ਪ੍ਰਸਿੱਧ ਗੀਤਕਾਰ ਭੱਟੀ ਭੜੀਵਾਲਾ ਦੇ ਗੀਤਾਂ ਦੀ ਨਵੀਂ ਕਿਤਾਬ 'ਪੰਜਾਬ ਜ਼ਿੰਦਾਬਾਦ' ਸਾਊਥਾਲ ਦੇ ਨੂਰਮਹਿਲ ਰੈਸਟੋਰੈਂਟ 'ਚ ਸੁਖਵਿੰਦਰ ਸਿੰਘ ਦੀ ਅਗਵਾਈ ਵਿਚ ਅਮਰੀਕ ਸਿੰਘ, ਕੋਸਲਰ ਜਗਜੀਤ ਸਿੰਘ, ਡਾ. ਦਲਜੀਤ ਸਿੰਘ ਫੁੱਲ, ਤਲਵਿੰਦਰ ਸਿੰਘ ਢਿੱਲੋਂ, ਕੁਲਦੀਪ ਸਿੰਘ ਮੱਲ੍ਹੀ, ਆਦਿ ਵਲੋਂ ਰਿਲੀਜ਼ ਕੀਤੀ ਗਈ। ਇਸ ਮੌਕੇ ਬੋਲਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਭੱਟੀ ਭੜੀਵਾਲਾ ਨੇ ਹਮੇਸ਼ਾ ਸਾਫ਼-ਸੁਥਰੀ ਗੀਤਕਾਰੀ ਨੂੰ ਤਰਜ਼ੀਹ ਦਿੱਤੀ ਹੈ ਉਨ੍ਹਾਂ ਪੰਜਾਬ ਦੇ ਸੱਭਿਆਚਾਰ ਨੂੰ ਜਿਉਂਦਾ ਰੱਖਣ ਲਈ ਆਪਣੇ ਗੀਤਾਂ ਰਾਹੀਂ ਭਰਪੂਰ ਕੋਸ਼ਿਸ਼ ਕੀਤੀ ਹੈ।