ਭਵਾਨੀਗੜ (ਗੁਰਵਿੰਦਰ ਸਿੰਘ) ਅਨਾਜ ਮੰਡੀ ਭਵਾਨੀਗੜ ਚ ਅੱਜ ਓੁਸ ਵੇਲੇ ਮੁੜ ਰੋਣਕਾਂ ਪਰਤਣੀਆਂ ਸ਼ੁਰੂ ਹੋ ਗਈਆ ਜਦੋ ਬਾਸਮਤੀ ਜੀਰੀ ਦੀਆਂ ਟਰਾਲੀਆਂ ਅਨਾਜਮੰਡੀ ਭਵਨੀਗੜ ਦੇ ਫੜਾ ਤੇ ਓੁਤਰਨੀਆਂ ਸ਼ੁਰੂ ਹੋਈਆ। ਨੇੜਲੇ ਪਿੰਡ ਕਪਿਆਲ ਦੇ ਕਿਸਾਨ ਹਰਚੰਦ ਸਿੰਘ ਵਲੋ ਆਪਣੀ ਬਾਸਮਤੀ ਜੀਰੀ (ਪੰਦਰਾ ਸੋ ਨੋ) ਅਨਾਜਮੰਡੀ ਭਵਾਨੀਗੜ ਵਿਖੇ ਵੇਚਣ ਲਈ ਲਿਆਦੀ ਗਈ ਜਿਸ ਦੀ ਅੱਜ ਅਨਾਜਮੰਡੀ ਭਵਾਨੀਗੜ ਦੇ ਆੜਤੀਆ ਅਤੇ ਵਪਾਰੀਆਂ ਵਲੋ ਖਰੀਦ ਸ਼ੁਰੂ ਕਰਵਾਓੁਦਿਆ ਬੋਲੀ ਲਾਈ ਗਈ ਅਤੇ ਪਹਿਲੀ ਢੇਰੀ ਦੀ ਬੋਲੀ 3260 ਰੁਪੈ ਪ੍ਰਤੀ ਕੁਇੰਟਲ ਢੇਰੀ ਦੀ ਬੋਲੀ ਲਾਈ ਗਈ। ਜਿਸ ਨੂੰ ਲੈ ਕੇ ਕਿਸਾਨ ਵਲੋ ਖੁਸ਼ੀ ਦਾ ਪ੍ਰਗਟਾਵਾ ਕਰਦਿਆ ਸੂਬਾ ਸਰਕਾਰ ਦਾ ਧੰਨਵਾਦ ਕੀਤਾ ਗਿਆ ਓੁਥੇ ਹੀ ਬੋਲੀ ਸ਼ੁਰੂ ਕਰਵਾਓੁਣ ਮਾਰਕਿਟ ਕਮੇਟੀ ਦੇ ਚੇਅਰਮੈਨ ਜਗਸੀਰ ਸਿੰਘ ਝਨੇੜੀ ਅਤੇ ਅਨਾਜਮੰਡੀ ਭਵਾਨੀਗੜ ਦੇ ਪ੍ਰਧਾਨ ਪਰਦੀਪ ਮਿੱਤਲ ਤੋ ਇਲਾਵਾ ਆੜਤੀ ਅੇਸੋਸੀਏਸ਼ਨ ਦੇ ਸਮੂਹ ਅੋਹਦੇਦਾਰ ਅਤੇ ਪ੍ਰਾਈਵੇਟ ਫਰਮਾ ਦੇ ਮਾਲਕ ਅਤੇ ਵਪਾਰੀ ਵੀ ਮੋਜੂਦ ਰਹੇ। ਇਸ ਮੋਕੇ ਪਰਦੀਪ ਮਿੱਤਲ ਨੇ ਜਿਥੇ ਪੂਰੇ ਪ੍ਰਬੰਧਾ ਲਈ ਸੂਬਾ ਸਰਕਾਰ ਦਾ ਧੰਨਵਾਦ ਕੀਤਾ ਓੁਥੇ ਹੀ ਓੁਹਨਾ ਇਲਾਕੇ ਦੇ ਕਿਸਾਨ ਭਰਾਵਾ ਨੂੰ ਅਪੀਲ ਕੀਤੀ ਕਿ ਆਪਣੀ ਫਸਲ ਪੂਰੀ ਤਰਾ ਸੁਕਾਅ ਕੇ ਹੀ ਲਿਆਓੁਣ ਬਹੁਤੀ ਨਮੀ ਵਾਲੀ ਫਸਲ ਮੰਡੀ ਨਾ ਲਿਆਲੀ ਜਾਵੇ ਤਾ ਕਿ ਆਓੁਫਿਆ ਹੀ ਫਸਲ ਦੀ ਸਾਫ ਸਫਾਈ ਤੋ ਬਾਦ ਨਾਲ ਦੀ ਨਾਲ ਬੋਲੀ ਕਰਵਾਕੇ ਭਰਵਾਈ ਜਾ ਸਕੇ ਤਾ ਕਿ ਕਿਸਾਨ ਨੂੰ ਕਿਸੇ ਪ੍ਰਕਾਰ ਦੀ ਵੀ ਮੁਸ਼ਕਿਲ ਪੇਸ਼ ਨਾ ਆਵੇ । ਇਸ ਮੋਕੇ ਮਾਰਕਿਟ ਕਮੇਟੀ ਦੇ ਚੇਅਰਮੈਨ ਜਗਸੀਰ ਸਿੰਘ ਝਨੇੜੀ ਨੇ ਇਲਾਕੇ ਦੇ ਕਿਸਾਨਾ ਨੂੰ ਅਪੀਲ ਕੀਤੀ ਕਿ ਓੁਹ ਆਪਣੀ ਫਸਲ ਕਿਸੇ ਹੋਰ ਪਾਸੇ ਦੀ ਥਾ ਅਨਾਜਮੰਡੀ ਭਵਾਨੀਗੜ ਵਿਖੇ ਹੀ ਲਿਆਓੁਣ ਅਤੇ ਚੰਗਾ ਰੇਟ ਪ੍ਰਾਪਤ ਕਰਨ । ਬੋਲੀ ਓੁਪਰੰਤ ਅਨਾਜ ਮੰਡੀ ਵਿਚ ਲੱਡੂ ਵੀ ਵੰਡੇ ਗਏ।