ਆਸਨਸੋਲ— ਪੱਛਮੀ ਬੰਗਾਲ ਦੇ ਆਸਨਸੋਲ 'ਚ ਰਾਮਨੌਮੀ ਜਲੂਸ ਤੋਂ ਬਾਅਦ ਵਧੇ ਤਣਾਅ 'ਚ ਰਾਜਪਾਲ ਕੇਸ਼ਰੀ ਨਾਥ ਤ੍ਰਿਪਾਠੀ ਹਿੰਸਾ ਦਾ ਸ਼ਿਕਾਰ ਹੋਏ ਇਲਾਕਿਆਂ ਦਾ ਦੌਰਾ ਕਰਨ ਪਹੁੰਚੇ ਹਨ। ਤਣਾਅ ਵਿਚਕਾਰ ਇਥੇ ਆਸਨਮੋਲ ਪਹੁੰਚੇ ਰਾਜਪਾਲ ਨੇ ਇਥੇ ਪ੍ਰਸ਼ਾਸ਼ਨ ਅਤੇ ਪ੍ਰਦੇਸ਼ ਦੇ ਚੋਟੀ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ ਹੈ।
ਦੱਸਿਆ ਜਾ ਰਿਹਾ ਹੈ ਕਿ ਰਾਜਪਾਲ ਦੀ ਬੈਠਕ 'ਚ ਅਧਿਕਾਰੀਆਂ ਨਾਲ ਹਿੰਸਾ ਪ੍ਰਭਾਵਿਤ ਜਿਲਿਆਂ 'ਚ ਹੁਣ ਤੱਕ ਹੋਈ ਕਾਰਵਾਈ ਬਾਰੇ ਜਾਣਕਾਰੀ ਲਈ ਹੈ। ਇਸ ਤੋਂ ਇਲਾਵਾ ਅਧਿਕਾਰੀਆਂ ਨੂੰ ਹਾਲਾਤ ਆਮ ਕਰਨ ਦੀ ਦਿਸ਼ਾ 'ਚ ਪ੍ਰਭਾਵੀ ਕਾਰਵਾਈ ਦੇ ਨਿਰਦੇਸ਼ ਦਿੱਤੇ ਗਏ ਹਨ।