15 ਸਾਲ ਪਹਿਲਾ ਚਿਲੀ ਦੇ ਆਤਾਕਾਮਾ ਮਾਰੂਸਥਲ ਵਿਚ ਮਿਲੇ ਇਕ ਛੋਟੇ ਕੰਕਾਲ ਦੇ ਬਾਰੇ ਵਿਚ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ। ਜਿਸ ਕੰਕਾਲ ਨੂੰ ਕਿਸੇ ਏਲੀਅਨ ਦਾ ਸਮਝਿਆ ਜਾ ਰਿਹਾ ਸੀ। ਦਰਅਸਲ ਉਹ ਇਕ ਲੜਕੀ ਦਾ ਕੰਕਾਲ ਨਿਕਲਿਆ। ਕੰਕਾਲ ਨੂੰ ਲੈ ਕੇ ਕੀਤੀ ਗਈ ਇਕ ਡੀ.ਐਨ.ਏ ਜਾਂਚ ਵਿਚ ਪਤਾ ਲੱਗਾ ਕਿ ਕੁੜੀ ਨੂੰ ਡਵਾਰਫਿਜ਼ਮ (ਬੌਣੇਪਨ) ਦੀ ਬੀਮਾਰੀ ਸੀ। 15 ਸਾਲ ਪਹਿਲਾ ਮਿਲੇ ਇਸ ਕੰਕਾਲ ਦੀ ਲੰਬਾਈ ਸਿਰਫ 6 ਇੰਚ ਹੈ।
ਯੂ.ਐਫ.ਓ ਮਾਹਰਾਂ ਦਾ ਮੰਨਣਾ ਹੈ ਕਿ 6 ਇੰਚ ਦਾ ਇਹ ਕੰਕਾਲ ਉਤਪਤੀ ਵਿਚ ਅਨੌਖਾ ਸੀ। ਤਾਂ ਉਥੇ ਹੀ ਇਕ ਡਾਕਿਊਮੈਂਟਰੀ ਦੱਸਦੀ ਹੈ ਕਿ ਇਹ ਇਕ ਏਲੀਅਨ ਦਾ ਕੰਕਾਲ ਹੋ ਸਕਦਾ ਹੈ ਪਰ ਢਾਂਚੇ 'ਤੇ ਮਾਹਰਾਂ ਵੱਲੋਂ ਕੀਤੀ ਗਈਆਂ ਪਿਛਲੀਆਂ 5 ਖੋਜਾਂ ਦੇ ਨਤੀਜਿਆਂ ਤੋਂ ਸਾਫ ਹੁੰਦਾ ਹੈ ਕਿ ਇਹ 6 ਇੰਚ ਦਾ ਕੰਕਾਲ ਇਕ ਬੱਚੀ ਦਾ ਸੀ, ਜਿਸ ਦੀ ਮੌਤ ਅੱਜ ਤੋਂ ਕਰੀਬ 40 ਸਾਲ ਪਹਿਲਾਂ ਹੋ ਚੁੱਕੀ ਸੀ। ਮਾਹਰਾਂ ਨੇ ਦੱਸਿਆ ਕਿ ਮਨੁੱਖੀ ਸਰੀਰ ਵਿਚ 12 ਪਸਲੀਆਂ ਦੇ 2 ਸੈਟ ਹੁੰਦੇ ਹਨ ਪਰ ਇਸ ਕੰਕਾਲ ਵਿਚ ਸਿਰਫ 10 ਪਸਲੀਆਂ ਦੇ ਹੀ 2 ਸੈਟ ਹਨ।
Genome Research ਵਿਚ ਛਪੀ ਰਿਪੋਰਟ ਵਿਚ ਇਹ ਸਾਫ ਕਰ ਦਿੱਤਾ ਗਿਆ ਹੈ ਕਿ ਚਿਲੀ ਵਿਚ ਮਿਲਿਆ ਇਹ ਕੰਕਾਲ ਕਿਸੇ ਏਲੀਅਨ ਦਾ ਨਹੀਂ ਸਗੋਂ ਇਕ ਮਨੁੱਖ ਦਾ ਹੀ ਹੈ। 2012 ਵਿਚ ਹੋਈ ਖੋਜ ਤੋਂ ਪਹਿਲਾਂ ਲੋਕ ਇਹੀ ਮੰਨਦੇ ਸਨ ਕਿ ਇਹ ਕੰਕਾਲ ਸੈਂਕੜੇ ਸਾਲ ਪੁਰਾਣਾ ਹੈ ਪਰ ਖੋਜ ਤੋਂ ਬਾਅਦ ਇਹ ਸਾਫ ਹੋ ਗਿਆ ਕਿ ਕੰਕਾਲ ਦੀ ਉਮਰ 40 ਸਾਲ ਸੀ। ਸਟੈਨਫੋਰਡ ਯੂਨੀਵਰਸਿਟੀ ਦੇ ਪ੍ਰੋਫੈਸਰ ਡਾਕਟਰ ਗੈਰੀ ਨੋਲਨ ਨੇ ਦੱਸਿਆ ਕਿ ਇਹ ਕੰਕਾਲ ਮਨੁੱਖੀ ਤ੍ਰਾਸਦੀ ਦਾ ਇਕ ਨਮੂਨਾ ਹੈ।
ਗੈਰੀ ਨੋਲਨ ਨੇ ਕਿਹਾ ਕਿ ਅਜਿਹਾ ਹੋ ਸਕਦਾ ਹੈ ਕਿ ਕਿਸੇ ਔਰਤ ਨੇ ਅਜਿਹੀ ਇਕ ਅਨੌਖੀ ਬੱਚੀ ਨੂੰ ਜਨਮ ਦਿੱਤਾ ਹੋਵੇ, ਜੋ ਬੌਨੇਪਣ ਦੀ ਵਜ੍ਹਾ ਨਾਲ ਸਰੀਰਕ ਰੂਪ ਤੋਂ ਅਵਿਕਸਿਤ ਹੋਵੇ ਪਰ ਕੰਕਾਲ ਨੂੰ ਲੈ ਕੇ ਮਾਹਰਾਂ ਨੇ ਦੱਸਿਆ ਕਿ ਅਜਿਹੇ ਮਾਮਲੇ ਕਾਫੀ ਦੁਰਲੱਭ ਹੁੰਦੇ ਹਨ। ਅਜਿਹੀ ਕਿਸੇ ਵੀ ਚੀਜ਼ ਨੂੰ ਦੇਖ ਕੇ ਸਾਨੂੰ ਤੁਰੰਤ ਫੈਸਲਾ ਨਹੀਂ ਲੈਣਾ ਚਾਹੀਦਾ। ਅਜਿਹੇ ਮਾਮਲਿਆਂ ਵਿਚ ਜਦੋਂ ਤੱਕ ਪੂਰੀ ਜਾਂਚ ਪੜਤਾਲ ਨਾ ਹੋ ਜਾਏ, ਉਦੋਂ ਤੱਕ ਸਾਨੂੰ ਨਤੀਜਿਆਂ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ।