ਨੋਇਡਾ— ਫੇਜ-2 ਫੁੱਲ ਮੰਡੀ 'ਚ ਕਾਰ 'ਤੇ ਆਇਆ ਇਕ ਸ਼ਖਸ 2 ਕੈਰੇਟ ਸ਼ਿਮਲ ਮਿਰਚ ਅਤੇ ਇਕ ਕੈਰੇਟ ਕਰੇਲਾ ਲੁੱਟ ਕੇ ਲੈ ਗਿਆ। ਵਿਰੋਧ ਕਰਨ 'ਤੇ ਬਦਮਾਸ਼ ਨੇ ਪੀੜਤ ਦੀ ਜੇਬ 'ਚੋਂ 17 ਹਜ਼ਾਰ ਰੁਪਏ ਵੀ ਕੱਢ ਲਏ। ਇਸ ਤੋਂ ਬਾਅਦ ਉਹ ਫਰਾਰ ਹੋ ਗਿਆ। ਇਸ ਮਾਮਲੇ 'ਚ ਥਾਣਾ ਫੇਜ-2 ਪੁਲਸ ਨੇ ਲੁੱਟ ਦਾ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਅਨੁਸਾਰ ਪੱਪੂ ਸਿੰਘ ਫੇਜ-2 ਫੁੱਲ ਮੰਡੀ 'ਚ ਕਿ ਸਬਜ਼ੀ ਆੜ੍ਹਤੀ ਦੀ ਦੁਕਾਨ 'ਤੇ ਕੰਮ ਕਰਦੇ ਹਨ। ਉਹ ਰਾਤ ਨੂੰ ਦੁਕਾਨ 'ਤੇ ਹੀ ਸੌਂਦੇ ਹਨ।
ਵੀਰਵਾਰ ਦੀ ਸਵੇਰ ਇਕ ਬਦਮਾਸ਼ ਮੰਡੀ 'ਚ ਆਇਆ ਅਤੇ ਸ਼ਿਮਲਾ ਮਿਰਚ ਅਤੇ ਕਰੇਲੇ ਦੀ ਕੈਰਟ ਚੁੱਕ ਕੇ ਕਾਰ 'ਚ ਰੱਖ ਲਈ। ਇਸ ਦੌਰਾਨ ਪੱਪੂ ਦੀ ਅੱਖ ਖੁੱਲ੍ਹ ਗਈ। ਉਸ ਨੇ ਦੂਜੇ ਦੁਕਾਨਦਾਰਾਂ ਨਾਲ ਮਿਲ ਕੇ ਬਦਮਾਸ਼ ਨੂੰ ਫੜਨ ਦੀ ਕੋਸ਼ਿਸ਼ ਕੀਤੀ। ਲੋਕਾਂ ਨਾਲ ਘਿਰਨ ਤੋਂ ਬਾਅਦ ਬਦਮਾਸ਼ ਨੇ ਗੱਡੀ 'ਚ ਰੱਖਿਆ ਡੰਡਾ ਕੱਢਿਆ ਅਤੇ ਘੁੰਮਾਉਣ ਲੱਗਾ। ਇਸ ਤੋਂ ਡਰ ਕੇ ਬਾਕੀ ਲੋਕ ਪਿੱਛੇ ਹਟ ਗਏ। ਇਸ ਤੋਂ ਬਾਅਦ ਬਦਮਾਸ਼ ਨੇ ਪੱਪੂ ਦੀ ਜੇਬ 'ਚ ਰੱਖੇ 17 ਹਜ਼ਾਰ ਰੁਪਏ ਖੋਹ ਕੇ ਫਰਾਰ ਹੋ ਗਿਆ। ਇਸ ਮਾਮਲੇ 'ਚ ਐੱਸ.ਐੱਚ.ਓ. ਮਿਥੀਲੇਸ਼ ਉਪਾਧਿਆਏ ਨੇ ਦੱਸਿਆ ਕਿ ਪੀੜਤ ਦੀ ਸ਼ਿਕਾਇਤ 'ਤੇ ਲੁੱਟ ਦਾ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਹਾਲਾਂਕਿ ਪੁਲਸ ਦਾ ਕਹਿਣਾ ਹੈ ਕਿ ਪਹਿਲੀ ਨਜ਼ਰ 'ਚ ਲੁੱਟ ਦੀ ਕਹਾਣੀ ਫਰਜ਼ੀ ਲੱਗ ਰਹੀ ਹੈ।