ਭਵਾਨੀਗੜ (ਗੁਰਵਿੰਦਰ ਸਿੰਘ) ਅਯੋਧਿਆ ਨਗਰੀ 'ਚ ਨਿਰਮਿਤ ਵਿਸ਼ਾਲ ਰਾਮ ਮੰਦਿਰ ਵਿਚ ਰਾਮਲਲਾ ਦੀ ਮੂਰਤੀ ਦੀ ਸਥਾਪਨਾ ਦਿਵਸ ਦੀ ਦੂਜੀ ਵਰੇਗੰਢ ਦੀ ਖੁਸ਼ੀ ਮੌਕੇ ਬੁੱਧਵਾਰ ਨੂੰ ਸ੍ਰੀ ਸਨਾਤਨ ਮਹਾਸਭਾ ਦੀ ਅਗਵਾਈ ਹੇਠ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਥਾਨਕ ਪ੍ਰਾਚੀਨ ਸ਼ਿਵ ਮੰਦਿਰ ਵਿਖੇ ਸ੍ਰੀ ਰਮਾਇਣ ਜੀ ਦੇ ਪਾਠ ਆਰੰਭ ਕਰਵਾਏ ਗਏ ਸਨ ਜਿਸ ਦੇ ਅੱਜ ਵੀਰਵਾਰ ਨੂੰ ਭੋਗ ਪਾਏ ਗਏ। ਇਸ ਮੌਕੇ ਰਾਮ ਭਗਤਾਂ ਨੇ ਸ਼ਰਧਾ 'ਤੇ ਉਤਸ਼ਾਹ ਨਾਲ ਹਾਜ਼ਰੀ ਲਗਵਾ ਕੇ ਭਗਵਾਨ ਸ਼੍ਰੀ ਰਾਮ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਮਹਾਸਭਾ ਦੇ ਪ੍ਰਧਾਨ ਨਰਿੰਦਰ ਸ਼ਰਮਾ ਨੇ ਦੱਸਿਆ ਕਿ ਬੀਤੇ ਕੱਲ੍ਹ ਸ਼ੋਭਾ ਯਾਤਰਾ ਦੌਰਾਨ ਵੱਡੀ ਗਿਣਤੀ 'ਚ ਸ਼ਹਿਰ ਨਿਵਾਸੀਆਂ ਨੇ ਸ਼ਮੂਲੀਅਤ ਕਰਕੇ ਭਗਵਾਨ ਸ਼੍ਰੀ ਰਾਮ ਚੰਦਰ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਸੀ। ਸ਼ਹਿਰ ਦੇ ਪ੍ਰਾਚੀਨ ਸ਼ਿਵ ਮੰਦਿਰ ਵਿਖੇ ਬੀਤੇ ਕੱਲ੍ਹ ਤੋਂ ਆਰੰਭ ਕੀਤੇ ਗਏ ਸ੍ਰੀ ਰਮਾਇਣ ਜੀ ਦੇ ਪਾਠਾਂ ਦੇ ਅੱਜ ਭੋਗ ਪਾਏ ਗਏ। ਇਸ ਮੌਕੇ ਕਥਾਵਾਚਕ ਸ਼੍ਰੀ ਮਹੰਤ ਸ਼੍ਰੀ 108 ਸਵਾਮੀ ਰਾਮਗਿਰੀ ਜੀ ਹਸਨਪੁਰ ਵਾਲਿਆਂ ਵੱਲੋਂ ਆਪਣੇ ਪ੍ਰਵਚਨਾਂ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਭੰਡਾਰਾ ਅਤੁੱਟ ਵਰਤਾਇਆ ਗਿਆ। ਇਸ ਮੌਕੇ ਪਹੁੰਚੇ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਆਗੂਆਂ ਦਾ ਸਨਮਾਨ ਵੀ ਕੀਤਾ ਗਿਆ।ਇਸ ਮੌਕੇ ਪ੍ਰਾਚੀਨ ਸ਼ਿਵ ਮੰਦਿਰ ਦੇ ਮੁੱਖ ਪ੍ਰਬੰਧਕ ਹਰਵਿੰਦਰ ਸ਼ਰਮਾ ਨੀਟਾ,ਅਸ਼ੋਕ ਕੁਮਾਰ ਸ਼ਰਮਾ. ਸ੍ਰੀ ਸਨਾਤਨ ਮਹਾਸਭਾ ਦੇ ਸਰਪ੍ਰਸਤ ਵਿਕਾਸ ਮਿੱਤਲ ਅਤੇ ਮੁਕੇਸ਼ ਸਿੰਗਲਾ, ਪੁਰਸ਼ੋਤਮ ਕਾਂਸਲ, ਗਿੰਨੀ ਕੱਦ, ਪਵਨ ਸ਼ਰਮਾ, ਸ਼ਾਮ ਸਚਦੇਵਾ, ਨਰਿੰਦਰ ਕੁਮਾਰ ਸ਼ੈਲੀ, ਪਰਮਜੀਤ ਸ਼ਰਮਾ, ਕਰਨ ਗਰਗ.ਸੁਸਾਤ ਕੁਮਾਰ.ਸੁਰਿੰਦਰ ਕੋਰ.ਰਜਨੀ ਸ਼ਰਮਾ.ਗੀਤਾ ਰਾਣੀ.ਰਜਨੀ ਸਮੇਤ ਵੱਡੀ ਗਿਣਤੀ ਵਿੱਚ ਸ਼ਰਧਾਲੂ ਹਾਜ਼ਰ ਸਨ।