ਭਵਾਨੀਗੜ (ਗੁਰਵਿੰਦਰ ਸਿੰਘ) ਬਠਿੰਡਾ-ਜ਼ੀਰਕਪੁਰ ਕੌਮੀ ਮਾਰਗ ਤੇ ਸਥਿੱਤ ਬਾਲਦ ਕੈਂਚੀਆਂ ਵਿਖੇ ਪਿਛਲੇ ਲੰਬੇ ਸਮੇਂ ਤੋਂ ਓਵਰ ਬ੍ਰਿਜ ਹੇਠਾਂ ਕਲੋਨੀ ਦੇ ਖੜ੍ਹੇ ਗੰਦੇ ਪਾਣੀ ਦੇ ਨਿਕਾਸ ਲਈ ਅੱਜ ਨਗਰ ਕੌਂਸਲ ਭਵਾਨੀਗੜ੍ਹ ਵੱਲੋਂ ਸੀਵਰੇਜ ਦਾ ਕੰਮ ਸ਼ੁਰੂ ਕਰਵਾਇਆ ਗਿਆ।
ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਸਿੰਘ ਹਾਕੀ ਨੇ ਦੱਸਿਆ ਕਿ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਦੀ ਦੇਖ ਰੇਖ ਹੇਠ ਅੱਜ ਬਾਲਦ ਕੈਂਚੀਆਂ ਵਿਖੇ 65 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਸੀਵਰੇਜ ਪਾਉਣ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਬਾਲਦ ਕੈਂਚੀਆਂ ਦੇ ਸੀਵਰੇਜ ਨੂੰ ਸ਼ਹਿਰ ਦੇ ਮੁੱਖ ਸੀਵਰੇਜ ਨਾਲ ਜੋੜਿਆ ਜਾਵੇਗਾ ਅਤੇ ਇਹ ਕੰਮ ਇਕ ਮਹੀਨੇ ਵਿੱਚ ਮੁਕੰਮਲ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਕੁੱਝ ਤਕਨੀਕੀ ਕਾਰਣਾਂ ਕਰਕੇ ਇਹ ਕੰਮ ਰੁਕਿਆ ਰਿਹਾ। ਇਸ ਮੋਕੇ ਮੋਜੂਦ ਲੋਕਾਂ ਵਲੋ ਕੰਮ ਸ਼ੁਰੂ ਕੀਤੇ ਜਾਣ ਤੇ ਹਲਕਾ ਵਿਧਾਇਕ ਬੀਬਾ ਨਰਿੰਦਰ ਕੋਰ ਭਰਾਜ ਅਤੇ ਨਗਰ ਕੋਸਲ ਭਵਾਨੀਗੜ ਦੇ ਪ੍ਰਧਾਨ ਨਰਿੰਦਰ ਸਿੰਘ ਅੋਜਲਾ ਦਾ ਧੰਨਵਾਦ ਕੀਤਾ ਅਤੇ ਆਸ ਪ੍ਰਗਟ ਕੀਤੀ ਕਿ ਹੁਣ ਇਥੇ ਹੋਣ ਵਾਲੇ ਹਾਦਸਿਆ ਤੋ ਰਾਹਗਿਰਾ ਦਾ ਬਚਾ ਹੋਵੇਗਾ ਅਤੇ ਬਰਸਾਤੀ ਮੋਸਮ ਤੇ ਜੋ ਦੁਕਾਨਦਾਰ ਬਦ ਤੋ ਬਦਤਰ ਹਲਾਤਾ ਦਾ ਸਾਹਮਣਾ ਜਰਦੇ ਸਨ ਓੁਸ ਤੋ ਵੀ ਨਿਜਾਤ ਮਿਲੇਗੀ ਇਸ ਮੋਕੇ ਕੋਸਲਰ ਗੁਰਵਿੰਦਰ ਸਿੰਘ ਸੱਗੂ ਅਤੇ ਮਾਸਟਰ ਚਰਨ ਸਿੰਘ ਚੋਪੜਾ ਵਲੋ ਪ੍ਰਧਾਨ ਹਾਕੀ ਦਾ ਲੱਡੂਆ ਨਾਲ ਮੂੰਹ ਮਿੱਠਾ ਵੀ ਕਰਵਾਇਆ। ਇਸ ਮੌਕੇ ਗੁਰਵਿੰਦਰ ਸਿੰਘ ਸੱਗੂ, ਚਰਨ ਸਿੰਘ ਚੋਪੜਾ, ਸਤਨਾਮ ਸਿੰਘ ਸੰਧੂ, ਕੇਵਲ ਸਿੰਘ ਸਿੱਧੂ ਅਤੇ ਸੁਖਦੇਵ ਸਿੰਘ ਭਵਾਨੀਗੜ੍ਹ ਨੇ ਸੀਵਰੇਜ ਪਾਉਣ ਦੇ ਕੰਮ ਦੀ ਸ਼ੁਰੂਆਤ ਕਰਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੀਵਰੇਜ ਦੇ ਮੁਕੰਮਲ ਹੋਣ ਨਾਲ ਲੰਬੇ ਸਮੇਂ ਤੋਂ ਲਟਕਦੀ ਕਲੋਨੀ ਵਾਸੀਆਂ ਦੀ ਮੁਸ਼ਕਲ ਹੱਲ ਹੋ ਜਾਵੇਗੀ।