ਤਰਨਤਾਰਨ ਦੀ ਜਿਮਨੀ ਚੋਣ ਜਿੱਤਣ ਤੋ ਬਾਦ ਆਪ ਆਗੂਆਂ ਚ ਜੋਸ਼
ਮਾਰਕਿਟ ਕਮੇਟੀ ਭਵਾਨੀਗੜ ਚ ਵੰਡੇ ਲੱਡੂ..ਚੇਅਰਮੈਨ ਝਨੇੜੀ ਤੇ ਬਾਜਵਾ ਨੇ ਦਿੱਤੀਆ ਮੁਬਾਰਕਾ

ਭਵਾਨੀਗੜ (ਗੁਰਵਿੰਦਰ ਸਿੰਘ) ਤਰਨਤਾਰਨ ਦੀ ਜਿਮਨੀ ਚੋਣ ਦੇ ਨਤੀਜੇ ਆਓੁਦਿਆ ਹੀ ਜਿਥੇ ਸ਼ੋਲਸ ਮੀਡੀਆ ਤੇ ਪੂਰਾ ਦਿਨ ਸਿਆਸੀ ਪਾਰਟੀਆ ਤੇ ਜੋਰਦਾਰ ਚਰਚਾ ਹੁੰਦੀ ਰਹੀ ਓੁਥੇ ਹੀ ਪੂਰ ਪੰਜਾਬ ਚ ਆਮ ਆਦਮੀ ਪਾਰਟੀ ਦੇ ਆਗੂਆ ਅਤੇ ਵਰਕਰਾਂ ਚ ਖੁਸ਼ੀ ਦੀ ਲਹਿਰ ਦੇਖੀ ਗਈ ਅਤੇ ਆਮ ਆਦਮੀ ਪਾਰਟੀ ਦੇ ਚੰਡੀਗੜ ਮੁੱਖ ਦਫਤਰ ਚ ਜਿਥੇ ਆਤਿਸ਼ਬਾਜੀ ਚਲਾਈ ਗਈ ਓੁਥੇ ਹੀ ਕੈਬਨਿਟ ਮੰਤਰੀ ਡਾ ਬਲਬੀਰ ਸਿੰਘ ਵਲੋ ਆਪ ਆਗੂਆ.ਵਿਧਾਇਕਾ ਅਤੇ ਪੰਜਾਬ ਪ੍ਰਭਾਰੀ ਮਨੀਸ਼ ਸ਼ਿਸੋਧੀਆ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਗਿਆ ਜਿਸ ਦੇ ਚਲਦਿਆ ਭਵਾਨੀਗੜ ਦੀ ਮਾਰਕਿਟ ਕਮੇਟੀ ਵਿਚ ਚੇਅਰਮੈਨ ਜਗਸੀਰ ਸਿੰਘ ਜੱਗਾ ਝਨੇੜੀ ਅਤੇ ਜਤਿੰਦਰ ਸਿੰਘ ਵਿੱਕੀ ਬਾਜਵਾ ਪ੍ਰਧਾਨ ਸ੍ਰੀ ਗੁਰੂ ਤੇਗ ਬਹਾਦਰ ਟਰੱਕ ਯੂਨੀਅਨ ਭਵਾਨੀਗੜ ਦੀ ਅਗਵਾਈ ਚ ਲੱਡੂ ਵੰਡਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਇਸ ਮੋਕੇ ਚੇਅਰਮੈਨ ਜੱਗਾ ਝਨੇੜੀ ਅਤੇ ਪ੍ਰਧਾਨ ਵਿੱਕੀ ਬਾਜਵਾ ਨੇ ਤਰਨਤਾਰਨ ਦੇ ਲੋਕਾ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੀਤੇ ਕੰਮਾ ਤੇ ਲੋਕਾ ਨੇ ਮੋਹਰ ਲਾਕੇ ਆਮ ਆਦਮੀ ਪਾਰਟੀ ਨੂੰ ਮੁੜ ਤੋ ਆਪਣਾ ਫਤਵਾ ਦਿੱਤਾ ਹੈ ਜਿਸ ਲਈ ਜਿਥੇ ਓੁਹ ਸਮੂਹ ਵੋਟਰਾ ਦਾ ਧੰਨਵਾਦ ਕਰਦੇ ਹਨ ਓੁਥੇ ਹੀ ਓੁਹ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ. ਪੰਜਾਬ ਦੇ ਪ੍ਰਭਾਰੀ ਮਨੀਸ਼ ਸ਼ਿਸੋਧੀਆ.ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ. ਪੰਜਾਬ ਪ੍ਰਧਾਨ ਅਮਨ ਅਰੋੜਾ ਅਤੇ ਹਲਕਾ ਸੰਗਰੂਰ ਤੇ ਵਿਧਾਇਕ ਬੀਬਾ ਨਰਿੰਦਰ ਕੋਰ ਭਰਾਜ ਨੂੰ ਜਿਮਨੀ ਚੋਣ ਚ ਜਿੱਤ ਲਈ ਦਿਲੋ ਮੁਬਾਰਕਬਾਦ ਦਿੰਦੇ ਹਨ । ਇਸ ਮੋਕੇ ਮੋਜੂਦ ਆਗੂਆ ਨੇ ਲੱਡੂਆ ਨਾਲ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾਓੁਦਿਆ ਆਪਣੇ ਬੱਚਿਆ ਦੇ ਚੰਗੇ ਭਵਿੱਖ ਲਈ ਆਓੁਣ ਵਾਲੀਆ ਦੋ ਹਜਾਰ ਸਤਾਈ ਦੀਆ ਚੋਣਾ ਚ ਸੂਬੇ ਚ ਮੁੜ ਸਰਕਾਰ ਬਣਾਓੁਣ ਲਈ ਹੁਣੇ ਤੋ ਕਮਰਕੱਸੇ ਬੰਨਣ ਦੀਆ ਤਿਆਰੀਆ ਕਰਨ ਲਈ ਕਿਹਾ। ਇਸ ਮੋਕੇ ਟਰੱਕ ਯੂਨੀਅਨ ਭਵਾਨੀਗੜ ਦੇ ਸਾਬਕਾ ਪ੍ਰਧਾਨ ਗੁਰਪ੍ਰੀਤ ਸਿੰਘ ਫੱਗੂਵਾਲਾ.ਗੁਰਪ੍ਰੀਤ ਸਿੰਘ ਸਰਪੰਚ ਚੰਨੋ.ਗੁਰਪ੍ਰੀਤ ਸਿੰਘ ਬਾਲਦ ਕਲਾਂ.ਰਾਜ ਨਫਰੀਆ.ਰੋਸ਼ਨ ਕਲੇਰ.ਬਾਈ ਬਿਹਲਾ.ਬਾਈ ਬਿੱਕਰ ਸਿੰਘ ਭੱਟੀਵਾਲ ਕਲਾਂ.ਗੱਗੀ ਬਾਜਵਾ.ਲਖਵਿੰਦਰ ਸਿੰਘ ਲੱਖਾ ਫੱਗੂਵਾਲਾ ਤੋ ਇਲਾਵਾ ਵੱਡੀ ਗਿਣਤੀ ਵਿਚ ਆਪ ਆਗੂਆ ਨੇ ਲੱਡੂ ਵੰਡਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ।