ਭਵਾਨੀਗੜ (ਗੁਰਵਿੰਦਰ ਸਿੰਘ) ਅਯੋਧਿਆ ਨਗਰੀ 'ਚ ਨਿਰਮਿਤ ਵਿਸ਼ਾਲ ਰਾਮ ਮੰਦਿਰ ਵਿਚ ਰਾਮਲਲਾ ਦੀ ਮੂਰਤੀ ਦੀ ਸਥਾਪਨਾ ਦਿਵਸ ਦੀ ਦੂਜੀ ਵਰੇਗੰਢ ਦੀ ਖੁਸ਼ੀ ਮੌਕੇ ਬੁੱਧਵਾਰ ਨੂੰ ਇੱਥੇ ਸ੍ਰੀ ਸਨਾਤਨ ਮਹਾਸਭਾ ਦੀ ਅਗਵਾਈ ਹੇਠ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪ੍ਰਾਚੀਨ ਸ਼ਿਵ ਮੰਦਿਰ ਵਿਖੇ ਸ੍ਰੀ ਰਮਾਇਣ ਜੀ ਦੇ ਪਾਠ ਆਰੰਭ ਕਰਵਾਉਣ ਦੇ ਨਾਲ ਸ਼ਹਿਰ ਵਿਚ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਜਿਸ ਵਿਚ ਰਾਮ ਭਗਤਾਂ ਨੇ ਸ਼ਰਧਾ ਤੇ ਉਤਸ਼ਾਹ ਨਾਲ ਭਾਗ ਲਿਆ। ਇਸ ਮੌਕੇ ਮਹਾਸਭਾ ਦੇ ਪ੍ਰਧਾਨ ਨਰਿੰਦਰ ਸ਼ਰਮਾ ਨੇ ਦੱਸਿਆ ਕਿ ਸ਼ੋਭਾ ਯਾਤਰਾ ਵਿਚ ਵੱਡੀ ਗਿਣਤੀ 'ਚ ਸ਼ਹਿਰ ਨਿਵਾਸੀਆਂ ਅਤੇ ਸ਼੍ਰੀ ਰਾਮ ਭਗਤਾਂ ਨੇ ਸ਼ਮੂਲੀਅਤ ਕਰਕੇ ਭਗਵਾਨ ਸ਼੍ਰੀ ਰਾਮ ਚੰਦਰ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਸ਼ਹਿਰ ਦੇ ਪ੍ਰਾਚੀਨ ਸ਼ਿਵ ਮੰਦਿਰ ਤੋਂ ਸ਼ੁਰੂ ਹੋਈ ਇਹ ਵਿਸ਼ਾਲ ਸ਼ੋਭਾ ਯਾਤਰਾ ਟਰੱਕ ਯੂਨੀਅਨ, ਨਵੀਂ ਅਨਾਜ ਮੰਡੀ, ਬਲਿਆਲ ਰੋਡ, ਮੇਨ ਬਜ਼ਾਰ ਤੇ ਗਊਸ਼ਾਲਾ ਚੌਕ ਹੁੰਦੀ ਹੋਈ ਮੰਦਿਰ ਵਿਖੇ ਆ ਕੇ ਸੰਪੂਰਨ ਹੋਈ। ਸ਼ੋਭਾ ਯਾਤਰਾ ਦੇ ਸਵਾਗਤ ਲਈ ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ ਸੰਸਥਾਵਾਂ ਅਤੇ ਪਤਵੰਤਿਆਂ ਵੱਲੋਂ ਅਲੱਗ-ਅਲੱਗ ਥਾਵਾਂ ’ਤੇ ਲੰਗਰ ਲਗਾਏ ਗਏ। ਇਸ ਦੌਰਾਨ ਪੂਰਾ ਸ਼ਹਿਰ ਰਾਮ ਨਾਮ ਦੇ ਰੰਗ ਵਿੱਚ ਰੰਗਿਆ ਨਜ਼ਰ ਆਇਆ। ਇਸ ਮੌਕੇ ਸ੍ਰੀ ਸਨਾਤਨ ਮਹਾਸਭਾ ਦੇ ਸਰਪ੍ਰਸਤ ਵਿਕਾਸ ਮਿੱਤਲ ਅਤੇ ਮੁਕੇਸ਼ ਸਿੰਗਲਾ, ਗਊਸ਼ਾਲਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪੁਰਸ਼ੋਤਮ ਕਾਂਸਲ, ਗਿੰਨੀ ਕੱਦ,ਹਰਿੰਦਰ ਕੁਮਾਰ ਸ਼ਰਮਾ ਕੈਸ਼ੀਅਰ ਬਲਦੇਵ ਕ੍ਰਿਸ਼ਨ, ਪੰਡਿਤ ਜਗਦੀਸ਼ ਸ਼ਰਮਾ, ਮੁਨੀਸ਼ ਸਿੰਗਲਾ, ਰੂਪ ਗੋਇਲ, ਪਵਨ ਸ਼ਰਮਾ, ਸ਼ਾਮ ਸਚਦੇਵਾ, ਵਿਪਨ ਸ਼ਰਮਾ, ਪਰਮਜੀਤ ਸ਼ਰਮਾ ਟੋਨੀ, ਰਾਮ ਸੱਚਦੇਵਾ ਨਰਿੰਦਰ ਮਿੱਤਲ ਸ਼ੈਲੀ, ਸੁਸ਼ਾਂਤ ਗਰਗ, ਰਜਿੰਦਰ ਸਿੰਗਲਾ ਕਾਕਾ, ਵਿਨੋਦ ਜੈਨ,ਕਰਨ ਗਰਗ, ਰਵੀ ਧਵਨ, ਨਰਿੰਦਰ ਸ਼ੈਲੀ, ਗਜੇਦਰ ਰਾਜਪਰੋਹਿਤ, ਦੀਪਕ ਗਰਗ, ਸੁਨੀਲ ਗੋਇਲ ਸਮੇਤ ਹੋਰ ਸ਼ਰਧਾਲੂ ਹਾਜ਼ਰ ਸਨ।