜਾ ਅਗਰਸੈਨ ਜੀ ਦੇ ਮਹਾਨ ਜੀਵਨ ਬਾਰੇ ਚਾਨਣਾ ਪਾਉੰਦਿਆਂ ਦੱਸਿਆ ਕਿ ਮਹਾਰਾਜਾ ਅਗਰਸੈਨ ਨੇ ਸਮਾਜ ਵਿਚ ਕਿਸੇ ਵੀ ਤਰ੍ਹਾਂ ਦੇ ਵਿਤਕਰੇ ਦਾ ਵਿਰੋਧ ਕੀਤਾ ਤੇ ਯੁੱਧ, ਅਹਿੰਸਾ ਨੂੰ ਤਿਆਗ ਕੇ ਸ਼ਾਂਤੀ ਤੇ ਦਇਆ ਦਾ ਰਸਤਾ ਅਪਣਾਇਆ। ਉਨ੍ਹਾਂ ਇੱਕ ਵਿਲੱਖਣ ਨਿਯਮ ਸਥਾਪਿਤ ਕੀਤਾ ਕਿ ਸਮਾਜ ਦਾ ਹਰ ਪਰਿਵਾਰ ਨਵਾਂ ਘਰ ਬਣਾਉਣ ਵਾਲੇ ਕਿਸੇ ਵੀ ਵਿਅਕਤੀ ਨੂੰ ਇੱਕ ਇੱਟ ਤੇ ਇੱਕ ਰੁਪਏ ਦਾਨ ਕਰੇਗਾ। ਇਸ ਤਰ੍ਹਾਂ ਉਨ੍ਹਾਂ ਦੁਨੀਆ ਨੂੰ ਸਮਾਜਵਾਦ ਦਾ ਪਾਠ ਪੜ੍ਹਾਇਆ ਤੇ ਸਮਾਜ ਨੂੰ ਬਰਾਬਰੀ ਦਾ ਦਰਜਾ ਦਿੱਤਾ। ਇਸ ਮੌਕੇ ਭਾਜਪਾ ਆਗੂ ਜੀਵਨ ਗਰਗ ਨੇ ਸਮੂਹ ਅਗਰਵਾਲ ਭਾਈਚਾਰੇ ਨੂੰ ਅਗਰਸੈਨ ਜਯੰਤੀ ਦੀ ਵਧਾਈ ਦਿੱਤੀ। ਸਮਾਗਮ ਦੌਰਾਨ ਰਾਜਿੰਦਰ ਸਿੰਗਲਾ ਕਾਕਾ, ਰਮੇਸ਼ ਸਿੰਗਲਾ, ਗੁਰਦੇਵ ਗਰਗ, ਰਾਮ ਲਾਲ, ਪ੍ਰਦੀਪ ਗਰਗ, ਮਾਸਟਰ ਕ੍ਰਿਸ਼ਨ ਚੰਦ ਸਿੰਗਲਾ, ਸ਼ਾਮ ਸੱਚਦੇਵਾ, ਪੰਡਿਤ ਜਗਦੀਸ਼ ਸ਼ਰਮਾ, ਰੂਪ ਗੋਇਲ, ਗਿੰਨੀ ਕੱਦ, ਵਿਜੇ ਗੋਇਲ ਰਿੰਕਾ, ਰਾਜ ਕੁਮਾਰ, ਕਰਨ ਕੁਮਾਰ, ਗਜਿੰਦਰ ਰਾਜਪ੍ਰੋਹਿਤ, ਨਰਿੰਦਰ ਰਤਨ ਤੋੰ ਇਲਾਵਾ ਮਹਿਲਾ ਅਗਰਵਾਲ ਸਭਾ ਦੇ ਮੈੰਬਰ ਸਰੋਜ ਗੋਇਲ, ਊਸ਼ਾ ਰਾਣੀ, ਰੇਖਾ ਰਾਣੀ, ਰੀਮਾ ਮਿੱਤਲ, ਮੋਨਾ ਗਰਗ, ਆਸ਼ਾ ਰਾਣੀ, ਪ੍ਰਿਆ ਅਤੇ ਸ੍ਰੀ ਖਾਟੂ ਸ਼ਿਆਮ ਪਰਿਵਾਰ ਕਮੇਟੀ ਮਹਿਲਾ ਮੰਡਲ ਦੇ ਪ੍ਰਧਾਨ ਸੁਮਨ ਰਾਣੀ, ਕੈਸ਼ੀਅਰ ਨੀਲਮ ਰਾਣੀ ਸਮੇਤ ਵੱਡੀ ਗਿਣਤੀ ਵਿਚ ਮਹਿਲਾਵਾਂ ਹਾਜ਼ਰ ਸਨ।