ਯੂਰਪ ਦੇ ਲੋਕ ਜਿੱਥੇ ਇਕ ਪਾਸੇ ਗੁੱਡ ਫਰਾਈਡੇਅ ਦੀ ਛੁੱਟੀ ਦਾ ਆਨੰਦ ਮਾਣ ਰਹੇ ਸਨ ਉਥੇ ਹੀ ਦੂਜੇ ਪਾਸੇ ਇਟਲੀ ਦੇ ਸ਼ਹਿਰ ਮਾਨਤੋਵਾ ਦੇ ਪਿੰਡ ਪੈੱਗਨੋਨਾਗਾ ਵਿਚ ਇਕ 37 ਸਾਲਾ ਪਤੀ ਤੇ 27 ਸਾਲਾ ਪਤਨੀ ਨੇ ਫਾਹਾ ਲੈ ਕੇ ਆਪਣੀ 6 ਸਾਲਾ ਬੱਚੀ ਸਾਹਮਣੇ ਜੀਵਨ ਲੀਲਾ ਖਤਮ ਕਰ ਲਈ। ਇਸ ਪਰਿਵਾਰ ਦੇ ਮੈਂਬਰਾਂ ਨੇ ਅਜਿਹਾ ਕਦਮ ਕਿਉਂ ਚੁੱਕਿਆ, ਪੁਲਸ ਵੱਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ।
ਖਬਰ ਲਿਖੇ ਜਾਣ ਤੱਕ ਘਟਨਾ ਦੀ ਜਾਣਕਾਰੀ ਦਿੰਦਿਆਂ ਪੁਲਸ ਨੇ ਦੱਸਿਆ ਮ੍ਰਿਤਕ ਖੇਤੀ ਫਾਰਮ 'ਤੇ ਕੰਮ ਕਰਦਾ ਸੀ ਪਰ ਉਸ ਨੇ ਅਜਿਹਾ ਕਦਮ ਕਿਉ ਚੁੱਕਿਆ ਫਿਲਹਾਲ ਦੱਸਿਆ ਨਹੀਂ ਜਾ ਸਕਦਾ। ਜਦ ਕਿ 6 ਸਾਲ ਬੱਚੀ ਨੂੰ ਨੇੜਲੇ ਹਸਪਤਾਲ ਵਿਚ ਦਾਖਿਲ ਕਰਵਾਇਆ ਗਿਆ ਹੈ ਤੇ ਉਸ ਦੇ ਗਲੇ 'ਤੇ ਵੀ ਖਰੋਚ ਦੇ ਨਿਸ਼ਾਨ ਸਾਫ ਦਿਖਾਈ ਦੇ ਰਹੇ ਹਨ। ਭਾਰਤੀ ਜੋੜੇ ਦੀਆਂ ਲਾਸ਼ਾਂ ਪੌੜੀਆਂ ਦੇ ਥੱਲੇ ਇਕੋ ਹੀ ਰੱਸੇ ਨਾਲ ਲਟਕਦੀਆਂ ਮਿਲੀਆਂ ਸਨ।