ਭਾਵਾਨਗਰ— ਜਿਲਾ ਕਿਨੌਰ ਦੇ ਇਲਾਕੇ 'ਚ ਵੀਰਵਾਰ ਸ਼ਾਮ ਨੂੰ ਆਏ ਤੂਫਾਨ ਦੇ ਕਾਰਨ ਸੁੰਗਰਾ ਪਿੰਡ 'ਚ ਘਰਾਂ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਵੀਰਵਾਰ ਦੇਰ ਸ਼ਾਮ 'ਚ ਆਏ ਤੂਫਾਨ ਕਰਕੇ ਗ੍ਰਾਮ ਪੰਚਾਇਤ ਸੁੰਗਰਾ ਦੇ ਅਕਲਜੀਤ, ਜਸਬੀਰ ਅਤੇ ਪ੍ਰੀਤਮ ਦੇ ਘਰਾਂ ਦੀ ਛੱਤ ਉੱਡ ਗਈ ਅਤੇ ਅਮਿਤ, ਅਜੀਤ ਰਾਮ, ਦੇਵੀ ਸਿੰਘ, ਸੁਭਾਸ਼, ਰਤਨ ਲਾਲ ਦੇ ਘਰਾਂ ਸਮੇਤ ਬਾਰੋ ਸ਼ਮਸ਼ਾਨਘਾਟ ਨੂੰ ਨੁਕਸਾਨ ਪਹੁੰਚਿਆ ਹੈ।
ਤੂਫਾਨ ਕਾਰਨ 15 ਲੋਕ ਪ੍ਰਭਾਵਿਤ
ਤੂਫਾਨ ਕਾਰਨ ਇਸ ਪੰਚਾਇਤ ਦੇ ਲੱਗਭਗ 15 ਲੋਕ ਪ੍ਰਭਾਵਿਤ ਹੋਏ ਹਨ। ਸੁੰਗਰਾ ਗ੍ਰਾਮ ਪੰਚਾਇਤ ਪ੍ਰਧਾਨ ਨੇ ਇਨ੍ਹਾਂ ਲੋਕਾਂ ਦੇ ਨੁਕਸਾਨ ਦੀ ਪੁਸ਼ਟੀ ਕੀਤੀ ਹੈ ਅਤੇ ਦੱਸਿਆ ਕਿ ਗ੍ਰਾਮ ਪੰਚਾਇਤ ਸੁੰਗਰਾ, ਬਾਰੋ ਅਤੇ ਡੈਟ ਸੁੰਗਰਾ ਦਾ ਪੁਨਸੱਪਾ ਇਲਾਕਾ ਤੂਫਾਨ ਨਾਲ ਪ੍ਰਭਾਵਿਤ ਹੋਇਆ ਹੈ। ਸ਼ੁਰੂਆਤੀ ਤੌਰ 'ਤੇ ਲੱਗਭਗ 10-12 ਲੱਖ ਦੇ ਨੁਕਸਾਨ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ ਅਤੇ ਪਟਵਾਰ ਸਰਕਲ ਸੁੰਗਰਾ ਦੇ ਪਟਵਾਰੀ ਵੱਲੋਂ ਮੌਕੇ 'ਤੇ ਜਾ ਕੇ ਨੁਕਸਾਨ ਦਾ ਜਾਇਜਾ ਲਿਆ ਜਾ ਰਿਹਾ ਹੈ। ਇਸ ਦੇ ਤਹਿਤ ਤਰੰਡਾ 'ਚ ਵੀ ਮਕਾਨਾਂ ਦੀ ਛੱਤ ਉੱਡਣ ਦੀ ਖ਼ਬਰ ਮਿਲੀ ਸੀ। ਸਮੂਚੇ ਇਲਾਕੇ 'ਚ ਕਿੰਨਾ ਨੁਕਸਾਨ ਹੋਇਆ ਹੈ। ਇਸ ਦੀ ਅਜੇ ਗਿਣਤੀ ਨਹੀਂ ਹੋ ਪਾਈ ਹੈ।