ਭਿਵਾਨੀ— ਜੰਮੂ ਕਸ਼ਮੀਰ 'ਚ ਅੱਤਵਾਦੀਆਂ ਨਾਲ ਮੁਕਾਬਲੇ 'ਚ ਸ਼ਹੀਦ ਹੋਏ 32 ਸਾਲਾਂ ਮੇਜਰ ਸਤੀਸ਼ ਦਹੀਆ ਦੀ ਮਾਸੂਮ ਬੇਟੀ ਪ੍ਰਿਯਾਂਸ਼ਾ ਦਹੀਆ ਦੀ ਇਕ ਤਸਵੀਰ ਇਨ੍ਹਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਤਸਵੀਰ 'ਚ ਪ੍ਰਿਯਾਂਸ਼ਾ ਆਪਣੇ ਪਾਪਾ ਨੂੰ ਮਰਨ ਉਪਰੰਤ ਮਿਲੇ ਸ਼ੌਰਿਆ ਚੱਕਰ ਨੂੰ ਉਨ੍ਹਾਂ ਦੀ ਵਰਦੀ 'ਤੇ ਲਗਾ ਕੇ ਦਿਖਾ ਰਹੀ ਹੈ। ਇਸ ਤਸਵੀਰ 'ਚ ਉਨ੍ਹਾਂ ਦੀ ਮਾਂ ਸੁਜਾਤਾ ਦਹੀਆ ਵੀ ਨਜ਼ਰ ਆ ਰਹੀ ਹੈ। ਇਕ ਹੋਰ ਤਸਵੀਰ 'ਚ ਪ੍ਰਿਯਾਂਸ਼ਾ ਆਪਣੇ ਪਾਪਾ ਦੀ ਵਰਦੀ ਨੂੰ ਪਾ ਕੇ ਦਿਖਾ ਰਹੀ ਹੈ। ਹੁਣ ਤੱਕ ਇਸ ਤਸਵੀਰ ਨੂੰ ਟਵਿੱਟਰ 'ਤੇ 900 ਤੋਂ ਵਧ ਲੋਕਾਂ ਨੇ ਰਿਟਵੀਟ ਕੀਤਾ ਹੈ ਅਤੇ 2500 ਤੋਂ ਵਧ ਲਾਈਕ ਕੀਤਾ ਹੈ।
ਫੇਸਬੁੱਕ 'ਤੇ ਵੀ ਇਸ ਤਸਵੀਰ ਨੂੰ ਵੱਡੀ ਗਿਣਤੀ 'ਚ ਲੋਕ ਸ਼ੇਅਰ ਕਰ ਰਹੇ ਹਨ। ਹਾਲ 'ਚ ਇਹ ਮੇਜਰ ਦਹੀਆ ਨੂੰ ਉਨ੍ਹਾਂ ਦੇ ਅਦਭੁੱਤ ਸਾਹਸ ਅਤੇ ਵੀਰਤਾ ਦੇ ਕਾਰਨ ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸ਼ਹੀਦ ਹੋਣ 'ਤੇ ਸ਼ੌਰਿਆ ਚੱਕਰ ਨਾਲ ਸੰਨਮਾਨਤ ਕੀਤਾ ਸੀ। ਇਹ ਪੁਰਸਕਾਰ ਨੂੰ ਲੈਣ ਉਨ੍ਹਾਂ ਦੀ ਮਾਂ ਅਤੇ ਪਤਨੀ ਦਿੱਲੀ ਗਏ ਸਨ। ਦਿੱਲੀ ਤੋਂ ਵਾਪਸ ਆਉਣ ਤੋਂ ਬਾਅਦ ਉਨ੍ਹਾਂ ਨੇ ਸ਼ੌਰਿਆ ਚੱਕਰ ਨੂੰ ਮੇਜਰ ਦਹੀਆ ਦੀ ਵਰਦੀ 'ਚ ਲਗਾ ਦਿੱਤਾ।