ਬਠਿੰਡਾ (ਗੁਰਵਿੰਦਰ ਸਿੰਘ) ਬਿਤੇ ਦਿਨੀ "ਅਸੀਂ ਪੰਜਾਬੀ" ਸੰਸਥਾ ਬਠਿੰਡਾ ਵੱਲੋਂ ਟੀਚਰਜ਼ ਹੋਮ ਬਠਿੰਡਾ ਵਿਖੇ "ਮਿੱਤਰ ਮਿਲਣੀ" ਕਰਵਾਈ ਗਈ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਹਰਦੀਪ ਸਿੰਘ ਮੈਹਣਾ ਦੀ ਬੇਵਕਤੀ ਮੌਤ ਤੇ ਦੁਖ ਦਾ ਪ੍ਰਗਟਾਵਾ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ ਗਈ। ਪ੍ਰੋਗਰਾਮ ਵਿੱਚ ਸਾਬਕਾ ਵਿਦਿਆਰਥੀ ਆਗੂ ਐਡਵੋਕੇਟ ਨਰਿੰਦਰ ਸਿੰਘ, ਦਰਸ਼ਨ ਸਿੰਘ ਪਿੱਥੋ ਅਤੇ ਮੇਜਰ ਸਿੰਘ ਮੱਟਰਾਂ (ਖੁਦ) ਨੂੰ ਵਿਸ਼ੇਸ਼ ਤੌਰ ਤੇ ਸੱਦਿਆ ਗਿਆ। ਤਿੰਨੋਂ ਮੁੱਖ ਬੁਲਾਰਿਆਂ ਨੇ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਵਿਦਿਆਰਥੀ ਲਹਿਰ ਦੌਰਾਨ ਆਪਣੇ ਤਜਰਬਿਆਂ ਨੂੰ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਅੱਜ ਸਾਡੇ ਵੱਖ ਵੱਖ ਧਾਰਾਵਾਂ ਦੇ ਵਿਚਾਰ ਹੋਣ ਦੇ ਬਾਵਜੂਦ ਸੰਘਰਸ਼ਮਈ ਸਫ਼ਰ ਦੀ ਸਾਂਝ ਹੈ। ਉਨ੍ਹਾਂ ਕਿਹਾ ਕਿ ਤੁਸੀਂ ਭਾਵੇਂ ਕਿਸੇ ਵੀ ਖੇਤਰ ਵਿੱਚ ਕੰਮ ਕਰ ਰਹੇ ਹੋਂ,ਪਰ ਤੁਹਾਡੇ ਸਮਾਜ ਅਤੇ ਨਿੱਜੀ ਖੇਤਰ ਵਿੱਚ ਵਿਚਰਨ ਦੀ ਨਿਵੇਕਲੀ ਪਹਿਚਾਣ ਕਾਇਮ ਰਹਿਣੀ ਚਾਹੀਦੀ ਹੈ। ਸੰਸਥਾ ਦੇ ਪ੍ਰਬੰਧਕ ਇਸ਼ਟ ਪਾਲ ਸਿੰਘ, ਹਰਤੇਜ ਸਿੰਘ ਮਹਿਤਾ, ਬਲਵਿੰਦਰ ਸਿੰਘ ਜੈ ਸਿੰਘ ਵਾਲਾ ਅਤੇ ਭੋਲਾ ਸਿੰਘ ਗਿੱਲ ਪੱਤੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪੁਰਾਣੇ ਸਮਿਆਂ ਦੀ ਇਨਕਲਾਬੀ ਲਹਿਰ ਦੇ ਦੋਸਤਾਂ ਦੀ ਆਪਸੀ ਸਾਂਝ ਨੂੰ ਬਣਾਈ ਰੱਖਣ ਲਈ ਇਹ ਸੰਸਥਾ ਬਣਾਈ ਗਈ ਹੈ। ਜਗਸੀਰ ਜੀਦਾ ਨੇ ਇਨਕਲਾਬੀ ਗੀਤ ਪੇਸ਼ ਕੀਤੇ। ਇਸ ਮੌਕੇ ਮੁਖਤਿਆਰ ਕੌਰ ਜੈਦ, ਮੁਖਤਿਆਰ ਕੌਰ ਜਿਉਂਦ, ਗੁਰਮੇਲ ਸਿੰਘ ਫੱਕਰਸਰ, ਸੁਖਮਿੰਦਰ ਸਿੰਘ ਭਾਗੀਬਾਂਦਰ, ਵੇਦ ਪ੍ਰਕਾਸ਼, ਨਵਦੀਪ ਸਿੰਘ ਬਿੱਟੂ,ਐਡਵੋਕੇਟ ਅਵਤਾਰ ਸਿੰਘ, ਜਗਜੀਤ ਸਿੰਘ ਸੇਮਾ, ਰਣਜੀਤ ਸਿੰਘ ਪਥਰਾਲਾ, ਜਸਕਰਨ ਸਿੰਘ ਸਿਵੀਆਂ, ਜਸਵੰਤ ਸਿੰਘ ਪਾਂਧੀ, ਗੁਰਕੰਵਰਪਾਲ ਸਿੰਘ ਗਰੇਵਾਲ, ਸਨਮਾਨ ਕੌਰ, ਗੁਰਸੀਰਤ ਸਿੰਘ ਗਰੇਵਾਲ, ਡਾਕਟਰ ਸਰਦੂਲ ਸਿੰਘ ਗਰੇਵਾਲ, ਰਣਧੀਰ ਸਿੰਘ ਸਿਵੀਆਂ, ਦਲੀਪ ਸਿੰਘ, ਜਗਦੇਵ ਸਿੰਘ ਟਿਵਾਣਾ ਨੰਬਰਦਾਰ, ਹਰਪਾਲ ਸਿੰਘ ਬੱਲੂਆਣਾ ਨੇ ਵੀ ਅਹਿਮ ਨੁਕਤੇ ਸਾਂਝੇ ਕੀਤੇ।ਇਸ ਮਿੱਤਰ ਮਿਲਣੀ ਵਿੱਚ ਗੁਰਕੰਵਰਪਾਲ ਸਿੰਘ ਗਰੇਵਾਲ, ਸਨਮਾਨ ਕੌਰ, ਗੁਰਸੀਰਤ ਸਿੰਘ ਗਰੇਵਾਲ (ਬਿੱਟੂ ਤੇ ਮੁਖਤਿਆਰ ਕੌਰ ਦੇ ਬੱਚੇ) ਨੇ ਸ਼ਾਮਲ ਹੋ ਕੇ ਰਿਸ਼ਤਿਆਂ ਦੀ ਸਾਂਝ ਨੂੰ ਹੋਰ ਗੂੜ੍ਹਾ ਕਰ ਦਿੱਤਾ।