ਚੇਨਈ— ਤਾਮਿਲਨਾਡੂ 'ਚ ਕਾਵੇਰੀ ਪ੍ਰਬੰਧਨ ਬੋਰਡ ਬਣਾਉਣ ਦੀ ਮੰਗ ਦਰਮਿਆਨ ਟੀ.ਟੀ.ਵੀ. ਦਿਨਕਰਨ ਦੇ ਸਮਰਥਕ ਪੁਗਾਲੇਂਧੀ ਨੇ ਆਲ ਇੰਡੀਆ ਅੰਨਾ ਦਰਵਿੜ ਮੁਨੇਤਰ ਕੜਗਮ (ਏ.ਆਈ.ਏ.ਡੀ.ਐੱਮ.ਕੇ.) ਸੰਸਦ ਮੈਂਬਰ ਨੂੰ ਖੁਦਕੁਸ਼ੀ ਕਰਨ ਲਈ ਕਿਹਾ ਹੈ। ਦਰਅਸਲ ਏ.ਆਈ.ਏ.ਡੀ.ਐੱਮ.ਕੇ. ਸੰਸਦ ਮੈਂਬਰ ਏ. ਨਵਨੀਤਕ੍ਰਿਸ਼ਨ ਨੇ ਸੰਸਦ 'ਚ ਧਮਕੀ ਦਿੰਦੇ ਹੋਏ ਕਿਹਾ ਸੀ ਕਿ ਜੇਕਰ 29 ਮਾਰਚ ਤੱਕ ਕਾਵੇਰੀ ਪ੍ਰਬੰਧਨ ਬੋਰਡ ਦਾ ਗਠਨ ਨਹੀਂ ਕੀਤਾ ਗਿਆ ਤਾਂ ਉਹ ਖੁਦਕੁਸ਼ੀ ਕਰ ਲੈਣਗੇ। ਟੀ.ਟੀ.ਵੀ. ਦਿਨਾਕਰਨ ਸਮਰਥਕ ਨੇ ਚੇਨਈ 'ਚ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਿ ਫੇਲ ਹੋਣ ਤੋਂ ਬਾਅਦ ਸੰਸਦ ਮੈਂਬਰ ਨੂੰ ਆਪਣਾ ਵਾਅਦਾ ਨਿਭਾਉਣਾ ਚਾਹੀਦਾ। ਪੁਗਾਲੇਂਧੀ ਨੇ ਕਿਹਾ,''ਨਵੀਨੀਤਕ੍ਰਿਸ਼ਨਨ ਨੇ ਸੰਸਦ 'ਚ ਕਿਹਾ ਸੀ ਕਿ ਉਹ ਖੁਦਕੁਸ਼ੀ ਕਰ ਲੈਣਗੇ ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ। ਹੁਣ ਅਸੀਂ ਉਨ੍ਹਾਂ ਨੂੰ ਜ਼ਹਿਰ ਅਤੇ ਫਾਂਸੀ ਲਗਾਉਣ ਲਈ ਫਾਹਾ ਦੇ ਰਹੇ ਹਨ, ਕਿਉਂਕਿ ਉਹ